Sat, 20 April 2024
Your Visitor Number :-   6985882
SuhisaverSuhisaver Suhisaver

ਇੱਕ ਪਾਸਾ -ਰਮਨਦੀਪ ਕੌਰ

Posted on:- 07-05-2012

suhisaver

ਚੁਰਸਤੇ 'ਤੇ ਆ ਕੇ ਖੜ੍ਹ ਗਿਆ ਹਾਂ।ਇੱਕ ਰਸਤਾ ਇੰਦਰ ਦੇ ਘਰ ਵੱਲ ਨੂੰ ਜਾਂਦਾ ਹੈ ਤੇ ਦੂਜਾ ਦਫ਼ਤਰ ਵੱਲ।ਉਂਝ ਤਾਂ ਮੈਂ ਇੰਦਰ ਨੂੰ ਦਫ਼ਤਰ 'ਚ ਹੀ ਮਿਲ ਪੈਂਦਾ ਹਾਂ ਪਰ ਅੱਜ ਇਕੱਠਿਆਂ ਹੀ ਦਫ਼ਤਰ ਜਾਣ ਨੂੰ ਜੀਅ ਕਰਦਾ ਹੈ।ਬਿਨਾਂ ਕੁਝ ਹੋਰ ਸੋਚੇ ਸਕੂਟਰ ਸਟਾਰਟ ਕਰਦਾ ਹਾਂ ਤੇ ਦਫ਼ਤਰ ਦੇ ਰਾਹ ਪੈ ਜਾਂਦਾ ਹਾਂ।ਸਕੂਟਰ ਆਪਣੀ ਗਤੀ ਦੇ ਨਾਲ਼ ਚੱਲ ਰਿਹਾ ਹੈ।ਖ਼ਿਆਲ ਹੀ ਖ਼ਿਆਲ ਵਿੱਚ ਮੈਂ ਇੰਦਰਾ ਦੇ ਕੋਲ ਪਹੁੰਚ ਜਾਂਦਾ ਹਾਂ।ਅਸੀਂ ਕੰਟੀਨ 'ਤੇ ਇਕੱਠਿਆਂ ਬੈਠੇ ਹਾਂ। ਮੈਂ ਅਚਾਨਕ ਹੀ ਕਹਿ ਦਿੰਦਾ ਹਾਂ, 'ਇੰਦਰਾ ਮੇਰੀ ਮੰਗਣੀ ਹੋ ਗਈ ਏ।''

ਚਾਹ ਦਾ ਕੱਪ ਉਹਦੇ ਹੱਥੋਂ ਛੁਟ ਜਾਂਦਾ ਹੈ।ਕਮਰੇ ਵਿੱਚ ਕੱਪ ਦੇ ਟੁਟਣ ਦੀ ਆਵਾਜ਼ ਆਉਂਦੀ ਹੈ ਤੇ ਮੈਂ ਮੁੜ ਆਪਣੇ ਖ਼ਿਆਲ 'ਚ ਹੀ ਪਰਤ ਆਉਂਦਾ ਹਾਂ।
'ਨਹੀਂ ਇਹ ਤਰੀਕਾ ਸਹੀ ਨਹੀਂ, ਮੈਂ ਉਹਨੂੰ ਕਿਸੇ ਹੋਰ ਤਰ੍ਹਾਂ ਦਸਾਂਗਾ' ਮੈਂ ਸੋਚਦਾ ਹਾਂ।

ਦੋ ਸਾਲ ਪਹਿਲਾਂ ਦੀ ਉਹ ਨਿੱਕੀ ਜਿਹੀ ਘਟਨਾ, ਮੇਰੇ ਚੇਤਿਆਂ 'ਚ ਤਾਜ਼ਾ ਹੋ ਜਾਂਦੀ ਹੈ।ਜਦ ਮੈਂ ਇੰਦਰਾ ਨੂੰ ਪਹਿਲੀ ਵਾਰ ਦੇਖਿਆ ਸੀ।ਮੈਂ ਵੀ ਨਵਾਂ ਆਇਆ ਸਾਂ ਤੇ ਉਹ ਵੀ ਨਵੀਂ ਸੀ।ਉਹਨੇ ਕਾਗ਼ਜ਼ਾਂ ਦੇ ਵਿੱਚ ਕੋਈ ਵਡੀ ਗ਼ਲਤੀ ਕਰ ਦਿੱਤੀ ਸੀ।ਮੈਂ ਚੀਕਿਆ ਸਾਂ, 'ਕੌਣ ਹੈ ਇਹ ਇੰਦਰਜੀਤ?'' 'ਬੁਲਾਉ ਇਹਨੂੰ'।ਸੋਚਿਆ ਸੀ ਕੋਈ ਮਰਦ ਹੋਵੇਗਾ ਤੇ ਜਦ ਇਹ ਦਫ਼ਤਰ 'ਚ ਆਈ ਤਾਂ ਮੈਂ ਔਰਤ ਹੋਣ ਦਾ ਲਿਹਾਜ਼ ਵੀ ਨਹੀਂ ਸੀ ਕੀਤਾ।ਉਹ ਨੀਵੀਂ ਪਾਕੇ ਸਭ ਸੁਣਦੀ ਰਹੀ। 'ਕੋਈ ਲੋੜ ਨਹੀਂ ਕੰਮ 'ਤੇ ਆਉਣ ਦੀ' ਮੈਨੂੰ ਯਾਦ ਹੈ ਅਖੀਰ 'ਚ ਮੈਂ ਇਹੀ ਕਿਹਾ ਸੀ।

ਉਸੇ ਹੀ ਦਿਨ ਸ਼ਾਮ ਨੂੰ ਇੰਦਰਾ ਨੇ ਮੈਨੂੰ ਫ਼ੋਨ ਕੀਤਾ ਸੀ।ਕਿੰਨਾ ਹੀ ਚਿਰ ਉਹ ਬਚਿਆਂ ਵਾਂਗਰ ਫੁਟ-ਫੁਟ ਕੇ ਰੋਂਦੀ ਰਹੀ।ਮੈਂ ਘਬਰਾ ਗਿਆ ਸਾਂ, ਸੋਚਾਂ ਇਹ ਕੌਣ ਔਰਤ ਹੈ ਜੋ ਇੰਨਾ ਰੋਈ ਜਾ ਰਹੀ ਹੈ?

ਖੁਲ੍ਹ ਕੇ ਰੋਣ ਤੋਂ ਬਾਅਦ ਉਹ ਮੇਰੇ 'ਤੇ ਉਸੇ ਤਰ੍ਹਾਂ ਵਰ ਪਈ, ਜਿਵੇਂ ਮੈਂ ਵਰ ਪਿਆ ਸਾਂ। 'ਏਦਾਂ ਵੀ ਕੋਈ ਲੜਿਆ ਕਰਦਾ ਹੈ ਭਲਾ?' ਉਹਨੇ ਆਪਣੇਪਣ ਜਿਹੇ ਨਾਲ਼ ਕਿਹਾ ਸੀ।ਸੁਭਾਵਿਕ ਤੌਰ 'ਤੇ ਤਾਂ ਮੈਨੂੰ ਅਜਿਹੀ ਹਾਲਤ 'ਚ ਗ਼ੁੱਸਾ ਆਇਆ ਕਰਦਾ ਹੈ ਪਰ ਉਸ ਦਿਨ ਮੈਨੂੰ ਸੱਚਮੁੱਚ ਮਹਿਸੂਸ ਹੋਇਆ ਕਿ ਮੈਂ ਜ਼ਿਆਦਾ ਬੋਲ ਗਿਆ ਸਾਂ। ਪਰ ਬਹੁਤ ਯਾਦ ਕਰਨ 'ਤੇ ਵੀ ਮੈਨੂੰ ਯਾਦ ਨਹੀਂ ਆਇਆ ਕਿ ਮੈਂ ਕੀ-ਕੀ ਬੋਲ ਗਿਆ ਸੀ।ਉਹਨੂੰ ਸੌਰੀ ਬੋਲਣਾ ਚਾਹੁੰਦਾ ਸਾਂ ਪਰ ਬੋਲ ਨਹੀਂ ਸੀ ਸਕਿਆ।ਕਿੰਨੇ ਹੀ ਦਿਨ ਪਤਾ ਨਹੀਂ ਕਿਸ ਹੱਕ ਨਾਲ਼ ਉਹ ਮੇਰੇ ਨਾਲ਼ ਨਾਰਾਜ਼ ਰਹੀ। ਉਇੰਦਰਾ ਸੌਰੀ'' ਇੱਕ ਦਿਨ ਮੌਕਾ ਵੇਖ ਕੇ ਮੈਂ ਕਿਹਾ। ਉਦੇ ਮੰਨ ਜਾਣ ਲਈ ਇੰਨਾ ਹੀ ਕਾਫ਼ੀ ਸੀ।ਜ਼ਿੰਦਗੀ ਤੁਰਦੀ ਗਈ ਤੇ ਜ਼ਿੰਦਗੀ ਦੇ ਨਾਲ਼ ਇੰਦਰਾ ਵੀ।ਮੈਂ ਡਰਦਾ ਸਾਂ ਕਿ ਲੋਕ ਸਾਨੂੰ ਇਕੱਠਿਆਂ ਦੇਖਣਗੇ ਤਾਂ ਕੀ ਕਹਿਣਗੇ।ਸਾਰੇ ਦਫ਼ਤਰ ਵਿੱਚ ਗੱਲ ਚੱਲ ਪਏਗੀ।ਮੈਂ ਲੋਕਾਂ ਦੀ ਚੁੰਝ ਨੂੰ ਚਰਚਾ ਦਾ ਨਵਾਂ ਵਿਸ਼ਾ ਨਹੀਂ ਸਾਂ ਦੇਣਾ ਚਾਹੁੰਦਾ।ਔਰ ਇੰਦਰਾ ਮੇਰੀ ਲੱਗਦੀ ਵੀ ਕੀ ਸੀ?ਬਹੁਤੀ ਸੋਹਣੀ ਵੀ ਨਹੀਂ ਸੀ।ਸੋਹਣਾ ਤਾਂ ਮੈਂ ਵੀ ਬਹੁਤਾ ਨਹੀਂ ਪਰ ਮੇਰੀ ਗੱਲ ਹੋਰ ਹੈ! ਮੇਰੀ ਕਾਬਲੀਅਤ ਅਤੇ ਵਿਅਕਤੀਤਵ 'ਤੇ ਦਫ਼ਤਰ ਦੀਆਂ ਸਾਰੀਆਂ ਔਰਤਾਂ ਫ਼ਿਦਾ ਸਨ।ਪਰ ਉਹਨਾਂ ਵਿੱਚ ਤੇ ਇੰਦਰਾ ਵਿੱਚ ਫ਼ਰਕ ਸੀ।ਉਹਨਾਂ ਨੂੰ ਆਪਣੀ ਹੱਦ ਦਾ ਪਤਾ ਸੀ ਪਰ ਇੰਦਰਾ . . .ਚੰਚਲ, ਬੇਰੋਕ।ਮੇਰੇ ਅੱਖੀਂ ਵੇਖਣ ਦੀ ਗੱਲ ਹੈ, ਉਹਦੀਆਂ ਅੱਖਾਂ ਵਿੱਚ ਦਿਨੋ ਦਿਨ ਮੇਰੇ ਲਈ ਵਧਦਾ ਪਿਆਰ, ਮੇਰਾ ਫ਼ਿਕਰ, ਮੇਰੀ ਪਰਵਾਹ।ਮੈਂ ਜਾਣ ਕੇ ਵੀ ਸਭ ਕਾਸੇ ਤੋਂ ਅਣਜਾਨ ਬਣਿਆ ਰਹਿਣਾ ਚਾਹੁੰਦਾ ਸਾਂ ਕਿਉਂਕਿ ਮੇਰਾ ਦਿਲ ਇੰਦਰਾ ਦਾ ਨਾਮ ਲੈਕੇ ਕਦੀ ਨਹੀਂ ਸੀ ਧੜਕਿਆ।

ਪਰ ਇਸ ਗੱਲ ਤੋਂ ਇਨਕਾਰ ਨਹੀਂ ਕਰਾਂਗਾ ਕਿ ਮੈਂ ਚੁੱਪ ਰਹਿ ਕੇ ਉਹਦੇ ਪਿਆਰ ਨੂੰ ਪ੍ਰਵਾਨਗੀ ਦੇ ਦਿੱਤੀ ਸੀ।ਉਹਦਾ ਮੇਰੇ ਪਿੱਛੇ ਝੱਲ੍ਹਿਆਂ ਵਾਂਗਰ ਮਰਨਾ ਮੈਨੂੰ ਚੰਗਾ ਲੱਗਦਾ ਸੀ।ਇਹ ਰਿਸ਼ਤਾ ਆਮ ਰਿਸ਼ਤਿਆਂ ਵਰਗਾ ਨਹੀਂ ਸੀ।ਇਹਦਾ ਮੁੱਢ ਹੀ ਸ਼ਰਤਾਂ ਤੋਂ ਬੱਝਿਆ ਸੀ।ਗੱਲਾਂ -ਗੱਲਾਂ ਵਿੱਚ ਮੈਂ ਕਈ ਵਾਰ ਉਸ ਨੂੰ ਸਮਝਾ ਚੁੱਕਿਆ ਸਾਂ ਕਿ ਅਸੀਂ ਇੱਕ ਦੂਜੇ ਦੇ ਵਿਆਹ ਜਾਂ ਜ਼ਿੰਦਗੀ ਵਿੱਚ ਅੜਚਨ ਨਹੀਂ ਬਣਾਂਗੇ। ਸ਼ਰਤ ਤਾਂ ਮੈਂ ਰੱਖੀ ਸੀ ਕੇਵਲ, ਇੰਦਰਾ ਤਾਂ ਮੈਨੂੰ ਬਿਨਾਂ ਕਿਸੇ ਸ਼ਰਤ ਦੇ ਪਿਆਰ ਕਰਦੀ ਰਹੀ ਸੀ।ਮੈਂ ਵੀ ਇੰਦਰਾ ਨੂੰ ਉਹਦੀ ਤਰ੍ਹਾਂ ਚਾਹੁਣ ਦੀ ਇੱਛਾ ਰਖਦਾ ਸਾਂ ਪਰ ਇਹ ਇੱਛਾ ਕਦੀ ਪੂਰੀ ਹੋ ਹੀ ਨਾ ਸਕੀ।ਮੋਹਿਨੀ... ਜੋ ਮੇਰੀ ਹੋ ਹੀ ਨਾ ਸਕੀ। ਮੋਹਿਨੀ... ਜੋ ਕਦੀ ਜਾਣ ਹੀ ਨਾ ਸਕੀ ਕਿ ਮੈਂ ਉਹਨੂੰ ਕੀਕਣ ਝੱਲ੍ਹਿਆਂ ਵਾਂਗ ਚਾਹੁੰਦਾ ਹਾਂ।ਉਹਦੇ ਜਾਣ ਤੋਂ ਬਾਅਦ ਦਿਲਲਗੀ ਤਾਂ ਕਈਆਂ ਨਾਲ਼ ਹੋਈ ਪਰ ਪਿਆਰ ਕਿਸੇ ਨਾਲ ਨਾ ਹੋ ਸਕਿਆ।

 ਦਫ਼ਤਰ ਪਹੁੰਚ ਗਿਆ ਹਾਂ।ਚੌਂਕੀਦਾਰ ਮੇਰੇ ਵੱਲ ਗਹੁ ਨਾਲ ਵੇਖਦਾ  ਹੈ।ਮੈਂ ਜਾਣ ਗਿਆ ਹਾਂ ਕਿ ਉਹ ਮੇਰੇ ਗੁੱਟ 'ਤੇ ਬੱਧੀ ਮੌਲੀ, ਹੱਥ 'ਤੇ ਲੱਗਿਆ ਮਹਿੰਦੀ ਦਾ ਟਿੱਕਾ ਤੇ ਮੁੰਦਰੀ ਵੱਲ ਵੇਖ ਕੇ ਸੋਚ ਰਿਹਾ ਹੈ ਕਿ ਜ਼ਰੂਰ ਗੁਪਤਾ ਸਰ ਦੀ ਮੰਗਣੀ ਹੋ ਗਈ ਹੈ।
ਪਰ ਮੈਂ ਇਹ ਖ਼ਬਰ ਸਭ ਤੋਂ ਪਹਿਲਾਂ ਇੰਦਰਾ ਨੂੰ ਸੁਣਾਉਣਾ ਚਾਹੁੰਦਾ ਹਾਂ।

ਦਫ਼ਤਰ ਦੀ ਇਸ ਗੋਲ ਘੁੰਮਦੀ ਕੁਰਸੀ 'ਤੇ ਬੈਠ ਕੇ ਵੀ ਮੇਰਾ ਖ਼ਿਆਲ ਇੰਦਰਾ ਦੁਆਲੇ ਘੁੰਮ ਰਿਹਾ ਹੈ।ਬੈੱਲ ਮਾਰਦਾ ਹਾਂ, ਪੀਅਨ ਭੱਜਾ ਆਉਂਦਾ ਹੈ।ਸ਼ਾਮ ਲਾਲ ਇੱਕ ਕੰਮ ਕਰ ਤੇ ਮੈਂ ਕੁਝ ਸੋਚ ਕੇ ਆਖਦਾ ਹਾਂ, 'ਉਹ 6 ਨੰਬਰ ਕੈਬਿਨ 'ਚ  ਜਿਹੜੀ ਮੈਡਮ ਬੈਠਦੀ ਹੈ, ਉਹਨੂੰ ਬੁਲਾ ਜ਼ਰਾ'।ਮੈਂ ਕਾਗ਼ਜ਼ਾਂ ਨੂੰ ਫਰੋਲਣਾ ਸ਼ੁਰੂ ਕਰ ਦਿੰਦਾ ਹਾਂ ਤਾਂ ਕਿ ਸ਼ਾਮ ਲਾਲ ਕੁਝ ਹੋਰ ਨਾ ਸਮਝੇ।

'ਹਾਏ ਵੇ ਅੜਿਆ ਕੱਲ੍ਹ ਤਾਂ ਤੂੰ ਆਇਆ ਹੀ ਨਹੀਂ, ਮੇਰਾ ਤਾਂ ਦਫ਼ਤਰ ਵਿੱਚ ਜੀਅ ਹੀ ਨਾ ਲੱਗੇ, ਸੋਚਾਂ ਸੁੱਖ ਹੋਵੇ, ਏਦਾਂ ਬਿਨਾਂ ਖ਼ਬਰ ਕੀਤਿਆਂ ਤੇ ਕਦੇ ਛੁੱਟੀ ਨਹੀਂ ਕੀਤੀ ਸੂੰ” ਉਹਨੇ ਆਉਂਦਿਆਂ ਹੀ ਆਦਤ ਅਨੁਸਾਰ ਬੋਲਣਾ ਸ਼ੁਰੂ ਕਰ ਦਿੱਤਾ।ਇੰਦਰਾ ਮੈਂ . . .! ਮੈਂ ਨਾ ਇੰਦਰਾ . . .! ਮੇਰੀ ਜ਼ਬਾਨ ਅਗਾਊਂ ਮੇਰਾ ਸਾਥ ਨਹੀਂ ਦੇ ਰਹੀ।

ਮੰਗਣੀ ਦੀ ਮੁੰਦਰੀ ਮੈਂ ਲੁਕਾਉਣ ਦੀ ਕੋਸ਼ਿਸ਼ ਕਰਦਾ ਹਾਂ।ਤਾਂ ਕਿ ਇੱਕ ਵਾਰ ਫਿਰ ਰੋਜ਼ ਵਾਂਗ ਉਹਦੇ ਨਾਲ਼ ਸਹਿਜ ਹੋ ਕੇ ਗੱਲ ਕਰ ਸਕਾਂ।ਉਇੰਦੂ ਮੈਂ ਮੰਗਿਆ ਗਿਆ ਵਾਂ” ਪਤਾ ਨਹੀਂ ਕਿਵੇਂ ਮੇਰੇ ਮੂੰਹ ਵਿੱਚੋਂ ਨਿਕਲ ਗਿਆ।

ਉਹਦੀਆਂ ਸੁਆਲੀਆਂ ਅੱਖਾਂ ਵਿੱਚ ਮੋਟੇ-ਮੋਟੇ ਹੰਝੂ ਤੈਰਨ ਲੱਗੇ ਜੋ ਮੇਰੇ ਵੇਂਹਦਿਆਂ ਵੇਂਹਦਿਆਂ ਹੀ ਇੰਦਰਾ ਨੇ ਅੱਖਾਂ ਵਿੱਚ ਹੀ ਸੋਖ ਲਏ।ਇਉਂ ਲੱਗਿਆ ਜਿਵੇਂ ਅੱਜ ਉਹਨੇ ਸਮੁੰਦਰ ਪੀ ਲਿਆ।

"ਕੁਰਬਾਨ ਜਾਊਂ ਉਸ ਸ਼ਖ਼ਸ ਕੀ ਹਾਥ ਕੀ ਲਕੀਰੋਂ ਪਰ
ਜਿਸ ਨੇ ਤੁਝੇ ਮਾਂਗਾ ਭੀ ਨਹੀਂ ਔਰ ਪਾ ਭੀ ਲੀਯਾ”

ਇੰਦਰਾ ਜਿਵੇਂ ਕਿਸੇ ਡੂੰਘੇ ਖੂਹ ਵਿੱਚੋਂ ਬੋਲਦੀ ਹੈ।ਮੈਂ ਹੌਸਲਾ ਕਰਕੇ ਕਹਿੰਦਾ ਹਾਂ, 'ਮੈਂ ਦੋ ਬੇੜੀਆਂ ਵਿੱਚ ਸਵਾਰ ਨਹੀਂ ਹੋ ਸਕਦਾ ਇੰਦਰਾ, ਚੱਲ ਅੱਜ ਇੱਕ ਪਾਸਾ ਕਰ ਲਈਏ।'

'ਇੱਕ ਪਾਸਾ ਤਾਂ ਤੂੰ ਪਹਿਲੋਂ ਹੀ ਕਰ ਆਇਆਂ ਵੇ ਅੜਿਆ, ਹੁਣ ਹੋਰ ਕਿਸ ਪਾਸੇ ਹੋਣਾ ਏਂ?' ਉਹ ਗ਼ਮਗੀਨ ਹਾਸਾ ਹੱਸ ਕੇ ਕਹਿੰਦੀ ਹੈ।
ਕੁਝ ਸਮੇਂ ਲਈ ਕਮਰੇ ਵਿੱਚ ਚੁੱਪ ਪੱਸਰ ਗ ਏ, ਪਰ ਮੈਂ ਅਜੇ ਵੀ ਹਵਾ ਵਿੱਚ ਲੜਕਦੇ ਸਵਾਲਾਂ ਨੂੰ ਮਹਿਸੂਸ ਕਰ ਸਕਦਾ ਹਾਂ।

ਗੁਪਤਾ ਸਾਬ੍ਹ ਤੁਸੀਂ ਉਹ ਕਵਿਤਾ ਪੜ੍ਹੀ ਹੈ ਰਾਬਰਟ ਬ੍ਰਾਊਨਿੰਗ ਦੀ? 'ਦ ਲਾਸਟ ਰਾਈਡ'
ਹਾਂ, ਮੈਂ ਜੁਆਬ ਦਿੰਦਾ ਹਾਂ।
ਚਲੋ ਅੱਜ ਅੱਡ ਹੋਣ ਤੋਂ ਪਹਿਲਾਂ ਆਪਾਂ ਵੀ ਲਾਸਟ ਰਾਈਡ 'ਤੇ ਚੱਲੀਏ।
ਉਘੋੜ ਸਵਾਰੀ?” ਮੈਂ ਹੈਰਾਨ ਹੋ ਕੇ ਪੁੱਛਦਾ ਹਾਂ।
ਘੋੜ ਸਵਾਰੀ ਨਾ ਸਹੀ, ਬੋਟਿੰਗ ਹੀ ਸਹੀ, ਉਹ ਮਡ ਆਈਲੈਂਡ ਵਾਲੀ ਝੀਲ ਹੈ ਨਾ ਉੱਥੇ।

ਉਠੀਕ ਹੈ, ਤੇ ਫਿਰ ਇਸ ਤੋਂ ਬਾਅਦ ਤੂੰ ਨੌਕਰੀ ਛੱਡ ਦੇਵੇਂਗੀ?
ਉਵੇ ਝੱਲ੍ਹਿਆ ਨੌਕਰੀ ਦਾ ਸਵਾਲ ਤਾਂ ਫਿਰ ਆ ਜੇ ਮੈਂ ਤੇਰੇ ਤੋਂ ਅੱਡ ਹੋ ਕੁ ਜਿਊਂਦੀ ਰਹੂੰ ਤਾਂ”
ਅੁਹ ਅੱਖਾਂ 'ਚ ਮੋਹ ਭਰ ਕੇ ਆਖਦੀ ਹੈ।
ਉਇਉਂ ਕੋਈ ਕਿਸੇ ਬਿਨਾਂ ਮਰਦਾ ਨਹੀਂ ਇੰਦਰਾ”!!! ਮੈਂ ਆਪਣੇ ਆਪ ਨੂੰ ਕਹਿੰਦਾ ਹਾਂ।

ਸ਼ਾਮ ਦੇ ਛੇ ਵੱਜ ਗਏ ਨੇ।ਦੂਰ ਦੂਰ ਤੱਕ ਪਾਣੀ ਹੀ ਪਾਣੀ ਹੈ।ਪਾਣੀ ਵਿੱਚ ਤੈਰਦੀ ਹੋਈ ਇੱਕੋ ਇੱਕ ਬੋਟ, ਜਿਸ ਵਿੱਚ ਮੈਂ ਤੇ ਇੰਦਰਾ ਬੈਠੇ ਹੋਏ ਹਾਂ।ਮੇਰੀ ਬਾਂਹ ਉਹਨੇ ਇਉਂ ਘੁੱਟ ਕੇ ਫੜ ਰੱਖੀ ਹੈ, ਜਿਵੇਂ ਡੂਬਣ ਦਾ ਡਰ ਹੋਵੇ।ਇੱਕ ਟੱਕ ਉਹ ਮੇਰੇ ਵੱਲ ਵੇਖ ਰਹੀ ਹੈ, ਜਿਵੇਂ ਅੱਜ ਮੈਂ ਨਹੀਂ ਉਹ ਮੈਨੂੰ ਛੱਡਣ ਵਾਲੀ ਹੋਵੇ।
ਮੈਂ ਨਿੱਕੀਆਂ ਨਿੱਕੀਆਂ ਗੱਲਾਂ ਕਰ ਰਿਹਾ ਹਾਂ, ਪਰ ਇਉਂ ਲੱਗਦਾ ਹੈ ਜਿਵੇਂ ਉਹ ਸੁਣ ਨਹੀਂ ਰਹੀ।ਕਿੰਨਾ ਹੀ ਸਮਾਂ ਮੈਂ ਉਹਨੂੰ ਛੱਡਣ ਬਾਰੇ ਸੋਚਦਾ ਰਿਹਾ ਹਾਂ ਪਰ ਅੱਜ ਜਦ ਸੱਚਮੁੱਚ ਵੱਖ ਹੋਣ ਦਾ ਸਮਾਂ ਆ ਗਿਆ ਹੈ ਤਾਂ ਮੇਰਾ ਉਹਨੂੰ ਛੱਡਣ ਨੂੰ ਮਨ ਨਹੀਂ ਕਰ ਰਿਹਾ।

... ਘਰ ਜਾਣ ਦਾ ਸਮਾਂ ਹੋ ਗਿਆ ਹੈ।ਕੁਝ ਆਖ਼ਰੀ ਸ਼ਬਦ ਮੈਂ ਉਹਨੂੰ ਕਹਿ ਦੇਣਾ ਚਾਹੁੰਦਾ ਹਾਂ, ਜੋ ਇੰਨੇ ਵਰ੍ਹਿਆਂ ਤੱਕ ਨਾ ਕਹਿ ਸਕਿਆ।ਇਹ ਕਿ ਉਹ ਬਹੁਤ ਪਿਆਰੀ ਹੈ ਤੇ ਇਹ ਵੀ ਕਿ ਉਹਦੇ ਨਾਲ਼ ਉਸ ਪਹਿਲੀ ਲੜਾਈ ਤੋਂ ਬਾਅਦ ਇਹ ਸ਼ਹਿਰ ਮੇਰੇ ਲਈ ਓਪਰਾ ਨਹੀਂ ਸੀ ਰਹਿ ਗਿਆ।

ਇੰਦਰਾ ਦਾ ਹੱਥ ਫੜ੍ਹ ਲੈਂਦਾ ਹਾਂ, “ਇੰਦੂ” ਮੈਂ ਪਿਆਰ ਨਾਲ਼ ਕਹਿੰਦਾ ਹਾਂ ਪਰ ਉਹ ਬੋਲਦੀ ਨਹੀਂ।ਉਹਦੇ ਹੱਥਾਂ ਦੀ ਪਕੜ ਢਿੱਲੀ ਪੈ ਗਈ ਹੈ।ਸਾਹ ਬੰਦ ਹੋ ਚੁੱਕੇ ਨੇ।
ਦੂਰ-ਦੂਰ ਤੱਕ ਪਾਣੀ ਹੀ ਪਾਣੀ ਹੈ ਤੇ ਮੇਰੀ ਆਵਾਜ਼ ਸੁਣਨ ਵਾਲ਼ਾ ਵੀ ਕੋਈ ਨਹੀਂ।

(ਲੇਖਿਕਾ ਮੁਕਤਸਰ ਦੇ ਇੱਕ ਕਾਲਜ ਵਿੱਚ ਬੀ.ਏ. ਭਾਗ ਤੀਜਾ ਦੀ ਵਿਦਿਆਰਥਣ ਹੈ।)

Comments

Pf: HS Dimple

Reading such a story from a budding pen, who is just a student, is really remarkable, and I hope she will write wonderful stories in future. I shall advise Raman to participate in varous Story-writing competitions at college, zone (zonal) and university level, to win laurels and medals. Hats off! There are certain one-liners and figures of speech (metaphors, similes and symbols) in the story, esp. the 'Kurban jauun....' which tempt the reader. I, for one, shall never fail to read a story, coming accross my lines, if its writer is Ramandeep Kaur. Congrats again for giving us such a beauteous story.

jugtar singh

ਬਹੁਤ ਵਧੀਆ ਜੀ ਲਿਖਦੇ ਰਵੋ ਵਸਦੇ ਰਵੋ

kamal Sekhon

ਵਧੀਆ ਕਹਾਣੀ

Avtar Gill

Ramandee....bahut changi shuruat hai....keep it up

gurtek sandhu

raman beta well done

Satwinder

buht vadia story hai Raman g

writer

es kahaani vich jo share hai,oh mera nhi.kirpa kar k pathak es gal da dhiaan rakhan aur kise galt-fehmi de shikaar na hon,eh share kise famous writer ne likhya hai te es da credit ose nu janda hai........hosla affjayi lyi buhat buhat shukriya......

preet sanghreri

very very very nice ji...injh lagea jive main ohnu nahi oh mainu chhadan wali hove....pad k meria akha da smunder chhalak pya...take cr

NAVNEETPAL

very nice., Marvelous Raman ji

dhanwant bath

good hai raman g

saalam

bahut vadia raman g

Gurmeet Panag

short and very sweet..!!

Security Code (required)



Can't read the image? click here to refresh.

Name (required)

Leave a comment... (required)





ਕਹਾਣੀ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ