Wed, 17 January 2018
Your Visitor Number :-   1131446
SuhisaverSuhisaver Suhisaver
ਇਸ ਸਾਲ ਦਾ ‘ਸੂਹੀ ਸਵੇਰ ਮੀਡੀਆ ਐਵਾਰਡ’ ਬੂਟਾ ਸਿੰਘ ਅਤੇ ਮਹਿੰਦਰ ਸਿੰਘ ਮਾਨੂੰਪੁਰੀ ਨੂੰ !               ਲਾਲੂ ਯਾਦਵ ਸਜ਼ਾ ਖ਼ਿਲਾਫ਼ ਹਾਈ ਕੋਰਟ ਪੁੱਜੇ               ਹਿੰਦੀ ਲੇਖਕ ਦੂਧਨਾਥ ਸਿੰਘ ਦਾ ਦੇਹਾਂਤ              

ਭਾਰਤੀ ਲੋਕ ਰਾਜ ਦੇ ਸਭ ਤੋਂ ਵੱਡੇ ਜਮਹੂਰੀ ਲੋਕਤੰਤਰ ਰਾਜ ਸਭਾ ਦਾ ਅਸਲੀ ਚਿਹਰਾ

Posted on:- 19-11-2017

2 ਲੱਖ 70 ਹਜਾਰ ਪ੍ਰਤੀ ਮਹੀਨਾ ਛਕਣ ਵਾਲੇ ਦੋ ਰਾਜ ਸਭਾ ਮੈਂਬਰ ਕ੍ਰਿਕਟਰ ਸਚਿਨ ਤੇਂਦੁਲਕਰ ਅਤੇ ਫਿਲਮੀ ਅਭਿਨੇਤਰੀ ਰੇਖਾ

ਅੱਜ ਜਦ ਅਖਬਾਰਾਂ ਦੇ ਪੰਨਿਆਂ ਉੱਪਰ ਘੋਖਵੀਂ ਨਿਗਾਹ ਮਾਰੀ ਤਾਂ 130 ਕਰੋੜ ਤੋਂ ਵੱਧ ਭਾਰਤੀ ਲੋਕਾਂ ਦੀ ਨੁਮਾਇੰਦਗੀ ਕਰਨ ਵਾਲੀ ਭਾਰਤੀ ਪਾਰਲੀਮੈਂਟ ਦੇ ਦੋ ਰਾਜ ਸਭਾ ਮੈਂਬਰਾਂ ਕ੍ਰਿਕਟਰ ਸਚਿਨ ਤੇਂਦੁਲਕਰ ਅਤੇ ਫਿਲਮੀ ਅਭਿਨੇਤਰੀ ਰੇਖਾ ਦੀ ਕਰੁਗਜਾਰੀ ਵੇਖਕੇ ਹੈਰਾਨੀ ਤਾਂ ਨਹੀਂ ਹੋਈ ਦਿਲਚਸਪੀ ਜ਼ਰੂਰ ਵਧਾ ਦਿੱਤੀ। ਇਨ੍ਹਾਂ ਦੋਵੇਂ ਰਾਜ ਸਭਾ ਮੈਂਬਰਾਂ ਦਾ ਕਾਰਜਕਾਲ ਸਮਾਂ ਪੰਜ ਸਾਲ ਤੋਂ ਵੱਧ ਦਾ ਹੋ ਗਿਆ ਹੈ। ਕ੍ਰਿਕਟਰ ਤੋਂ ਰਾਜ ਸਭਾ ਮੈਂਬਰ ਬਣੇ ਸਚਿਨ ਤੇਂਦੁਲਕਰ ਦੀ ਹਾਜ਼ਰੀ ਮਹਿਜ 7 % ਅਤੇ ਅਭਿਨੇਤਰੀ ਰੇਖਾ ਦੀ ਹਾਜ਼ਰੀ ਦਾ ਗ੍ਰਾਫ ਇਸ ਤੋਂ ਵੀ ਗਿਰਕੇ 5% ਰਿਹਾ ਹੈ। ਕ੍ਰਿਕਟਰ ਤੋਂ ਰਾਜ ਸਭਾ ਮੈਂਬਰ ਬਣੇ ਸਚਿਨ ਤੇਂਦੁਲਕਰ ਨੇ ਅਪ੍ਰੈਲ 2012 ਤੋ ਅਗਸਤ 2017 ਤੱਕ ਦੀਆਂ 373 ਬੈਠਕਾਂ ਵਿੱਚੋਂ ਸਿਰਫ 25 ਬੈਠਕਾਂ ਵਿੱਚ ਭਾਗ ਲਿਆ ਹੈ। ਜਦ ਕਿ ਅਭਿਨੇਤਰੀ ਰੇਖਾ ਨੇ ਸਿਰਫ 18 ਬੈਠਕਾਂ ਵਿੱਚ ਭਾਗ ਲਿਆ । ਕ੍ਰਿਕਟਰ ਸਚਿਨ ਤੇਂਦੁਲਕਰ ਨੇ ਇਸ ਸਮੇਂ ਦੌਰਾਨ ਸਿਰਫ 22 ਸਵਾਲ ਹੀ ਪੁੱਛੇ ਜਦ ਕਿ ਅਭਿਨੇਤਰੀ ਰੇਖਾ ਦੀ ਜੁਬਾਨ ਨੂੰ ਲੱਗਿਆ ਜਿੰਦਰਾ ਖੁੱਲਿਆ ਨੀ ਨਹੀਂ।

ਰਾਜ ਸਭਾ ਮੈਂਬਰਾਂ ਨੂੰ ਨਿਯੁਕਤ ਕਰਨ ਦਾ ਅਧਿਕਾਰ ਲੋਕ ਰਾਜਾਂ ਦੀਆਂ ਵਿਧਾਨ ਸਭਾ ਦੇ ਚੁਣੇ ਹੋਰੇ ਨੁਮਾਇੰਦਿਆਂ ਨੂੰ ਹੁੰਦਾ ਹੈ ਕਿ ਉਹ ਵਿਅਕਤੀ ਜਿਨ੍ਹਾਂ ਦਾ ਸਮਾਜ ਦੇ ਬੁੱਧੀਜੀਵੀ ਹਲਕਿਆਂ ਜਾਂ ਸਮਾਜਿਕ ਸਰੋਕਾਰਾਂ ਸਮਾਜ ਨੂੰ ਸੇਧ ਦੇਣ ਨਾਲ ਨੇੜਿਉਂ ਰਿਸ਼ਤਾ ਜੁੜਿਆ ਹੁੰਦਾ ਹੈ ਨੂੰ ਨਿਯੁਕਤ ਕਰਨਾ ਹੁੰਦਾ ਹੈ। ਪਰ ਸੱਚਾਈ ਇਹ ਹੈ ਕਿ ਅਜਿਹੇ ਵਿਅਕਤੀਆਂ ਦੀ ਗਿਣਤੀ ਤਾਂ ਆਟੇ ਵਿੱਚ ਲੂਣ ਦੇ ਬਰਾਬਰ ਹੀ ਮਿਲੇਗੀ ਜਦ ਕਿ ਸੱਚਾਈ ਇਹ ਹੈ ਕਿ ਸਿਆਸੀ ਪਾਰਟੀਆਂ ਵੱਲੋਂ ਆਪਣੇ ਹਿੱਤਾਂ ਦੀ ਪੂਰਤੀ ਲਈ ਅਜਿਹੇ ਵਿਅਕਤੀਆਂ ਦੀ ਅਕਸਰ ਚੋਣ ਕੀਤੀ ਜਾਂਦੀ ਹੈ ਜਿਨ੍ਹਾਂ ਦਾ ਲੋਕ ਪੱਖੀ ਸਰੋਕਾਰਾਂ ਦਾ ਬਿਲਕੁਲ ਹੀ ਵਾਹ ਵਾਸਤਾ ਨਹੀਂ ਹੁੰਦਾ। ਅਸਲ ਵਿੱਚ ਸਿਆਸੀ ਹਿੱਤਾਂ ਦੀ ਪੂਰਤੀ ਕਰਨ ਵਾਲੇ ਸਨਅਤਕਾਰਾਂ,ਫਿਲਮੀ ਸਿਤਾਰਿਆਂ ਜਾਂ ਉਹ ਵਿਅਕਤੀ ਜੋ ਵਿਚਾਰ ਵਿਸ਼ੇਸ਼ ਨੂੰ ਫਾਇਦਾ ਪਹੁੰਚਾ ਸਕਦੇ ਹੋਣ ਦੀ ਚੋਣ ਪਿਛਲੇ ਦਰਵਾਜਿਉਂ ਦਾਖਲਾ ਯਕੀਨੀ ਬਨਾਉਣਾ ਹੁੰਦਾ ਹੈ। ਜਦ ਵਿਅਕਤੀਆਂ ਦੀ ਚੋਣ ਹੀ ਚੋਣ ਹੀ ਪਾਰਟੀ ਮੁਫਾਦਾਂ ਨੂੰ ਸਾਹਮਣੇ ਰੱਖਕੇ ਕੀਤੀ ਜਾਵੇਗੀ ਤਾਂ ਉਨ੍ਹਾਂ ਤੋਂ ਲੋਕ ਹਿੱਤਾਂ ਦਾ ਸਰੋਕਾਰ ਦੀ ਤਵੱਜੋ ਰੱਖਣਾ “ ਮੂਤ ਵਿੱਚੋਂ ਮੱਛੀਆਂ ਭਾਲਣ” ਗੱਲ ਹੀ ਹੋਵੇਗੀ। ਫਿਰ ਵੀ ਇਹ ਸਵਾਲ ਤਾਂ ਪੁੱਛਣਾ ਬਣਦਾ ਹੀ ਹੈ ਕਿ ਕਿਰਤੀ ਲੋਕਾਂ ਦੇ ਖੁਨ ਪਸੀਨੇ ਦੀ ਕਮਾਈ ਦਾ ਹਰ ਸਾਲ ਇੱਕ ਰਾਜ ਸਭਾ ਮੈਂਬਰ ਵੱਲੋਂ ਹਰ ਸਾਲ ਵਹਾਇਆ ਜਾਂਦਾ 32.40 ਲੱਖ ਰੁ. ਕਿਉਂ ਇਨ੍ਹਾਂ ਮੁਫਤਖੋਰਾਂ ਦੇ ਢਿੱਡਾਂ ਵਿੱਚ ਵਹਾ ਦਿੱਤਾ ਜਾਂਦਾ ਹੈ।

-ਨਰਾਇਣ ਦੱਤ

Comments

Name (required)

Leave a comment... (required)

Security Code (required)ਕਾਤਰਾਂ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ