Wed, 17 January 2018
Your Visitor Number :-   1131447
SuhisaverSuhisaver Suhisaver
ਇਸ ਸਾਲ ਦਾ ‘ਸੂਹੀ ਸਵੇਰ ਮੀਡੀਆ ਐਵਾਰਡ’ ਬੂਟਾ ਸਿੰਘ ਅਤੇ ਮਹਿੰਦਰ ਸਿੰਘ ਮਾਨੂੰਪੁਰੀ ਨੂੰ !               ਲਾਲੂ ਯਾਦਵ ਸਜ਼ਾ ਖ਼ਿਲਾਫ਼ ਹਾਈ ਕੋਰਟ ਪੁੱਜੇ               ਹਿੰਦੀ ਲੇਖਕ ਦੂਧਨਾਥ ਸਿੰਘ ਦਾ ਦੇਹਾਂਤ              

ਬੇਮੌਸਮੇ ਮੀਂਹ ਨੇ ਕਿਸਾਨਾਂ ਦੀਆਂ ਦੁਸ਼ਵਾਰੀਆਂ ਵਧਾਈਆਂ

Posted on:- 23-11-2017

suhisaver

ਬਰਨਾਲਾ :ਆਮ ਤੌਰ'ਤੇ ਮੀਂਹ ਕਿਸਾਨ ਲਈ ਵਰਦਾਨ ਬਣਕੇ ਬਹੁੜਦਾ ਹੁੰਦਾ ਹੈ। ਪਰ ਇਸ ਵਾਰ ਬੇਮੌਸਮੀ ਵਾਰਸ਼ ਨੇ ਕਿਸਾਨਾਂ ਦੀਆਂ ਦੁਸ਼ਵਾਰੀਆਂ ਵਧਾ ਦਿੱਤੀਆਂ ਹਨ। ਇਹਨਾਂ ਵਿਚਾਰਾਂ ਦਾ ਪ੍ਰਟਾਵਾ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਮਨਜੀਤ ਧਨੇਰ,ਮੀਤ ਪ੍ਰਧਾਨ ਦਰਸ਼ਨ ਸਿੰਘ ਰਾਏਸਰ,ਜ਼ਿਲ੍ਹਾ ਪ੍ਰਧਾਨ ਦਰਸ਼ਨ ਸਿੰਘ ਉੱਗੋਕੇ ਨੇ ਦੱਸਿਆਂ ਕਿ ਸ਼ੈਲਰ ਮਾਲਕ,ਆੜਤੀਏ ਅਤੇ ਖ੍ਰੀਦ ਏਜੰਸੀਆਂ ਰਲਕੇ ਕਿਸਾਨਾਂ ਦੀ ਅੰਨ੍ਹੀ ਲੁੱਟ ਮਚਾ ਰਹੀਆਂ ਹਨ। ਕਿਸਾਨਾਂ ਨੂੰ 100 ਰੁ.ਤੋਂ ਲੈਕੇ 200 ਪ੍ਰਤੀ ਕੁਇੰਟਲ ਦਾ ਘਾਟਾ ਪੈ ਰਿਹਾ  ਹੈ। ਮੰਡੀ ਵਿੱਚ 15-15 ਦਿਨ ਤੋਂ ਰੁਲ ਰਹੇ ਕਿਸਾਨਾਂ ਬਾਰੇ ਗੱਲ ਕਰਦਿਆਂ ਕਿਸਾਨ ਆਗੂਆਂ ਦੱਸਿਆ ਜ਼ਿਲ੍ਹਾ ਪ੍ਰਸ਼ਾਸ਼ਨ ਦੇ ਅਨੇਕਾਂ ਵਾਰ ਧਿਆਨ'ਚ ਲਿਆਉਣ ਦੇ ਬਾਵਜੂਦ ਵੀ ਪੰਜਾਬ ਸਰਕਾਰ ਦੇ ਦਾਅਵੇ ਖੋਖਲੇ ਸਾਬਤ ਹੋ ਰਹੇ ਹਨ ਜਿਹੜੀ ਸਰਕਾਰ ਐਲਾਨ ਕਰਦੀ ਨਹੀਂ ਸੀ ਥੱਕਦੀ ਕਿ ਕਿਸਾਨਾਂ ਦੀ ਫਸਲ ਦਾ ਦਾਣਾ-ਦਾਣਾ ਚੌਵੀ ਘੰਟੇ ਦੇ ਅੰਦਰ-ਅੰਦਰ ਚੁੱਕਕੇ ਅਦਾਇਗੀ 24 ਘੰਟੇ ਦੇ ਅੰਦਰ-ਅੰਦਰ ਯਕੀਨੀ ਬਣਾਈ ਜਾਵੇਗੀ। ਕਿਸਾਨਾਂ ਮਹਿੰਦਰ ਸਿੰਘ ,ਦਰਸ਼ਨ ਸਿੰਘ ਸਿੱਖਾਂ.ਬੂਟਾ ਸਿੰਘ ਪਿੰਡ ਮੂੰਮ,ਕਿਸਾਨ ਜਗਰਾਜ ਸਿੰਘ ,ਬੰਤ ਸਿੰਘ ,ਰੇਸ਼ਮ ਸਿੰਘ ਚੀਮਾ ਨੇ ਦੱਸਿਆ ਕਿ ਅਦਾਇਗੀ ਤਾਂ ਇੱਕ ਪਾਸੇ ਰਹੀ ਸਾਨੂੰ ਮੰਡੀ'ਚ ਬੈਠਿਆਂ 15-15 ਦਿਨ ਬੀਤਣ ਲੱਗੇ ਹਨ ਸਾਡਾ ਝੋਨਾ ਹੀ ਪੂਰੇ ਰੇਟ ਤੇ ਸਰਕਾਰ ਚੁੱਕ ਲਵੇ ਅਦਾਇਗੀ ਤਾਂ ਬਾਅਦ'ਚ ਹੁੰਦੀ ਰਹੇਹੀ।

ਇੱਕ ਪਾਸੇ ਲੱਖ ਦੁਸ਼ਵਾਰੀਆਂ ਝੱਲਕੇ ਪੁੱਤਾਂ ਵਾਂਗ ਪਾਲੀ ਫਸਲ ਮੰਡੀਏਂ ਰੁਲ ਰਹੀ ਹੈ ਦੂਜੇ ਪਾਸੇ ਕਣਕ ਬੀਜਣ ਦਾ ਸਮਾਂ ਲੰਘ ਰਿਹਾ ਹੈ ਕਿਸਾਨ ਨੂੰ ਤਾਂ ਇੱਕ ਫਸਲ ਦੀ ਮਾਰ ਹੀ ਝੱਲਣੀ ਮੁਸ਼ਕਲ ਹੋ ਜਾਂਦੀ ਹੈ ਸਾਨੂੰ ਤਾਂ ਦੋਨਾਂ ਫਸਲਾਂ ਦੀ ਮਾਰ ਪਵੇਗੀ ।ਇਗ ਗੱਲ ਵੱਖੋ-ਵੱਖ ਪਿੰਡਾਂ'ਚ ਮਿਲੇ ਕਿਸਾਨਾਂ ਨੇ ਕਿਸਾਨ ਆਗੂਆਂ ਨੂੰ ਦੱਸੀ। ਬਹਾਨਾ ਖ੍ਰੀਦ ਅਧਿਕਾਰੀ ਝੋਨੇ ਵਿੱਚ ਸਿੱਲ ਵੱਧ ਹੋਣ ਦਾ ਬਣਾ ਰਹੇ ਹਨ ਜਦ ਕਿ ਕਿਸਾਨਾਂ ਦਾ ਇਸ ਵਿੱਚ ਕੋਈ ਕਸੂਰ ਨਹੀਂ। 19 ਜੂਂ ਤੋਂ ਪਹਲਿਾਂ  ਝੌਨਾ ਨਾ ਆਉਣ ਦੇ ਫੁਰਮਾਨ ਸਰਕਾਰ ਨੇ ਜਾਰੀ ਕੀਤੇ ਜਿਸ ਕਰਕੇ ਦੇਰੀ ਨਾਲ ਬੀਜਿਆ ਜਾਣ ਵਾਲਾ ਝੌਨਾ ਕੁਦਰਤੀ ਤੌਰ'ਤੇ ਪੱਕਣ ਲਈ ਵੱਧ ਸਮਾਂ ਲੈਂਦਾ ਹੈ। ਅਜਿਹੀ ਹਾਲਤ ਵਿੱਚ ਜਦ ਹਾਲੇ  10 ਪ੍ਰਤੀਸ਼ਤ ਤੋਂ ਵਧੇਰੇ ਝੌਨੇ ਦੀ ਫਸਲ ਮੰਡੀਆਂ ਵਿੱਚ ਰੁਲ ਰਹੀ ਹੈ ਤਾਂ ਸ਼ੈਲਰ ਮਾਲਕ ਆਨਾ ਕਾਨੀ ਕਰਨ ਲੱਗੇ ਹਨ ਅਤੇ ਕਿਸਾਨ ਦੀ ਫਸਲ ਵਿੱਚੋਂ ਵੱਡੀ ਗਿਣਤੀ ਵਿੱਚ ਮੰਡੀਆਂ ਵਿੱਚ 5 ਕਿਲੋ ਤੋਂ 10 ਕਿਲੋ ਪ੍ਰਤੀ ਕੁਇੰਟਲ ਕਾਟ ਜਬਰੀ ਕੱਟੀ ਜਾ ਰਹੀ ਹੈ। ਬਹੁਤ ਸਾਰੇ ਥਾਵਾਂ ਮਿਸਾਲ ਦੇ ਤੌਰ'ਤੇ ਮੂੰਮ ਪਿੰਡ ਦੇ ਕਿਸਾਨ ਸ਼ਿੰਦਰ ਸਿੰਘ ਨੇ ਦੱਸਿਆਂ ਕਿ ਕੱਲ੍ਹ ਸੰਗਰੂਰ ਮੰਡੀ ਦੇ ਇੱਕ ਆੜਤੀਏ ਨਾਲ ਗੱਲ ਕਰਕੇ 70 ਕਿਲੋਮੀਟਰ ਪੱਲਿਊਂ ਕਿਰਾਇਆਂ ਖਰਚਕੇ ਝੌਨਾ ਮੰਗਵਾ ਲਿਆ।ਜਦ ਝੋਨੇ ਦੀ ਟਰਾਲੀ ਖਾਲੀ ਕਰ ਦਿੱਤੀ ਤਾਂ ਆੜਤੀਏ ਨੇ 1400 ਰੁ. ਪ੍ਰਤੀ ਕੁਇੰਟਲ ਦੀ ਸ਼ਰਤ ਰੱਖ ਦਿੱਤੀ ਇਸ ਸੂਰਤ ਹਾਲ ਕਿਸਾਨ ਨੂੰ ਵੱਡੇ ਘਾਟੇ ਸਹਿਣ ਲਈ ਮਜਬੂਰ ਕੀਤਾ ਜਾਂਦਾ ਹੈ। ਅਸਲ ਵਿੱਚ ਸਰਕਾਰ ਛੋਟੀ ਕਿਸਾਨੀ ਨੂੰ ਤਬਾਹ ਕਰਨ'ਤੇ ਤੁਲੀ ਹੋਈ ਹੈ। ਬਰਨਾਲਾ ਜ਼ਿਲ੍ਹਾ ਪ੍ਰਸ਼ਾਸਨ ਬਾਰੇ ਗੱਲ ਕਰਦਿਆਂ ਕਿਸਾਨ ਆਗੂਆਂ ਕਿਹਾ ਕਿ ਇੱਕ ਪਾਸੇ ਸਾਡੀ ਫਸਲ ਕੌਡੀਆਂ ਵਾਂਗ ਰੁਲ ਰਹੀ ਹੈ,ਜ਼ਿਲ੍ਹਾ ਪ੍ਰਸ਼ਾਸ਼ਨ ਬਰਨਾਲਾ 8 ਦਸੰਬਰ ਨੂੰ ਕਾਲਾ ਮਾਹਿਰ ਸਟੇਡੀਅਮ ਵਿੱਚ ਸੱਭਿਆਚਾਰਕ ਸਮਾਗਮ ਕਰਾਉਣ ਲਈ ਪੱਬਾਂ ਭਾਰ ਹੋਇਆ ਪਿਆ ਹੈ। ਜਦ ਕਿਸਾਨ ਅਜਿਹੀ ਦੁਸ਼ਵਾਰੀ ਨੂੰ ਬਰਦਾਸ਼ਤ ਨਾ ਕਰਦਾ ਹੋਇਆ ਖੁਦਕਸ਼ੀ ਕਰਨ ਲਈ ਮਜਬੂਰ ਹੈ ਤਾਂ ਜ਼ਿਲ੍ਹਾ ਪ੍ਰਸ਼ਾਸ਼ਨ ਕਿਸਾਨਾਂ ਦੇ ਘਰਾਂ ਵਿੱਚ ਵਿਛ ਰਹੇ ਸੱਥਰਾਂ ਦੇ ਜਖਮਾਂ ਉੱਪਰ ਲੂਣ ਛਿੜਕ ਰਿਹਾ ਹੈ। ਆਗੂਆਂ ਹੋਰ ਕਿਹਾ ਕਿ ਅਜਿਹਾ ਹੋਣ ਨਾਲ ਮਜਦੂਰ ਪ੍ਰੀਵਾ੍ਰਰਾਂ ਨੂੰ ਵੀ ਵੱਡੀ ਮਾਰ ਪੈ ਰਹੀ ਹੈ ਜਿਨ੍ਹਾਂ 10-10 ਦਿਨ ਝੋਨੇ ਨੂੰ ਵਾਰ-ਵਾਰ ਸਾਫ ਕਰਨ ਲਈ ਖੁਨ ਪਸੀਨਾ ਵਹਾਇਆ ਤਾਂ ਹੁਣ ਜਦ ਝੌਨਾ ਹੀ ਨਹੀਂ ਵਿਕਣਾ ਮਜਦੂਰੀ ਕੌਣ ਭੜੂਆ ਦੇਊ। ਕਿਸਾਨ ਆਗਆਂ ਗੇਰਦੇਵ ਮਾਂਗੇਵਾਲ,ਪਰਮਿੰਦਰ ਹੰਢਿਆਇਆ.ਮਲਕੀਤ ਈਨਾ,ਭੋਲਾ ਸਿੰਘ ਛੰਨਾਂ,ਸੰਦੀਪ ਸਿੰਘ ਚੀਮਾ ਨੇ ਜੋਰਦਾਰ ਮੰਗ ਕੀਤੀ ਹੈੈ ਕਿ ਸਰਾਕਾਰ ਜਲਦ ਮੰਡੀਆਂ'ਚ ਰੁਲ ਰਹੇ ਝੋਨੇ ਦੀ ਖ੍ਰੀਦ ਯਕੀਨੀ ਬਣਾਏ ਨਹੀਂ ਤਾਂ ਜਥੇਬੰਦੀ ਜਲਦ ਹੀ ਸੰਘਰਸ਼ ਦਾ ਰਸਤਾ ਅਖਤਿਆਰ ਕਰੇਗੀ।

Comments

Name (required)

Leave a comment... (required)

Security Code (required)ਕਾਤਰਾਂ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ