Sun, 17 November 2019
Your Visitor Number :-   1890595
SuhisaverSuhisaver Suhisaver
ਰਾਫੇਲ ਮਾਮਲੇ ਦੀ ਸੀ ਬੀ ਆਈ ਜਾਂਚ ਹੋਵੇ : ਪ੍ਰਸ਼ਾਂਤ, ਸ਼ੋਰੀ               ਮਲਵਿੰਦਰ ਤੇ ਸ਼ਿਵਿੰਦਰ ਹੱਤਕ ਅਦਾਲਤ ਦੇ ਦੋਸ਼ੀ ਕਰਾਰ              

ਰਾਸ਼ਨ ਡਿਪੂਆਂ ’ਤੇ ਪੰਜ ਮਹੀਨਿਆਂ ਤੋਂ ਰਾਸ਼ਨ ਨਾ ਮਿਲਣ ਕਾਰਨ ਲੋਕ ਪ੍ਰੇਸ਼ਾਨ

Posted on:- 14-04-2014

- ਸ਼ਿਵ ਕੁਮਾਰ ਬਾਵਾ

ਮਾਹਿਲਪੁਰ ਦੇ ਕੁਝ ਸਮਾਜ ਸੇਵੀ ਸੰਸਥਾਵਾਂ ਦੇ ਆਗੂਆਂ ਵਲੋਂ ਇਲਾਕੇ ਦੇ ਪਿੰਡਾਂ ਵਿੱਚ ਰਾਸ਼ਨ ਡਿਪੂਆਂ ਉੱਤੇ ਗਰੀਬ ਲੋਕਾਂ ਨੂੰ ਪਿਛਲੇ 5 ਮਹੀਨਿਆ ਤੋਂ ਰਾਸ਼ਨ, ਦਾਲਾਂ ਅਦਿ ਨਾ ਮਿਲਣ ਦੀ ਸਖਤ ਨਿਖੇਧੀ ਕਰਦਿਆਂ ਸਰਕਾਰ ਨੂੰ ਲੋਕ ਸਭਾ ਚੋਣਾਂ ਵਿੱਚ ਮੂੰਹ ਤੋੜ ਜਵਾਬ ਦੇਣ ਲਈ ਤਿੱਖੇ ਸੰਘਰਸ਼ ਦਾ ਐਲਾਨ ਕਰਦਿਆਂ 30 ਅਪ੍ਰੈਲ ਨੂੰ ਲੋਕਾਂ ਨੂੰ ਜਾਗਿ੍ਰਤ ਕਰਕੇ ਸੱਤਾਧਾਰੀ ਧਿਰ ਦੇ ਆਗੂਆਂ ਨੂੰ ਵੋਟਾਂ ਨਾ ਪਾਉਣ ਦੀ ਅਪੀਲ ਕੀਤੀ ਹੈ। ਅੱਜ ਨਿਰਮਲ ਕੌਰ ਬੱਧਣ ਦੀ ਅਗਵਾਈ ਵਿੱਚ ਔਰਤਾਂ ਵਲੋਂ ਮਾਹਿਲਪੁਰ ਵਿਖੇ ਪੰਜਾਬ ਸਰਕਾਰ ਦਾ ਪੁਤਲਾ ਸਾੜਿਆ ਗਿਆ ਅਤੇ ਸਰਕਾਰ ਵਿਰੁੱਧ ਜੰਮਕੇ ਨਾਅਰੇਬਾਜ਼ੀ ਕੀਤੀ।

ਉਹਨਾਂ ਕਿਹਾ ਕਿ ਔਰਤਾਂ ਨੂੰ ਘਰਾਂ ਵਿਚੋਂ ਬਾਹਰ ਨਿਕਲ ਕੇ ਅਪਣੇ ਅਧਿਕਾਰਾਂ ਦੀ ਰਖਿੱਆ ਕਰਨੀ ਚਾਹੀਦੀ ਹੈ ਅਤੇ ਗਰੀਬ ਲੋਕਾ ਦੀ ਅਵਾਜ਼ ਨੂੰ ਹਰ ਪਾਸੇ ਦਬਾਇਆ ਜਾ ਰਿਹਾ ਹੈ। ਦੇਸ਼ ਅੰਦਰ ਸੰਵਿਧਾਨਕ ਅਧਿਕਾਰ ਸਿਰਫ ਕਾਗਜਾਂ ਦੀ ਦਹਿਲੀਜ ਤੋਂ ਅਜ ਤੱਕ ਬਾਹਰ ਨਹਂੀਂ ਨਿਕਲ ਸਕੇ, ਜਿਸ ਕਾਰਨ ਲੋਕਾਂ ਨੂੰ ਅਜਾਦੀ ਦੇ 67 ਸਾਲ ਬੀਤ ਜਾਣ ਦੇ ਬਾਵਜੂਦ ਭੋਜਨ , ਰੁਜਗਾਰ ਅਤੇ ਮੁਢਲੀਆਂ ਸਹੂਲਤਾਂ ਨੂੰ ਤਰਸ ਰਹੇ ਹਨ। ਪਿਛੱਲੇ ਲੰਬੇ ਸਮੇਂ ਤੋਂ ਡੀਪੂਆਂ ਉਤੇ ਰਾਸ਼ਨ ਨਾ ਮਿਲਣ ਕਾਰਨ ਗਰੀਬ ਲੋਕ ਬਜਾਰਾਂ ਵਿਚੋਂ ਮੰਹਿਗੇ ਭਾਅ ਦਾ ਰਾਸ਼ਨ ਖ੍ਰੀਦ ਕੇ ਗੁਜਾਰਾ ਕਰਨ ਲਈ ਮਜਬੂਰ ਹੋ ਰਹੇ ਹਨ। ਘਰਾਂ ਵਿਚ ਆਟੇ ਦੇ ਖਾਲੀ ਪੀਪੇ ਖੜਕ ਰਹੇ ਹਨ। ਗਰੀਬ ਲੋਕਾਂ ਕੋਲ ਨਾ ਤਾਂ ਰੁਜਗਾਰ ਦੇ ਪੱਕੇ ਸਾਧਨ ਹਨ ਤੇ ਨਾ ਹੀ ਪੱਕੇ ਤੋਰ ਭੋਜਨ ਉਪਲਬਧ ਹੋ ਰਿਹਾ ਹੈ। ਉਹਨਾਂ ਦਸਿਆ ਕਿ ਭੋਜਨ ਵਿਚ ਬਰਾਬਰਤਾ ਤਾਂ ਇਕ ਅਜ਼ਾਦ ਭਾਰਤ ਦੇ ਨਾਗਰਿਕਾਂ ਲਈ ਮੁੰਗੇਰੀ ਲਾਲ ਦੇ ਹਸੀਨ ਸਪਨੇ ਬਣ ਚੁੱਕਾ ਹੈ। ਘਟੀਆਂ ਭੋਜਨ ਮਿਲਣ ਕਾਰਨ ਗਰੀਬ ਲੋਕਾਂ ਦੀ ਸਿਹਤ ਤੇ ਉਨ੍ਹਾਂ ਦੇ ਬੱਚਿਆਂ ਦੀ ਸਿਹਤ ਲੜਖਟਾ ਰਹੀ ਹੈ, ਸਰੀਰਕ ਕਮਜ਼ੋਰੀ ਕਾਰਨ ਗਰੀਬ ਲੋਕ ਹਮੇਸ਼ਾਂ ਹਰੇਕ ਕੰਮ ਵਿਚੋਂ ਪਿੱਛੇ ਰਹਿ ਰਹੇ ਹਨ।

ਇਸ ਮੌਕੇ ਸਰਬਸਮਤੀ ਨਾਲ ਮਤਾ ਪਾਸ ਕਰਕੇ ਵੋਟਾਂ ਵਿਚ ਨਸ਼ਿਆਂ ਤੇ ਪੈਸੇ ਦਾ ਵਿਰੋਧ ਕਰਨ ਲਈ ਇਕ ਬੇਲਣਾ ਬਿ੍ਰਗੇਡ ਦੀ ਸਥਾਪਨਾ ਕੀਤੀ, ਜਿਸ ਵਿਚ ਜਸਵਿੰਦਰ ਕੌਰ ਨੂੰ ਮਾਹਿਲਪੁਰ ਇਲਾਕੇ ਦਾ ਪ੍ਰਧਾਨ ਬਣਾਇਆ ਗਿਆ। ਮੋਕੇ ਤੇ ਸਾਰੇ ਲੋਕਾਂ ਨੇ ਪ੍ਰਣ ਕੀਤਾ ਕਿ ਰਾਜਨੀਤੀਵਾਨਾਂ ਨੂੰ ਨਸ਼ੇ ਬੰਡ ਕੇ ਵੋਟਾਂ ਦੇਦ ਵਾਲਿਆਂ ਦੇ ਘੋਟਣਾਂ ਖੜਕਾਇਆ ਜਾਵੇਗਾ ਤੇ ਇਲੈਕਸ਼ਨ ਕਮੀਸ਼ਲ ਤੋਂ ਵੀ ਮੰਗ ਕੀਤੀ ਕਿ ਨਸ਼ਿਆਂ ਦੇ ਪ੍ਰਤੀ ਹੋਰ ਸਖਤ ਰੁੱਖ ਅਪਣਾਇਆ ਜਾਵੇ ਤਾਂ ਕਿ ਦੇਸ਼ ਦਾ ਭਵਿੱਖ ਸੁਰਖਿੱਅਤ ਰਹਿ ਸਕੇ। ਉਕਤ ਬਿ੍ਰਗੇਡ ਵਲੋਂ ਫੂਡ ਐਂਡ ਸਪਲਾੲਂ ਵਿਭਾਗ ਤੋਂ ਮੰਗ ਕੀਤੀ ਤਰੰਤ ਡੀਪੂਆਂ ਉਤੇ ਰਾਸ਼ਨ ਦੀ ਸਪਲਾਈ ਦਿਤੀ ਜਾਵੇ ਨਹੀਂ ਤਾਂ ਜ਼ਿਲ੍ਹਾ ਡਿਪਟੀ ਕਮਿਸ਼ਨਰ ਦਫਤਰ ਦੇ ਅੰਗੇ ਧਰਨਾ ਦਿੱਤਾ ਜਾਵੇਗਾ। ਇਸ ਮੌਕੇ ਸੀਮਾ ਰਾਣੀ, ਸੰਕੁੰਤਲਾ ਦੇਵੀ, ਪਿੰਕੀ, ਕੁਲਵਿੰਦਰ ਕੌਰ, ਮਨਜੀਤ ਕੌਰ, ਨੀਲਮ ਰਾਣੀ, ਸਰੋਜ ਰਾਣੀ, ਅਜੀਤ ਰਾਮ,ਪ੍ਰੇਮ ਸਿੰਘ, ਵਿਨੋਦ ਕੁਮਾਰ ਆਦਿ ਵੀ ਹਾਜ਼ਰ ਸਨ।

Comments

Security Code (required)Can't read the image? click here to refresh.

Name (required)

Leave a comment... (required)

ਕਾਤਰਾਂ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ