Tue, 16 April 2024
Your Visitor Number :-   6976111
SuhisaverSuhisaver Suhisaver

ਅਗਲੀ ਲੜਾਈ ਭੁੱਲਰ ਨੂੰ ਰਿਹਾਅ ਕਰਵਾਉਣ ਦੀ ਹੈ : ਨਵਨੀਤ ਕੌਰ ਭੁੱਲਰ

Posted on:- 19-04-2014

ਦਵਿੰਦਰ ਪਾਲ ਸਿੰਘ ਭੁੱਲਰ ਦੀ ਮੌਤ ਦੀ ਸਜ਼ਾ ਉਮਰ ਕੈਦ `ਚ ਤਬਦੀਲ ਹੋਣ ’ਤੇ ਉਹਨਾਂ ਦੀ ਪਤਨੀ ਨਵਨੀਤ ਕੌਰ ਭੁੱਲਰ ਦਾ ਕਹਿਣਾ ਹੈ ਕੀ ਇਹ ਓਹਨਾਂ ਵੱਲੋਂ ਲੜੀ ਗਈ ਲੰਮੀ ਕਾਨੂੰਨੀ ਲੜਾਈ ਸੀ, ਜਿਸ ’ਚ ਸਿਰਫ ਉਹ ਜਾਂ ਭੁੱਲਰ ਦਾ ਪਰਿਵਾਰ ਹੀ ਨਹੀਂ ਸਗੋਂ ਪੂਰਾ ਸਿੱਖ ਭਾਈਚਾਰਾ ਸ਼ਾਮਿਲ ਸੀ ਬਲਕਿ ਇਸ ਕੰਮ` ਚ ਹੋਰਨਾਂ ਭਾਈਚਾਰਿਆਂ ਦਾ ਵੀ ਯੋਗਦਾਨ ਰਿਹਾ।

ਸ੍ਰੀਮਤੀ ਭੁੱਲਰ ਨੇ ਕਿਹਾ ਕਿ ਭਾਰਤੀ ਮੀਡੀਆ ਦੇ ਇੱਕ ਹਿੱਸੇ ਨੇ ਵੀ ਸਾਡਾ ਬੜਾ ਸਾਥ ਦਿੱਤਾ। ਨਵਨੀਤ ਭੁੱਲਰ ਨੇ ਕਿ ਅਦਾਲਤੀ ਫ਼ੈਸਲਾ ਆਉਣ ਤੋਂ ਬਾਅਦ ਦੇਸ਼ਾਂ ਵਿਦੇਸ਼ਾਂ ਤੋਂ ਉਹਨਾਂ ਨੂੰ ਮੁਬਾਰ੍ਕ਼ਾਂ ਦੇਣ ਵਾਲਿਆਂ ਦਾ ਤਾਂਤਾ ਲੱਗਾ ਹੋਇਆ ਹੈ। ਉਹਨਾਂ ਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਉਹਨਾਂ ਨੇ ਜਿਸ ਲੜਾਈ ਲਈ ਆਪਣੀ ਅਣਥੱਕ ਮਿਹਨਤ ਕੀਤੀ, ਸਰੀਰਕ ਤੌਰ ’ਤੇ ਵੀ ਓਹ ਕੈਨੇਡਾ ਤੋਂ ਭਾਰਤ ਚੱਕਰ ਲਗਾ ਲਗਾ ਕਿ ਥੱਕ ਗਈ ਸੀ ਤੇ ਆਰਥਿਕ ਤੌਰ ਤੇ ਜੋ ਮੁਸ਼ਕਿਲਾਂ ਆਈਆਂ ਓਹ ਅਲੱਗ ਹਨ ਪਰ ਲੋਕਾਂ ਤੇ ਖਾਸ ਕਰ ਸਿੱਖ ਭਾਈਚਾਰੇ ਵੱਲੋਂ ਮਿਲ ਰਿਹਾ ਪਿਆਰ ਉਹਨਾਂ ਨੂੰ ਹੋਰ ਬਲ ਬਖ਼ਸ਼ਦਾ ਹੈ; ਅਸਲ ਚ ਲੜਾਈ ਇਥੇ ਹੀ ਖਤਮ ਨਹੀਂ ਹੋਈ ਅਗਲੀ ਲੜਾਈ ਭੁੱਲਰ ਹੁਰਾਂ ਨੂੰ ਰਿਹਾਅ ਕਰਾਉਣ ਦੀ ਹੋਵੇਗੇ। ਕਾਨੂਨੀ ਪੱਖੋਂ ਵੀ ਇਹ ਗੱਲ ਭੁੱਲਰ ਦੇ ਪੱਖ ਚ ਜਾਂਦੀ ਹੈ।
         
ਇਕ ਸਵਾਲ ਦੇ ਜਵਾਬ ਵਿੱਚ ਉਹਨਾ ਕਿਹਾ ਕਿ ਓਹ ਭਾਰਤ ਦੇ ਕਾਨੂੰਨ ਸਾਜ਼ਾਂ ਨੂੰ ਵੀ ਕਿਹਨਾ ਚੁਣਦੇ ਹੋ ਕਿ ਜਿਸ ਤਰ੍ਹਾਂ ਭੁੱਲਰ ਦੇ ਮਾਮਲੇ ਚ ਫ਼ੈਸਲਾ ਲੈਣ `ਚ ਦੇਰੀ ਹੋਈ ਹੈ ਉਹ ਹੋਰਨਾਂ ਕੇਸਾਂ ਚ ਨਾ ਹੋਵੇ ਕਿਉਂ ਕਿ ਇਹ ਪੀੜਾ ਸਜ਼ਾ ਭੁਗਤ ਰਹੇ ਵਿਆਕਤੀ ਦੇ ਪਰਿਵਾਰ ਲਈ ਹੋਰ ਵੀ ਅਸਿਹ ਹੁੰਦੀ ਹੈ | ਨਾਲ ਹੀ ਸ੍ਰੀਮਤੀ ਭੁੱਲਰ ਨੇ ਕਿਹਾ ਕਿ ਓਹ ਮੌ੍ਤ ਦੀ ਸਜ਼ਾ ਦੇ ਵਿਰੋਧੀ ਹਨ |

-ਸੂਹੀ ਸਵੇਰ ਬਿਊਰੋ

Comments

sunny

gud 1

javeer singh

sach mout de sza nahii honi chahidee

sadhu singh

madem navneet ji ne shi keha

Security Code (required)



Can't read the image? click here to refresh.

Name (required)

Leave a comment... (required)





ਕਾਤਰਾਂ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ