Wed, 20 November 2019
Your Visitor Number :-   1920766
SuhisaverSuhisaver Suhisaver
ਰਾਫੇਲ ਮਾਮਲੇ ਦੀ ਸੀ ਬੀ ਆਈ ਜਾਂਚ ਹੋਵੇ : ਪ੍ਰਸ਼ਾਂਤ, ਸ਼ੋਰੀ               ਮਲਵਿੰਦਰ ਤੇ ਸ਼ਿਵਿੰਦਰ ਹੱਤਕ ਅਦਾਲਤ ਦੇ ਦੋਸ਼ੀ ਕਰਾਰ              

ਸੂਹੀ ਸਵੇਰ ਆਪਣੇ ਪਦ ਚਿੰਨ੍ਹਾਂ `ਤੇ ਚੱਲਦਾ ਰਹੇਗਾ

Posted on:- 21-06-2014

suhisaver

ਪਿਛਲੇ  ਸਾਲ ਅਦਾਰਾ `ਸੂਹੀ ਸਵੇਰ` ਵੱਲੋਂ `ਵਰਲਡ ਪੰਜਾਬੀ ਸੈਂਟਰ` ਨੂੰ ਮਿਲਣ ਵਾਲੀ ਸਰਕਾਰੀ ਗਰਾਂਟ ਦੀ ਹੁੰਦੀ ਕੁਵਰਤੋਂ ਬਾਰੇ ਅਸੀਂ ਐੱਸ ਤਰਸੇਮ ਦਾ ਲੇਖ ਛਾਪਿਆ ਸੀ | ਜੋ ਕਿ ਓਹਨਾਂ ਵੱਲੋਂ ਸੂਚਨਾ ਦੇ ਅਧਿਕਾਰ ਐਕਟ ਰਾਹੀਂ ਮੰਗੀ ਵੱਲੋਂ ਸੂਚਨਾ ਦੇ ਅਧਿਕਾਰ ਐਕਟ ਰਾਹੀਂ ਮੰਗੀ ਅਧਾਰਿਤ ਸੀ | ਉਦੋਂ ਕੁਝ ਅਵਾਜ਼ਾਂ ਅਜਿਹੀਆਂ ਉਠੀਆਂ ਜਿਨ੍ਹਾ ਨੇ ਇਹ ਲੇਖ ਸੂਹੀ ਸਵੇਰ ਤੋਂ ਹਟਾਉਣ ਲਈ ਕਿਹਾ ਸੀ ਪਰ ਅਦਾਰੇ ਨੇ ਅਜਿਹਾ ਕਰਨ ਤੋਂ ਸਾਫ਼ ਇਨਕਾਰ ਕਰ ਦਿੱਤਾ ਸੀ ਤੇ ਨਾਲ ਹੀ ਇਹ ਵੀ ਕਿਹਾ ਸੀ ਕਿ ਜੇਕਰ ਓਹਨਾਂ ਦਾ ਇਸ ਲੇਖ ਬਾਰੇ ਕੋਈ ਇਤਰਾਜ਼ ਹੈ ਤਾਂ ਸਾਨੂੰ ਲਿਖ ਕੇ  ਭੇਜਣ ਅਸੀਂ ਉਸਨੂੰ ਪੂਰੇ ਸਤਿਕਾਰ ਸਹਿਤ ਛਾਪਾਂਗੇ ਪਰ ਸਬੰਧਤ ਧਿਰ ਨੇ ਅਜਿਹਾ ਕਰਨ ਤੋਂ ਨਾਂਹ ਕਰ ਦਿੱਤੀ  |

ਹੁਣ 4  ਜੂਨ ਨੂੰ ਅਦਾਰੇ ਵੱਲੋਂ ਫੇਰ ਡਾ ਐੱਸ ਤਰਸੇਮ ਵੱਲੋਂ ਸੂਚਨਾ ਦੇ ਅਧਿਕਾਰ ਐਕਟ ਰਾਹੀਂ ਮੰਗੀ ਜਾਣਕਾਰੀ ਤੇ ਅਧਾਰਿਤ ਰਿਪੋਰਟ ਛਾਪੀ ਗਈ | ਪਿਛਲੇ ਸਾਲ ਵਰਗੀਆਂ ਅਵਾਜ਼ਾਂ ਫਿਰ ਉਠੀਆਂ ਇਥੋਂ ਤੱਕ ਕਿ ਸੂਹੀ ਸਵੇਰ ਦੇ ਮੁੱਖ ਸੰਪਾਦਕ ਨੂੰ ਅਸੱਭਿਅਕ ਭਾਸ਼ਾ ਵਰਤੀ ਗਈ ਉਸ `ਤੇ ਇਕ ਖਾਸ ਧਿਰ ਦਾ ਪੱਖ ਪੂਰਨ ਦਾ ਦੋਸ਼ ਲਗਾਇਆ ਗਿਆ ਜਦੋਂ ਅਦਾਰੇ ਨੇ ਨਾਰਾਜ਼ ਧਿਰ ਨੂੰ ਆਪਣੇ ਵਿਚਾਰ ਲਿਖ ਕੇ ਦੇਣ ਨੂੰ ਕਿਹਾ ਤਾਂ ਉਸ ਧਿਰ ਨੇ ਸਾਫ਼ ਕਹਿ ਦਿੱਤਾ ਕਿ ਉਸ ਕੋਲ ਸਮਾ ਨਹੀਂ ਹੈ |

ਦੋਸਤੋ ਅਸੀਂ ਅੱਜ ਆਪਣੇ ਸੱਜਣਾਂ ਨੂੰ ਫਿਰ ਦਸਦੇ ਹਨ ਕਿ ਨਾਰਾਜ਼ ਧਿਰ ਵਲੋਂ ਲਗਾਏ ਦੋਸ਼ ਬੇਬੁਨਿਆਦ ਹਨ, ਇਸ ਦਾ ਸਭ ਤੋਂ ਵੱਡਾ ਸਬੂਤ ਇਸੇ ਵੈੱਬ ਪੇਪਰ ਤੇ ਓਹਨਾਂ ਦੀਆਂ ਲਿਖਤਾਂ ਦਾ ਛਪਣਾ ਹੈ | ਸੂਹੀ ਸਵੇਰ ਚਿੰਤਨ ਤੇ ਸੰਵਾਦ ਦੀ ਮੁਦਈ ਹੈ ਅਸੀਂ ਚਾਹੁੰਦੇ ਹਨ ਕਿ ਹਰ ਸਮਾਜੀ , ਸਿਆਸੀ, ਸਾਹਿਤਕ ਤੇ ਸਭਿਆਚਾਰਕ ਮੁੱਦੇ ਤੇ ਚਰਚਾ ਜ਼ਰੂਰ ਹੋਵੇ | ਸੂਹੀ ਸਵੇਰ ਆਪਣੀ ਇਸ ਸੋਚ ਤੇ ਸਦਾ ਚਲਦਾ ਰਹੇਗਾ ਨਾਰਾਜ਼ ਧਿਰ ਜੇ ਹੁਣ ਵੀ ਆਪਣਾ ਪੱਖ ਪੇਸ਼ ਕਰੇ ਤਾਂ ਉਸਨੂੰ ਪੂਰੇ ਸਤਿਕਾਰ ਸਹਿਤ ਛਾਪਿਆ ਜਾਵੇਗਾ।
                                                                                                

-ਅਦਾਰਾ ਸੂਹੀ ਸਵੇਰ

Comments

Security Code (required)



Can't read the image? click here to refresh.

Name (required)

Leave a comment... (required)





ਕਾਤਰਾਂ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ