Fri, 19 July 2019
Your Visitor Number :-   1771991
SuhisaverSuhisaver Suhisaver
ਕਰਨਾਟਕ: ਬਾਗ਼ੀਆਂ ਨੂੰ ਅਯੋਗ ਠਹਿਰਾਉਣ ਦੀ ਮੰਗ               ਸੀਬੀਆਈ ਵੱਲੋਂ ਚੰਡੀਗੜ੍ਹ ਸਮੇਤ ਦੇਸ਼ ਭਰ ’ਚ ਛਾਪੇ              

ਕੈਮ ਖਾਂਬਾ ਵੱਲੋਂ ਵਾਈਲਡਰੋਜ਼ ਪਾਰਟੀ ਨੂੰ ਪੂਰਨ ਹਮਾਇਤ ਦੇਣ ਦਾ ਭਰੋਸਾ

Posted on:- 03-09-2014

suhisaver

- ਹਰਬੰਸ ਬੁੱਟਰ

ਕੈਲਗਰੀ ਦੇ ਸਥਾਪਤ ਬਿਜਨਿਸਮੈਨ ਕੈਮ ਖਾਂਬਾ ਵੱਲੋਂ ਅਲਬਰਟਾ ਸੂਬੇ ਵਿੱਚ ਤੇਜ਼ੀ ਨਾਲ ਪੈਰ ਪਸਾਰ ਰਹੀ ਰਾਜਨੀਤਕ ਪਾਰਟੀ ਵਾਈਲਡਰੋਜ਼ ਨੂੰ ਭਵਿੱਖ ਵਿੱਚ ਆਪਣੀ ਪੂਰਨ ਹਮਾਇਤ ਦੇਣ ਦਾ ਭਰੋਸਾ ਪਰਗਟਾਇਆ ।ਪਾਰਟੀ ਲੀਡਰ ਡੈਨੀਅਲ ਸਮਿੱਥ ਨਾਲ ਅੱਜ ਇੱਕ ਵਿਸੇਸ ਮਿਲਣੀ ਦੌਰਾਨ ਉਹਨਾਂ ਨਾਲ ਹਲਕਾ ਮੈਕਾਲ ਤੋਂ ਐਮ ਐਲ ਲਈ ਉਮੀਂਦਵਾਰ ਹੈਪੀ ਮਾਨ,ਜੀਵਨ ਮਾਂਗਟ ਅਤੇ ਜੈਸੀ ਮਿਨਹਾਸ ਵੀ ਹਾਜਿਰ ਸਨ। ਕੈਮ ਖਾਂਬਾ ਅਨਸਾਰ ਉਹਨਾਂ ਨੇ ਰਾਜਨੀਤਕ ਹਲਕਿਆਂ ਵਿੱਚ ਹੋ ਰਹੀ ਉੱਥਲਪੁੱਥਲ ਨੂੰ ਬੜੇ ਗਹੁ ਨਾਲ ਵਾਚਿਆ ਹੈ।

ਉਹਨਾਂ ਦਾ ਦਾਅਵਾ ਹੈ ਕਿ ਆਉਣ ਵਾਲੀਆਂ ਅਲਬਰਟਾ ਸੂਬੇ ਦੀਆਂ ਅਸੰਬਲੀ ਚੋਣਾਂ ਦੌਰਾਨ ਅਲਬਰਟਾ ਦੀ ਪ੍ਰੀਮੀਅਰ ਦਾ ਤਾਜ ਡੈਨੀਅਲ ਸਮਿੱਥ ਦੇ ਸਿਰ ਉੱਪਰ ਹੋਵੇਗਾ।  ਵਰਨਣਯੋਗ ਹੈ ਕੈਮ ਖਾਂਬਾ ਖੁੱਦ ਸਾਲ 2007 ਅਤੇ 2010 ਵਿੱਚ ਦੋ ਬਾਰੀ ਸਿਟੀ ਕੌਂਸਲਰ ਦੀ ਚੋਣ ਚੈਸਟਮੀਅਰ ਤੋਂ ਲੜ ਚੁੱਕੇ ਹਨ। ਸਮਾਜ ਸੇਵਾ ਦੇ ਖੇਤਰ ਵਿੱਚ ਪੰਜਾਬ ਜਾਕੇ ਅੱਖਾਂ ਦੇ ਮੁਫਤ ਕੈਂਪ ,ਲਾਇਬ੍ਰੇਰੀ ਅਤੇ ਕੈਲਗਰੀ ਦੀਆਂ ਹੋਰ ਸੰਸਥਾਵਾਂ ਨੂੰ ਮਾਲੀ ਮੱਦਦ ਦੇਣਾ ਉਹਨਾਂ ਦੀ ਜ਼ਿੰਦਗੀ ਦਾ ਹਿੱਸਾ ਰਿਹਾ ਹੈ।

https://ssl.gstatic.com/ui/v1/icons/mail/images/cleardot.gif

Comments

Security Code (required)



Can't read the image? click here to refresh.

Name (required)

Leave a comment... (required)





ਕਾਤਰਾਂ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ