Fri, 19 April 2024
Your Visitor Number :-   6984884
SuhisaverSuhisaver Suhisaver

ਪੰਜਾਬ ਕਾਂਗਰਸ ਦੇ ਬੁਲਾਰੇ ਸ: ਸੁਖਪਾਲ ਸਿੰਘ ਖਹਿਰਾ ਕੈਲਗਰੀ ਵਿਖੇ 19 ਸਤੰਬਰ ਨੂੰ

Posted on:- 16-09-2014

suhisaver

- ਹਰਬੰਸ ਬੁੱਟਰ

ਕੈਲਗਰੀ : ਹਲਕਾ ਭੁਲੱਥ ਤੋਂ ਵਿਧਾਇਕ ਰਹੇ ਪੰਜਾਬ ਕਾਂਗਰਸ ਦੇ ਨਿਧੱੜਕ ਬੁਲਾਰੇ ਸ: ਸੁਖਪਾਲ ਸਿੰਘ ਖਹਿਰਾ 19 ਸਤੰਬਰ ਦਿਨ ਸ਼ੁੱਕਰਵਾਰ ਨੂੰ ਬੀਕਾਨੇਰ ਸਵੀਟਸ ਵਿਖੇ ਸਾਮ ਦੇ 5 ਵਜੇ ਕੈਲਗਰੀ ਨਿਵਾਸੀਆਂ ਨੂੰ ਮਿਲਣ ਆ ਰਹੇ ਹਨ। ਇਸ ਸਬੰਧੀ ਹਰਮੀਤ ਸਿੰਘ ਖੁੱਡੀਆਂ ਨੇ ਦੱਸਿਆ ਕਿ ਪੰਜਾਬ ਦੀ ਮੌਜੂਦਾ ਸਰਕਾਰ ਦੀਆਂ ਧੱਕੇਸਾਹੀਆਂ,ਪਰਿਵਾਰਵਾਦ ਦੀ ਸੀਨਾ ਜੋਰੀ,ਪੰਜਾਬ ਦੇ ਕੁਦਰਤੀ ਸਰੋਤਾਂ ਦੀ ਲੁੱਟਖੋਹ, ਅਤੇ ਸਿੱਖ ਧਰਮ ਦੇ ਪਲੇਟਫਾਰਮ ਨੂੰ ਅਕਾਲੀ ਸਰਕਾਰ ਵੱਲੋਂ ਆਪਣੇ ਨਿੱਜੀ ਹਿੱਤਾਂ ਲਈ ਵਰਤੇ ਜਾ ਰਹੇ ਰੁਝਾਨ ਨੂੰ ਠੱਲ ਪਾਉਣ ਲਈ  ਬੁਲੰਦ ਆਵਾਜ ਦੇ ਰੁਪ ਵਿੱਚ ਸੁਖਪਾਲ ਸਿੰਘ ਖਹਿਰਾ ਨੇ ਵਿਦੇਸਾਂ ਵਿੱਚ ਵਸਦੇ ਪੰਜਾਬ ਹਿਤੈਸੀਆਂ ਨਾਲ ਮੀਟਿੰਗਾਂ ਦੇ ਜ਼ਰੀਏ ਮਿਲਣ ਦਾ ਜੋ ਸਿਲਸਿਲਾ ਆਰੰਭਿਆ ਹੈ ,ਉਹ ਬਹੁਤ ਹੀ ਕਾਬਿਲੇ ਤਾਰੀਫ ਹੈ।

ਖਹਿਰਾ ਸਾਹਿਬ ਦੀ ਇਸ ਵਿਦੇਸੀ ਫੇਰੀ ਨਾਲ ਪੰਜਾਬ ਕਾਂਗਰਸ ਨੂੰ ਹੋਰ ਬਲ ਪਰਾਪਤ ਹੋਵੇਗਾ। ਸਾਲ 2017 ਦੀਆਂ ਚੋਣਾਂ ਮੌਕੇ ਅਕਾਲੀ ਦਲ ਨੂੰ ਸਤਾ ਤੋਂ ਲਾਂਭੇ ਕਰਨ ਲਈ "ਸਤਾ ਪਲਟਾਓ ਬਿਗਲ" 19 ਸਤੰਬਰ ਨੂੰ ਕੈਲਗਰੀ ਦੀ ਧਰਤੀ ਤੋਂ ਵਜਾਇਆ ਜਾਵੇਗਾ। ਸੋ ਸਮੁਚੇ ਕੈਲਗਰੀ ਨਿਵਾਸੀਆਂ ਨੂੰ ਉਸ ਦਿਨ ਬੀਕਾਨੇਰ ਸਵੀਟਸ ਵਿਖੇ ਪਹੁੰਚਣ ਦੀ ਬੇਨਤੀ ਕੀਤੀ ਜਾਂਦੀ ਹੈ।
 

Comments

Security Code (required)



Can't read the image? click here to refresh.

Name (required)

Leave a comment... (required)





ਕਾਤਰਾਂ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ