Thu, 18 April 2024
Your Visitor Number :-   6981744
SuhisaverSuhisaver Suhisaver

ਪਹਿਲੀ ਵਾਰ ਉੱਡਿਆ ਕੈਲਗਰੀ ਏਅਰਪੋਰਟ ਉੱਪਰੋਂ ਬ੍ਰਿਟਿਸ਼ ਏਅਰਵੇਜ਼ ਦਾ ਵੱਡਾ ਜਹਾਜ਼ ਡਰੀਮਲਾਈਨਰ 787

Posted on:- 18-09-2014

suhisaver

- ਹਰਬੰਸ ਬੁੱਟਰ

ਕੈਲਗਰੀ ਦੇ ਏਅਰਪੋਰਟ ਦਾ ਵਿਸਥਾਰ ਹੋਣ ਉਪਰੰਤ ਜਦੋਂ ਤੋਂ ਨਵਾਂ ਰਨਵੇ ਖੋਲਿਆ ਗਿਆ ਹੈ ਤਾਂ ਹਾਲੇ ਤੱਕ ਆਮ ਤੌਰ ਤੇ ਛੋਟੇ ਜਹਾਜ਼ ਹੀ ਉਤਰਦੇ ਸਨ ਪਰ ਹੁਣ ਵੱਡ ਅਕਾਰੀ ਅਤੇ ਵੱਧ ਸਹੂਲਤਾਂ ਵਾਲੇ 787 ਡਰੀਮ ਲਾਈਨਰ ਵਰਗੇ ਜਹਾਜ਼ ਵੀ ਉਤਰਨੇ ਸ਼ੁਰੂ ਹੋ ਗਏ ਹਨ।   ਬ੍ਰਿਟਿਸ਼ ਏਅਰਵੇਜ਼ ਦੀ ਪਹਿਲੀ ਉਡਾਣ 16 ਸਤੰਬਰ 2014 ਨੂੰ ਕੈਲਗਰੀ ਏਅਰਪੋਰਟ ਤੋਂ ਲੰਡਨ ਲਈ ਭਰੀ।

ਅਜਿਹੀਆਂ ਉਡਾਣਾਂ ਦੀ ਸੁਵਿਧਾ ਵਾਲਾ ਕੈਲਗਰੀ ਹੁਣ ਕਨੇਡਾ ਦਾ ਟਰਾਂਟੋ ਤੋਂ ਬਾਅਦ ਦੂਸਰਾ ਏਅਰਪੋਰਟ ਬਣ ਗਿਆ ਹੈ। ਵੈਸਟਰਨ ਕਨੇਡਾ ਦੇ ਇਤਹਾਸ ਵਿੱਚ ਕੈਲਗਰੀ ਅਜਿਹਾ ਪਹਿਲਾਂ ਏਅਰਪੋਰਟ ਬਣ ਗਿਆ ਹੈ, ਜਿਸ ਨੇ  ਡਰੀਮ ਲਾਈਨਰ 787 ਨੂੰ ਲੰਡਨ ਤੋਂ ਕੈਲਗਰੀ ਲਈ  ਸਭ ਤੋਂ ਪਹਿਲਾਂ ਜੀ ਆਇਆਂ ਨੂੰ ਕਿਹਾ।ਇਸ ਜਹਾਜ਼ਵਿੱਚ 214 ਖੁੱਲੀਆਂ ਡੁੱਲੀਆਂ ਸੀਟਾਂ  ਹਨ।

ਵਿਸ਼ੇਸ਼ ਤੌਰ 'ਤੇ ਬਣਾਇਆ ਗਿਆ "ਕਲੱਬ ਵਰਲਡ ਕੈਵਿਨ" ਜਿਸ ਵਿੱਚ ਸਨੈਕ ਬਾਰ ਪੂਰੀ ਫਲਾਈਟ ਦੌਰਾਨ ਖੁੱਲੀ ਰਹੇਗੀ,  ਇਸ ਦੀ ਖਿੱਚ ਦਾ ਮੁੱਖ ਕਾਰਨ ਜਾਪਦਾ ਹੈ। ਸਟੀਫਨ ਪਰਿਓਰ ਸੀਨੀਅਰ ਵਾਈਸ ਪ੍ਰੈਜੀਡੈਂਟ ਅਤੇ ਚੀਫ ਕਮਰਸੀਅਲ ਅਫਸਰ ਨੇ ਕਿਹਾ ਅਜਿਹਾ ਕਰਨ ਨਾਲ ਕੈਲਗਰੀ ਏਅਰਪੋਰਟ ਹੁਣ ਇੰਟਰਨੈਸਨਲ ਹੱਬ ਦੇ ਰੂਪ ਵਿੱਚ ਉੱਭਰ ਰਿਹਾ ਹੈ ਅਸੀਂ ਲੋਕਾਂ ਨੂੰ ਸੂਧਰਿਆ ਹੋਇਆ ਰੂਟ ਨੈੱਟਵਰਕ ਪਹਿਲ ਦੇ ਅਧਾਰ ਉੱਤੇ ਦੇਣ ਨੂੰ ਪਹਿਲ ਦਿੰਦੇ ਹਾਂ।
 

Comments

Security Code (required)



Can't read the image? click here to refresh.

Name (required)

Leave a comment... (required)





ਕਾਤਰਾਂ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ