Fri, 19 April 2024
Your Visitor Number :-   6983561
SuhisaverSuhisaver Suhisaver

ਸ਼ਿਵ ਸੈਨਾ ਤੇ ਭਾਜਪਾ ਦੇ ਗੱਠਜੋੜ 'ਚ ਵਿਵਾਦ ਕਾਇਮ

Posted on:- 20-09-2014

suhisaver

ਨਵੀਂ ਦਿੱਲੀ : ਸ਼ਿਵ ਸੈਨਾ ਅਤੇ ਭਾਜਪਾ ਵਿਚਕਾਰ ਗੱਠਜੋੜ 'ਤੇ ਸਹਿਮਤੀ ਤਾਂ ਬਣ ਗਈ ਹੈ, ਪਰ ਸੀਟਾਂ ਦੀ ਵੰਡ ਨੂੰ ਲੈ ਕੇ ਅਜੇ ਵੀ ਸਹਿਮਤੀ ਨਹੀਂ ਬਣੀ। ਸ਼ਨੀਵਾਰ ਦੁਪਹਿਰ ਸ਼ਿਵ ਸੈਨਾ ਨੇ ਸੀਟਾਂ ਨੂੰ ਲੈ ਕੇ ਇੱਕ ਨਵਾਂ ਫਾਰਮੂਲਾ ਦਿੱਤਾ, ਜਿਸ 'ਤੇ ਭਾਜਪਾ ਦੇ ਨੇਤਾਵਾਂ ਨੇ ਮੰਥਨ ਕੀਤਾ। ਆਖ਼ਰ ਵਿੱਚ ਇਹ ਫਾਰਮੂਲਾ ਭਾਜਪਾ ਨੂੰ ਰਾਸ ਨਹੀਂ ਆਇਆ। ਭਾਜਪਾ ਨੇਤਾ ਮਨੋਜ ਤਾਵੜੇ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਸ਼ਿਵ ਸੈਨਾ ਨਾਲ ਫਾਰਮੂਲੇ 'ਤੇ ਫ਼ਿਰ ਗੱਲਬਾਤ ਹੋਵੇਗੀ। ਉਨ੍ਹਾਂ ਕਿਹਾ ਕਿ ਇਸ ਵਾਰੇ ਵਿੱਚ ਸ਼ਿਵ ਸੈਨਾ ਪ੍ਰਧਾਨ ਉਦਵ ਠਾਕੁਰੇ ਦੇ ਨਾਲ ਭਾਜਪਾ ਦੇ ਪ੍ਰਦੇਸ਼ ਪ੍ਰਧਾਨ ਦਵੇਂਦਰ ਗੱਲਬਾਤ ਕਰਨਗੇ।

ਸ਼ਿਵ ਸੈਨਾ ਨੇ ਜੋ ਫਾਰਮੂਲਾ ਦਿੱਤਾ ਹੈ, ਉਸ ਵਿੱਚ ਸ਼ਿਵ ਸੈਨਾ ਨੂੰ 155, ਭਾਜਪਾ ਨੂੰ 126 ਅਤੇ ਰਾਜੂ ਸ਼ੈਟੀ ਦੀ ਪਾਰਟੀ ਨੂੰ 7 ਸੀਟਾਂ ਹਨ। ਹੋਰ ਛੋਟੀਆਂ ਪਾਰਟੀਆਂ ਦੇ ਲਈ ਭਾਜਪਾ ਸੀਟਾਂ ਦੇਵੇਗੀ। ਇਸੇ ਦੌਰਾਨ ਸ਼ਿਵ ਸੈਨਾ ਦੇ ਬੁਲਾਰੇ ਸੰਜੇ ਰਾਓਤ ਨੇ ਕਿਹਾ ਕਿ ਸੀਟਾਂ ਦੇ ਮੁੱਦੇ 'ਤੇ ਸਾਰੇ ਅਧਿਕਾਰ ਉਦਵ ਠਾਕਰੇ ਨੂੰ ਦਿੱਤੇ ਗਏ ਹਨ। ਐਤਵਾਰ ਨੂੰ ਪਾਰਟੀ ਦੀ ਰਾਜਕਾਰਨੀ ਮੀਟਿੰਗ ਹੈ। ਇਸ ਤੋਂ ਬਾਅਦ ਉਦਵ ਠਾਕਰੇ ਕੋਈ ਐਲਾਨ ਕਰ ਸਕਦੇ ਹਨ। ਸ਼ਨੀਵਾਰ ਸਵੇਰੇ ਭਾਜਪਾ ਦੀ ਕੋਰ ਕਮੇਟੀ ਦੀ ਬੈਠਕ ਏਕ ਨਾਥ ਖਡਸੇ ਦੀ ਰਿਹਾਇਸ਼ 'ਤੇ ਹੋਈ। ਇਸ ਬੈਠਕ ਤੋਂ ਬਾਅਦ ਓਮ ਮਾਥੁਰ ਨੇ ਮੀਡੀਆ ਨੂੰ ਦੱਸਿਆ ਕਿ ਉਨ੍ਹਾਂ ਦੇ ਕੋਲ ਸ਼ਿਵ ਸੈਨਾ ਦਾ ਕੋਈ ਨਵਾਂ ਪ੍ਰਸਤਾਵ ਨਹੀਂ ਆਇਆ ਹੈ, ਜਿਸ ਨਾਲ ਸੀਟਾਂ ਦੇ ਮੁੱਦੇ 'ਤੇ ਕੋਈ ਚਰਚਾ ਹੋਵੇਗੀ। ਉਨ੍ਹਾਂ ਦੇ ਇਸ ਬਿਆਨ ਤੋਂ ਬਾਅਦ ਦੁਪਹਿਰ ਵਿੱਚ ਸ਼ਿਵ ਸੈਨਾ ਨੇਤਾ ਰਾਮ ਦਾਸ ਨੇ ਮੀਡੀਆ ਨੂੰ ਦੱਸਿਆ ਕਿ ਭਾਜਪਾ ਨੂੰ ਸ਼ਿਵ ਸੈਨਾ ਦਾ ਨਵਾਂ ਫਾਰਮੂਲਾ ਭੇਜਿਆ ਗਿਆ ਹੈ, ਜਿਸ ਤਹਿਤ ਸੀਟਾਂ ਦੀ ਅਦਲਾ ਬਦਲੀ ਨੂੰ ਲੈ ਕੇ ਚਰਚਾ ਹੋਵੇਗੀ। ਨਵਾਂ ਫਾਰਮੂਲਾ ਮਿਲਣ ਤੋਂ ਬਾਅਦ ਖਡਸੇ ਦੀ ਰਿਹਾਇਸ਼ 'ਤੇ ਕੋਰ ਕਮੇਟੀ ਦੀ ਦੂਜੀ ਮੀਟਿੰਗ ਸੱਦੀ ਗਈ ਹੈ।

Comments

Security Code (required)



Can't read the image? click here to refresh.

Name (required)

Leave a comment... (required)





ਕਾਤਰਾਂ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ