Mon, 09 December 2019
Your Visitor Number :-   1995921
SuhisaverSuhisaver Suhisaver
ਕਾਰਟੂਨਿਸਟ ਸੁਧੀਰ ਧਰ ਦਾ ਦਿਹਾਂਤ               ਮਲਵਿੰਦਰ ਤੇ ਸ਼ਿਵਿੰਦਰ ਹੱਤਕ ਅਦਾਲਤ ਦੇ ਦੋਸ਼ੀ ਕਰਾਰ              

ਜਥੇਦਾਰ ਜਗਦੇਵ ਸਿੰਘ ਤਲਵੰਡੀ ਦੀਆਂ ਅਸਥੀਆਂ ਜਲ ਪ੍ਰਵਾਹ

Posted on:- 21-09-2014

ਕੀਰਤਪੁਰ ਸਾਹਿਬ : ਸ਼੍ਰੋਮਣੀ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਸਵਰਗੀ ਜਥੇਦਾਰ ਜਗਦੇਵ ਸਿੰਘ ਤਲਵੰਡੀ ਜਿਨਾਂ ਦਾ ਬੀਤੇ ਦਿਨੀ ਦਿਹਾਂ ਤ ਹੋ ਗਿਆ ਸੀ ਦੀਆਂ ਅਸਥੀਆਂ ਅੱਜ ਕੀਰਤਪੁਰ ਸਾਹਿਬ ਵਿਖੇ ਸਥਿਤ ਗੁ:ਪਤਾਲਪੁਰੀ ਸਾਹਿਬ ਦੇ ਲਾਗੇ ਸਤਲੁਜ ਦਰਿਆਂ ਤੇ ਬਣੇ ਅਸਥਘਾਟ ਵਿਖੇ ਪਰਿਵਾਰਕ ਮੈਬਰਾਂ , ਸਾਕ ਸਬੰਧੀਆਂ, ਸ਼ੌਮਣੀ ਅਕਾਲੀ ਦਲ ਬਾਦਲ ਦੇ ਵੱਡੀ ਗਿਣਤੀ ਵਿੱਚ ਪਹੂੰਚੇ ਆਗੂਆਂ ਅਤੇ ਵਰਕਰਾਂ ਵਲੋ ਨਮ ਅੱਖੀਆਂ ਨਾਲ ਜਲ ਪ੍ਰਵਾਹ ਕਰ ਦਿੱਤੀਆਂ ਗਈਆਂ।

ਸਭ ਤੋ ਪਹਿਲਾ ਅਸਥੀਆਂ ਨੂੰ ਇੱਕ ਕਾਫਲੇ ਦੇ ਰੂਪ ਵਿੱਚ ਉਨ੍ਹਾਂ ਦੇ ਜੱਦੀ ਪਿੰਡ ਤਲਵੰਡੀ ਰਾਏ ਤੋਂ ਕੀਰਤਪੁਰ ਸਾਹਿਬ ਵਿਖੇ ਲਿਆਦਾ ਗਿਆ ਜਿੱਥੇ ਅਰਦਾਸ ਕਰਨ ਉਪਰੰਤ ਜਲ ਪ੍ਰਵਾਹ ਕਰ ਦਿੱਤਾ ਗਿਆ।ਇਸ ਮੋਕੇ  ਪਤਨੀ ਬੀਬੀ ਮਹਿੰਦਰ ਕੋਰ (ਪਤਨੀ) ਰਣਜੀਤ ਸਿੰਘ ਸਾਬਕਾ ਵਿਧਾਇਕ, ਜਗਜੀਤ ਸਿੰਘ ਸ੍ਰੋਮਣੀ ਕਮੇਟੀ ਮੈਂਬਰ (ਦੋਵੇ ਸਪੁੱਤਰ) ਹਰਜੀਤ ਕੌਰ ਸੰਧੂ, ਮਨਜੀਤ ਕੌਰ ਚੀਮਾ (ਪੁੱਤਰੀਆਂ),  ਰਣਧੀਰ ਸਿੰਘ ਚੀਮਾ, ਜਗਦੀਪ ਸਿੰਘ ਚੀਮਾ, ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਲੋਕ ਸਭਾ ਮੈਂਬਰ ਪ੍ਰੋ:ਪ੍ਰੇਮ ਸਿੰਘ ਚੰਦੂਮਾਜਰਾ, ਵਿਧਾਇਕ ਡਾਕਟਰ ਦਲਜੀਤ ਸਿੰਘ ਚੀਮਾ, ਭਾਈ ਅਮਰਜੀਤ ਸਿੰਘ ਚਾਵਲਾ,ਦਲਜੀਤ ਸਿੰਘ ਭਿੰਡਰ ਦੋਵੇ ਮੈਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਹਰਿੰਦਰਪਾਲ ਸਿੰਘ ਚੰਦੂਮਾਜਰਾ, ਬੀਬੀ ਸਤਵੰਤ ਕੌਰ ਸੰਧੂ ਸਾਬਕਾ ਮੰਤਰੀ, ਹਰਦੇਵ ਸਿੰਘ, ਦੋਲਤ ਸਿੰਘ, ਪਰਮਜੀਤ ਸਿੰਘ ਮੱਕੜ  ਜਿਲ੍ਹਾ ਪ੍ਰਧਾਨ, ਮੈਨੇਜਰ ਸੁਖਵਿੰਦਰ ਸਿੰਘ ਗਰੇਵਾਲ, ਚੇਅਰਮੈਨ ਸਮਸ਼ੇਰ ਸਿੰਘ ਦਬੂੜ, ਮੋਹਨ ਸਿੰਘ ਢਾਂਹੇ, ਇੰਦਰਜੀਤ ਸਿੰਘ ਅਰੋੜਾ, ਜਗਤਾਰ ਸਿੰਘ ਭੈਣੀ, ਤੇਜਿੰਦਰ ਸਿੰਘ ਪੱਪੂ, ਸੁਰਿੰਦਰ ਸਿੰਘ ਭਿੰਦਰ, ਜਰਨੈਲ ਸਿੰਘ ਜੈਲੀ, ਮਨਿੰਦਰ ਸਿੰਘ ਸਾਹਿਬ, ਮਨਦੀਪ ਸਿੰਘ ਅਰੋੜਾ ਤੋ ਇਲਾਵਾ ਵੱਡੀ ਗਿਣਤੀ ਵਿੱਚ ਅਕਾਲੀ ਵਰਕਰ ਤੇ ਸਾਕ ਸਬੰਧੀ ਹਾਜਰ ਸਨ।

Comments

Security Code (required)Can't read the image? click here to refresh.

Name (required)

Leave a comment... (required)

ਕਾਤਰਾਂ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ