Thu, 17 October 2019
Your Visitor Number :-   1830758
SuhisaverSuhisaver Suhisaver
ਨੋਬਲ ਪੁਰਸਕਾਰਾਂ ਦਾ ਐਲਾਨ               ਰਵੀ ਸ਼ੰਕਰ ਝਾਅ ਨੇ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਚੀਫ਼ ਜਸਟਿਸ ਵਜੋਂ ਲਿਆ ਹਲਫ਼              

ਵਿਦੇਸ਼ ਮੰਤਰਾਲੇ ਨੇੜੇ ਧਮਾਕੇ 'ਚ ਦੋ ਪੁਲਿਸ ਮੁਲਾਜ਼ਮ ਹਲਾਕ

Posted on:- 21-09-2014

ਕਾਹਿਰਾ :  ਮਿਸਰ ਦੀ ਰਾਜਧਾਨੀ ਕਾਹਿਰਾ 'ਚ ਐਤਵਾਰ ਨੂੰ ਵਿਦੇਸ਼ ਮੰਤਰਾਲੇ ਨੇੜੇ ਹੋਏ ਬੰਬ ਧਮਾਕੇ 'ਚ ਦੋ ਪੁਲਿਸ ਮੁਲਾਜ਼ਮਾਂ ਦੀ ਮੌਤ ਹੋ ਗਈ। ਮਿਸਰ ਦੀ ਸਰਕਾਰੀ ਨਿਊਜ਼ ਏਜੰਸੀ ਅਤੇ ਇਕ ਟੀ. ਵੀ. ਚੈਨਲ ਨੇ ਇਸ ਖਬਰ ਦੀ ਜਾਣਕਾਰੀ ਦਿੱਤੀ। ਖਬਰਾਂ ਮੁਤਾਬਕ ਮਈ 15 ਪੁਲ ਦੇ ਹੇਠਾਂ ਬੁਲਾਕ ਅਬੁ ਈਲਾ ਨੇੜੇ ਬਣੇ ਪੈਦਲ ਪਾਰ ਪਥ 'ਤੇ ਧਮਾਕਾ ਹੋਇਆ। ਸੁਰੱਖਿਆ ਅਧਿਕਾਰੀਆਂ ਨੇ ਦੱਸਿਆ ਕਿ ਅੱਤਵਾਦੀ ਸੰਗਠਨ ਅਲਕਾਇਦਾ ਦੇ ਧੜੇ ਇਸਲਾਮਿਕ ਸਟੇਟ ਅਤੇ ਫੌਜੀ ਸਥਿਤ ਮਿਸਰ ਦੇ ਸਭ ਤੋਂ ਘਾਤਕ ਦਹਿਸ਼ਤਗਰਦ ਧੜੇ ਅੰਸਰ ਬੈਤ ਅਲ ਮਕਦਿਸ ਵਿਚਾਲੇ ਸਮਝੌਤਾ ਹੋਇਆ ਹੈ।
ਇਸ ਤੋਂ ਪਹਿਲਾਂ ਇਕ ਮੌਕੇ 'ਤੇ ਮੌਜੂਦ ਵਿਅਕਤੀ ਨੇ ਦੱਸਿਆ ਕਿ ਧਮਾਕੇ ਤੋਂ ਬਾਅਦ ਵਿਦੇਸ਼ ਮੰਤਰਾਲੇ ਨੇੜੇ ਧੂੰਆਂ ਉਠਦਾ ਦਿਖਾਈ ਦੇ ਰਿਹਾ ਸੀ ਜਿਸ ਤੋਂ ਬਾਅਦ ਪੂਰੇ ਇਲਾਕੇ 'ਚ ਸਾਇਰਨ ਦੀਆਂ ਆਵਾਜ਼ਾਂ ਗੂੰਜ ਰਹੀਆਂ ਸਨ।

Comments

Security Code (required)



Can't read the image? click here to refresh.

Name (required)

Leave a comment... (required)





ਕਾਤਰਾਂ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ