Fri, 19 April 2024
Your Visitor Number :-   6985647
SuhisaverSuhisaver Suhisaver

ਵਡੋਦਰਾ : ਫ਼ਿਰਕੂ ਟਕਰਾਓ ਕਾਰਨ 200 ਤੋਂ ਵੱਧ ਲੋਕ ਹਿਰਾਸ਼ਤ 'ਚ

Posted on:- 30-09-2014

ਅਹਿਮਦਾਬਾਦ : ਗੁਜਰਾਤ ਸਰਕਾਰ ਨੇ ਬਡੋਦਰਾ ਵਿਚ ਫਿਰਕੂ ਟਕਰਾਓ ਨਾਲ ਨਜਿੱਠਣ ਲਈ ਵੱਡੀ ਗਿਣਤੀ ਵਿਚ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਦੇ ਨਾਲ ਹੀ ਮੂੰਹ ਉਤੇ ਕੱਪੜਾ ਬੰਨ ਕੇ ਦੋ ਪਹੀਆ ਵਾਹਨ ਚਲਾਉਣ 'ਤੇ ਰੋਕ ਲਾ ਦਿੱਤੀ ਹੈ। ਵਡੋਦਰਾ ਦੇ ਪੁਲਿਸ ਕਮਿਸ਼ਨਰ ਈ ਰਾਧਾਕ੍ਰਿਸ਼ਨ ਨੇ ਦੱਸਿਆ ਫ਼ਿਰਕੂ ਟਕਰਾਓ ਨਾਲ ਨਜਿੱਠਣ ਲਈ 200 ਤੋਂ ਵੱਧ ਲੋਕਾਂ ਨੂੰ ਪੁਲਿਸ ਨੇ ਹਿਰਾਸ਼ਤ ਵਿਚ ਲੈ ਲਿਆ ਹੈ।

ਜ਼ਿਕਰਯੋਗ ਹੈ ਕਿ ਵਡੋਦਰਾ ਵਿਚ ਪਿਛਲੇ ਹਫ਼ਤੇ ਇਕ ਫ਼ੇਸਬੁੱਕ 'ਤੇ ਕੁਝ ਲੋਕਾਂ ਨੇ ਇਕ ਧਰਮ ਦੇ ਖਿਲਾਫ਼ ਇਤਰਾਜ਼ਯੋਗ ਗੱਲਾਂ ਪਾਈਆਂ ਜਿਨ੍ਹਾਂ ਨੂੰ ਲੈ ਕੇ ਹਿੰਸਾ ਭੜਕ ਗਈ ਸੀ। ਪੁਰਾਣੇ ਸ਼ਹਿਰ ਇਲਾਕੇ ਵਿਚ ਕਈ ਥਾਵਾਂ 'ਤੇ ਪਥਰਾਅ ਅਤੇ ਟਕਰਾਅ ਦੀਆਂ ਘਟਨਾਵਾਂ ਤੋਂ ਬਾਅਦ ਪੁਲਿਸ ਨੇ ਇਹ ਗ੍ਰਿ੍ਰਫ਼ਤਾਰੀਆਂ ਕੀਤੀਆਂ ਹਨ। ਇਕ ਆਦਮੀ ਦੀ ਚਾਕੂ ਮਾਰ ਕੇ ਹੱਤਿਆ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ।

Comments

Security Code (required)



Can't read the image? click here to refresh.

Name (required)

Leave a comment... (required)





ਕਾਤਰਾਂ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ