Tue, 16 April 2024
Your Visitor Number :-   6976841
SuhisaverSuhisaver Suhisaver

ਵਧੀਆ ਕਾਰਗੁਜ਼ਾਰੀ ਕਰਨ ਵਾਲੀਆਂ ਸ਼ਖ਼ਸੀਅਤਾਂ ਨੂੰ ਕੀਤਾ ਗਿਆ ਸਨਮਾਨਿਤ

Posted on:- 01-10-2014

ਬੀਤੇ ਦਿਨੀਂ ਸਾਊਥ ਆਸਟ੍ਰੇਲੀਆ ਦੀ ਰਾਜਧਾਨੀ ਐਡੀਲੇਡ ਵਿਖੇ ਮਲਟੀ ਕਲਚਰ ਦੇ ਵੱਖ-ਵੱਖ ਖੇਤਰਾਂ ’ਚ ਵਧੀਆ ਕਾਰਗੁਜ਼ਾਰੀ ਕਰਨ ਵਾਲੀਆਂ ਸ਼ਖ਼ਸੀਅਤਾਂ ਨੂੰ ਸਨਮਾਨਿਤ ਕੀਤਾ ਗਿਆ। ਮੀਡੀਆ ਦੇ ਖੇਤਰ ਵਿਚ ਪਹਿਲੀ ਬਾਰ ਕਿਸੇ ਪੰਜਾਬੀ ਭਾਰਤੀ ਮਿੰਟੂ ਬਰਾੜ ਨੂੰ ਉਨ੍ਹਾਂ ਵੱਲੋਂ ਮੀਡੀਆ ਦੇ ਖੇਤਰ ਵਿਚ ਪਾਏ ਜਾ ਰਹੇ ਯੋਗਦਾਨ ਸਦਕਾ "The Governor's Multicultural Award 2013 Finalist Media Award Individual" ਸਨਮਾਨ ਨਾਲ ਨਿਵਾਜਿਆ ਗਿਆ।


ਜ਼ਿਕਰਯੋਗ ਹੈ ਕਿ ਮਿੰਟੂ ਬਰਾੜ ਮੂਲ ਰੂਪ ’ਚ ਇਕ ਲੇਖਕ ਹਨ ਅਤੇ ਮੀਡੀਆ ਦੇ ਖੇਤਰ ਵਿਚ ਉਹ ਮੈਨੇਜਰ `ਹਰਮਨ ਰੇਡੀਓ`, ਮੁੱਖ ਸੰਪਾਦਕ `ਪੰਜਾਬੀ ਅਖ਼ਬਾਰ`, ਨਿਰਦੇਸ਼ਕ `ਕੂਕਾਬਾਰਾ ਮੈਗਜ਼ੀਨ`, ਮੁੱਖ ਸੰਪਾਦਕ `ਹਰਮਨ ਡਿਜੀਟਲ ਲਾਇਬਰੇਰੀ`, ਸਹਿ ਸੰਪਾਦਕ ‘ਦੀ ਪੰਜਾਬ ਨਿਊਜ਼ ਪੇਪਰ’, ਆਸਟੇ੍ਰਲਿਆਈ ਸੰਪਾਦਕ ‘ਪੰਜਾਬੀ ਨਿਊਜ਼ ਆਨਲਾਈਨ’ ਦੇ ਤੌਰ ਤੇ ਆਪਣੀਆਂ ਸੇਵਾਵਾਂ ਨਿਭਾ ਰਹੇ ਹਨ। ਉਹ ਪੰਜਾਬੀ ਕਲਚਰਲ ਐਸੋਸੀਏਸ਼ਨ ਸਾਊਥ ਆਸਟ੍ਰੇਲੀਆ ਦੇ ਮੁਖੀ ਦੇ ਤੌਰ ਤੇ ਵੀ ਆਪਣੀਆਂ ਸੇਵਾਵਾਂ ਨਿਭਾ ਰਹੇ ਹਨ। ਇਸੇ ਵਰ੍ਹੇ ਛਪੀ ਉਨ੍ਹਾਂ ਦੀ ਕਿਤਾਬ ‘ਕੈਂਗਰੂਨਾਮਾ’ ਨੇ ਵੀ ਦੁਨੀਆ ਭਰ ਦੇ ਪੰਜਾਬੀ ਸਾਹਿਤਿਕ ਖ਼ਿੱਤਿਆਂ ’ਚ ਭਰਪੂਰ ਵਾਹ-ਵਾਹ ਖੱਟੀ ਹੈ।

 ‘ਹਰਮਨ ਰੇਡੀਓ’ ਤੇ ਹਰ ਸੋਮਵਾਰ ਨੂੰ ਸਵੇਰੇ ਆਉਂਦਾ ਉਨ੍ਹਾਂ ਦਾ ਟਾਕ ਸ਼ੋਅ ‘ਲਹਿਰਾਂ’ ਦੁਨੀਆ ਭਰ ਵਿਚ ਬੇਹੱਦ ਮਕਬੂਲ ਸ਼ੋਅ ਹੈ। ਇਹ ਸਨਮਾਨ ਮਿਲਣ ਤੋਂ ਬਾਅਦ ਮੀਡੀਆ ਨਾਲ ਗੱਲ ਕਰਦਿਆਂ ਉਨ੍ਹਾਂ ਇਸ ਦਾ ਕਰੈਡਿਟ ਆਪਣੇ ਸਾਰੇ ਸਹਿਯੋਗੀਆਂ ਨੂੰ ਦਿੱਤਾ ਅਤੇ ਜ਼ੁੰਮੇਵਾਰੀ ਵੱਧ ਜਾਣ ਦਾ ਅਹਿਸਾਸ ਜਤਾਇਆ। ਇਥੇ ਜ਼ਿਕਰਯੋਗ ਹੈ ਕਿ ਜਿੱਥੇ ਮਿੰਟੂ ਬਰਾੜ ਬਹੁਤ ਹੀ ਨਿਮਰਤਾ ਭਰਪੂਰ ਇਨਸਾਨ ਹੈ ਉਥੇ ਉਸ ਦੀ ਕਲਮ ਬੁਰਾਈਆਂ ਖ਼ਿਲਾਫ਼ ਕਾਫ਼ੀ ਕਰੂਰ ਹੈ। ਇਸ ਮੌਕੇ ਤੇ ਦੁਨੀਆ ਭਰ ਤੋਂ ਵਧਾਈਆਂ ਦਾ ਸਿਲਸਿਲਾ ਸੋਸ਼ਲ ਮੀਡੀਆ ਰਾਹੀਂ ਉਨ੍ਹਾਂ ਨੂੰ ਮਿਲ ਰਿਹਾ ਹੈ ਜਿਨ੍ਹਾਂ ਵਿੱਚ; ਸਟੀਵਨ ਮਾਰਸ਼ਲ ਸ਼ੈਡੋ ਪ੍ਰੀਮੀਅਰ ਸਾਊਥ ਆਸਟ੍ਰੇਲੀਆ, ਜਿੰਗ ਲੀ ਐੱਮ.ਐੱਲ਼.ਸੀ., ਗੋਲਡੀ ਬਰਾੜ ਲਿਬਰਲ ਲੀਡਰ, ਡਾ. ਹਰਪਾਲ ਸਿੰਘ ਪੰਨੂ, ਜਸਵੰਤ ਸਿੰਘ ਜ਼ਫ਼ਰ, ਪੋ੍ਰ.ਮੁਹੰਮਦ ਇਦਰੀਸ, ਰਾਣਾ ਰਣਬੀਰ, ਰਿਟਾਇਰ ਕਰਨਾਲ ਬਿੱਕਰ ਸਿੰਘ ਬਰਾੜ, ਅਮਨਦੀਪ ਸਿੰਘ ਸਿੱਧੂ, ਮਨਜੀਤ ਸਿੰਘ ਬੋਪਾਰਾਏ, ਮਲਵਿੰਦਰ ਸਿੰਘ ਪੰਧੇਰ, ਅਮਰਜੀਤ ਸਿੰਘ ਖੇਲਾ, ਬਲਜੀਤ ਸਿੰਘ ਖੇਲਾ, ਮੱਖਣ ਬਰਾੜ, ਸੁਲੱਖਣ ਸਰਹੱਦੀ, ਸੁਖਨੈਬ ਸਿੰਘ ਸਿੱਧੂ, ਭੁਪਿੰਦਰ ਪੰਨੀਵਾਲੀਆ, ਗੁਰਚਰਨ ਵਿਰਕ, ਹਰਮੰਦਰ ਕੰਗ, ਹਰਦੇਵ ਮਾਹੀਨੰਗਲ, ਪਰਮਿੰਦਰ ਪਾਪਾਟੋਏਟੋਏ, ਨਵਤੇਜ ਰੰਧਾਵਾ, ਗਿਆਨੀ ਸੰਤੋਖ ਸਿੰਘ, ਮਹਿਤਾਬ-ਉ-ਦੀਨ, ਡਾ. ਕੁਲਦੀਪ ਚੁੱਘਾ, ਮਹਿੰਦਰ ਸਿੰਘ ਘੱਗ, ਮੋਤਾ ਸਿੰਘ ਸਰਾਏ ਆਦਿ ਦੇ ਨਾਂ ਜ਼ਿਕਰਯੋਗ ਹਨ।
 

Comments

Asif Raza

koiee shak nahi ..........mintu aap ess qabil hai k os te likhia jaway...........Mera bohat hi pyara Nika veer............jo hamaisha mere laiee Dill da boha kholi rakhda hai

Security Code (required)



Can't read the image? click here to refresh.

Name (required)

Leave a comment... (required)





ਕਾਤਰਾਂ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ