Sat, 20 July 2019
Your Visitor Number :-   1772565
SuhisaverSuhisaver Suhisaver
ਕਰਨਾਟਕ: ਬਾਗ਼ੀਆਂ ਨੂੰ ਅਯੋਗ ਠਹਿਰਾਉਣ ਦੀ ਮੰਗ               ਸੀਬੀਆਈ ਵੱਲੋਂ ਚੰਡੀਗੜ੍ਹ ਸਮੇਤ ਦੇਸ਼ ਭਰ ’ਚ ਛਾਪੇ              

ਪੱਤਰਕਾਰ ਮਿੰਟੂ ਬਰਾੜ ਸਾਊਥ ਆਸਟਰੇਲੀਆ 'ਚ 'ਮੀਡੀਆ ਐਵਾਰਡ' ਨਾਲ ਸਨਮਾਨਤ

Posted on:- 01-10-2014

ਮੈਲਬੋਰਨ : ਆਸਟਰੇਲੀਆ  ਦੇ ਉੱਘੇ ਪੱਤਰਕਾਰ,'ਪੰਜਾਬੀ ਅਖਬਾਰ' ਐਡੀਲੇਡ ਦੇ ਸੰਪਾਦਕ ਤੇ ਨਾਮਵਰ ਸਮਾਜਸੇਵੀ ਗੁਰਸ਼ਮਿੰਦਰ ਸਿੰਘ ਮਿੰਟੂ ਬਰਾੜ ਨੂੰ ਸਾਊਥ ਆਸਟਰੇਲੀਆ ਦੇ ਗਵਰਨਰ ਵਲੋਂ ਮਾਣਮੱਤੇ ਮੀਡੀਆ ਐਵਾਰਡ ਨਾਲ ਸਨਮਾਨਤ ਕੀਤਾ ਗਿਆ ਹੈ।ਮਾਨਯੋਗ ਗਵਰਨਰ ਵਲੋਂ 'ਦਾ ਗਵਰਨਰਸ ਮਲਟੀਕਲਚਰਲ ਐਵਾਰਡ 2013 ਫਾਈਨਲਿਸਟ ਮੀਡੀਆ (ਇੰਡੀਵਿਜੂਅਲ)' ਐਵਾਰਡ ਸ੍ਰੀ ਬਰਾੜ ਵਲੋਂ ਮੀਡੀਆ ਖੇਤਰ ਵਿੱਚ ਨਿਭਾਈਆਂ ਜਾ ਰਹੀਆਂ ਸ਼ਾਨਦਾਰ ਸੇਵਾਵਾਂ ਦੇ ਬਦਲੇ ਪ੍ਰਦਾਨ ਕੀਤਾ ਗਿਆ ਹੈ।ਹਰਿਆਣੇ ਦੇ ਸਰਸਾ ਜ਼ਿਲੇ ਨਾਲ ਸੰਬੰਧਿਤ ਸ੍ਰੀ ਬਰਾੜ ਪੱਤਰਕਾਰੀ ਖੇਤਰ ਤੋਂ ਇਲਾਵਾ ਆਸਟਰੇਲੀਆ ਦੇ ਪਹਿਲੇ ਪੰਜਾਬੀ 'ਹਰਮਨ ਰੇਡੀਓ' 'ਤੇ ਵੀ ਸੇਵਾ ਨਿਭਾ ਰਹੇ ਹਨ।ਉਹ ਪੰਜਾਬੀ ਕਲਚਰਲ ਐਸੋਸੀਏਸ਼ਨ ਸਾਊਥ ਆਸਟ੍ਰੇਲੀਆ ਦੇ ਮੁਖੀ ਵੀ ਹਨ।

ਇਸ ਸਬੰਧੀ ਮਿੰਟੂ ਬਰਾੜ ਨੇ ਸਾਊਥ ਆਸਟਰੇਲੀਆ ਸਰਕਾਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਭਵਿੱਖ ਵਿੱਚ ਵੀ ਪੰਜਾਬੀ ਮੀਡੀਆ ਦੀ ਬੇਹਤਰੀ ਲਈ ਕੰਮ ਕਰਦੇ ਰਹਿਣਗੇ। ਇਸ ਮੌਕੇ ਤੇ ਉਹਨਾਂ ਨੂੰ ਦੁਨੀਆ ਭਰ ਤੋਂ ਵਧਾਈਆਂ ਮਿਲ ਰਹੀਆਂ ਹਨ ਜਿਨ੍ਹਾਂ ਵਿੱਚ ਸਟੀਵਨ ਮਾਰਸ਼ਲ ਸ਼ੈਡੋ ਪ੍ਰੀਮੀਅਰ ਸਾਊਥ ਆਸਟ੍ਰੇਲੀਆ, ਜਿੰਗ ਲੀ ਐੱਮ.ਐੱਲ਼.ਸੀ., ਗੋਲਡੀ ਬਰਾੜ ਲਿਬਰਲ ਲੀਡਰ, ਡਾ.ਹਰਪਾਲ ਸਿੰਘ ਪੰਨੂ, ਜਸਵੰਤ ਸਿੰਘ ਜ਼ਫ਼ਰ, ਪ੍ਰੋ. ਮੁਹੰਮਦ ਇਦਰੀਸ, ਰਾਣਾ ਰਣਬੀਰ, ਰਿਟਾਇਰ ਕਰਨਾਲ ਬਿੱਕਰ ਸਿੰਘ ਬਰਾੜ, ਅਮਨਦੀਪ ਸਿੰਘ ਸਿੱਧੂ, ਮਨਜੀਤ ਸਿੰਘ ਬੋਪਾਰਾਏ, ਮਲਵਿੰਦਰ ਸਿੰਘ ਪੰਧੇਰ, ਅਮਰਜੀਤ ਸਿੰਘ ਖੇਲਾ, ਬਲਜੀਤ ਸਿੰਘ ਖੇਲਾ, ਮੱਖਣ ਬਰਾੜ ਆਦਿ ਦੇ ਨਾਂ ਜ਼ਿਕਰਯੋਗ ਹਨ।

Comments

Security Code (required)Can't read the image? click here to refresh.

Name (required)

Leave a comment... (required)

ਕਾਤਰਾਂ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ