Fri, 20 September 2019
Your Visitor Number :-   1808311
SuhisaverSuhisaver Suhisaver
ਗਣਪਤੀ ਵਿਸਰਜਨ ਦੌਰਾਨ ਵੱਖ-ਵੱਖ ਥਾਵਾਂ 'ਤੇ ਡੁੱਬਣ ਨਾਲ 33 ਮੌਤਾਂ               ਚਿਦੰਬਰਮ ਦੀ ਆਤਮ-ਸਮਰਪਣ ਦੀ ਪਟੀਸ਼ਨ ਖ਼ਾਰਜ              

ਚੰਬਾ ਜ਼ਿਲ੍ਹੇ 'ਚ ਬੱਸ ਖੱਡ 'ਚ ਡਿੱਗੀ, 14 ਮਰੇ

Posted on:- 01-11-2014

ਧਰਮਸ਼ਾਲਾ : ਹਿਮਾਚਲ ਪ੍ਰਦੇਸ਼ ਦੇ ਚੰਬਾ ਜ਼ਿਲ੍ਹੇ ਵਿੱਚ ਹਿਮਗਿਰੀ ਦੇ ਨੇੜੇ ਸੁਰਨਾਲਾ ਵਿੱਚ ਪ੍ਰਾਈਵੇਟ ਬੱਸ ਦੇ ਦੁਰਘਟਨਾਗ੍ਰਸਤ ਹੋਣ ਨਾਲ ਉਸ ਵਿੱਚ ਸਵਾਰ 14 ਲੋਕਾਂ ਦੀ ਮੌਤ ਹੋ ਗਈ। ਪੁਲਿਸ ਜਾਣਕਾਰੀ ਦੇ ਅਨੁਸਾਰ ਇਸ ਦੁਰਘਟਨਾ ਵਿੱਚ 12 ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਜਦਕਿ ਬਾਕੀਆਂ ਦੀ ਮੌਤ ਹਸਪਤਾਲ ਨੂੰ ਜਾਂਦਿਆਂ ਰਸਤੇ ਵਿੱਚ ਹੋ ਗਈ। ਜ਼ਖ਼ਮੀਆਂ ਦਾ ਇਲਾਜ ਕੀਤਾ ਜਾ ਰਿਹਾ ਹੈ।

ਘਟਨਾ ਵਾਲੀ ਥਾਂ 'ਤੇ ਪਹੁੰਚੇ ਚੰਬੇ ਦੇ ਐਡੀਸ਼ਨਲ ਐਸਪੀ ਕੁਲਵੰਤ ਸਿੰਘ ਨੇ ਦੱਸਿਆ ਕਿ ਪ੍ਰਾਈਵੇਟ ਬੱਸ ਸ਼ਨੀਵਾਰ ਨੂੰ ਚੰਬਾ ਤੋਂ ਹਿਮਗਿਰੀ ਜਾ ਰਹੀ ਸੀ। ਕਰੀਬ 3 ਵਜੇ ਦੇ ਨਜ਼ਦੀਕ ਬੱਸ ਹਿਮਗਿਰੀ ਦੇ ਨੇੜੇ ਪਹੁੰਚੀ ਤਾਂ ਡਰਾਇਵਰ ਬੱਸ ਦਾ ਕੰਟਰੋਲ ਖੋਹ ਬੈਠਿਆ ਅਤੇ ਬੱਸ ਸੁਰਨਾਲਾ ਵਿੱਚ ਡੂੰਘੀ ਖੱਡ 'ਚ ਡਿੱਗ ਪਈ। ਬੱਸ ਵਿੱਚ 24 ਸਵਾਰੀਆਂ ਸਨ। ਉਨ੍ਹਾਂ ਵਿੱਚੋਂ 12 ਨੇ ਮੌਕੇ 'ਤੇ ਹੀ ਦਮ ਤੋੜ ਦਿੱਤਾ। ਸਾਰੇ ਯਾਤਰੀ ਚੰਬੇ ਜ਼ਿਲ੍ਹੇ ਦੇ ਰਹਿਣ ਵਾਲੇ ਸਨ। ਮਾਰੇ ਜਾਣ ਵਾਲਿਆਂ ਵਿੱਚ 7 ਮਰਦ ਤੇ 3 ਔਰਤਾਂ ਅਤੇ 2 ਬੱਚੇ ਸ਼ਾਮਲ ਹਨ। ਰਾਤ ਅਤੇ ਬਚਾਅ ਦੇ ਕੰਮ ਚੱਲ ਰਹੇ ਹਨ। ਗੰਭੀਰ ਜ਼ਖ਼ਮੀਆਂ ਨੂੰ ਤੁਰੰਤ ਇਲਾਜ ਦੇ ਲਈ ਕਿਹਾਰ ਅਤੇ ਸਲੂਣੀ ਹਸਪਤਾਲ ਵਿੱਚ ਭੇਜ ਦਿੱਤਾ ਗਿਆ ਹੈ। ਮਾਰੇ ਗਏ ਬੱਸ ਯਾਤਰੀਆਂ ਨੂੰ ਪੋਸਟਮਾਰਟਮ ਦੇ ਲਈ ਵੀ ਭੇਜ ਦਿੱਤਾ ਗਿਆ ਹੈ।

Comments

Security Code (required)



Can't read the image? click here to refresh.

Name (required)

Leave a comment... (required)





ਕਾਤਰਾਂ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ