Tue, 16 April 2024
Your Visitor Number :-   6976841
SuhisaverSuhisaver Suhisaver

ਤਾਲੀਬਾਨ ਦਹਿਸ਼ਤਗਰਦੀ ਦੀ ਘਿਣਾਉਣੀ ਕਾਰਵਾਈ ਦੀ ਸਖਤ ਨਿੰਦਾ

Posted on:- 18-12-2014

suhisaver

ਇਨਕਲਾਬੀ ਕੇਂਦਰ ਪੰਜਾਬ ਦੇ ਸੂਬਾ ਪ੍ਰਧਾਨ ਨਰਾਇਣ ਦੱਤ ਤੇ ਇਨਕਲਾਬੀ ਨੌਜਵਾਨ-ਵਿਦਿਆਰਥੀ ਮੰਚ ਦੇ ਕਨਵੀਨਰ ਮਨਦੀਪ ਨੇ ਪ੍ਰੈਸ ਦੇ ਨਾਂ ਬਿਆਨ ਜਾਰੀ ਕਰਦਿਆਂ ਕਿਹਾ ਕਿ ਪਾਕਿਸਤਾਨ ਦੇ ਪੇਸ਼ਾਵਰ ਸ਼ਹਿਰ ‘ਚ ਇਕ ਆਰਮੀ ਸਕੂਲ ‘ਚ ਦਾਖਲ ਹੋ ਕੇ ਕੱਟੜਪੰਥੀ ਤਾਲੀਬਾਨੀ ਦਹਿਸ਼ਤਗਰਦਾਂ ਵੱਲੋਂ ਕੀਤੀ ਬੇਰਹਿਮ ਗੋਲੀਬਾਰੀ ‘ਚ 132 ਮਾਸੂਮ ਬੱਚਿਆਂ ਸਮੇਤ 141 ਲੋਕਾਂ ਦੀ ਹੱਤਿਆ ਦੀ ਕਾਰਵਾਈ ਅਤੀ ਅਣਮਨੁੱਖੀ ਹੈ, ਇਸਨੂੰ ਬਿਲਕੁਲ ਵੀ ਬਰਦਾਸਤ ਨਹੀਂ ਕੀਤਾ ਜਾ ਸਕਦਾ। ਚੌਂਹ ਪਾਸਿਆਂ ਤੋਂ ਇਸਦੀ ਸਖਤ ਨਿੰਦਾ ਕੀਤੀ ਜਾਣੀ ਚਾਹੀਦੀ ਹੈ ਅਤੇ ਧਾਰਮਿਕ ਕੱਟੜਪੰਥੀ ਤਾਕਤਾਂ ਦੇ ਸੌੜੇ ਫਿਰਕੂ ਤੇ ਸਿਆਸੀ ਮਨਸੂਬਿਆਂ ਨੂੰ ਨੱਥ ਪਾਉਣੀ ਚਾਹੀਦੀ ਹੈ।

ਉਨ੍ਹਾਂ ਕਿਹਾ ਕਿ ਧਾਰਮਿਕ ਮੂਲਵਾਦੀ ਜੱਥੇਬੰਦੀ ਤਾਲੀਬਾਨ ਵੱਲੋਂ ਇਸ ਹਮਲੇ ਦੀ ਜਿੰਮੇਵਾਰੀ ਲੈਂਦਿਆਂ ਕਿਹਾ ਜਾ ਰਿਹਾ ਹੈ ਕਿ ਉੱਤਰੀ ਵਜੀਰਾਸਤਾਨ, ਖੈਬਰ ਤੇ ਸਵਾਤ ਘਾਟੀ ‘ਚ ਉਨ੍ਹਾਂ ਦੇ ਬੱਚਿਆਂ ਉੱਪਰ ਪਾਕਿਸਤਾਨੀ ਸਰਕਾਰ ਵੱਲੋਂ ਆਏ ਦਿਨ ਕੀਤੇ ਜਾ ਰਹੇ ਕਤਲੇਆਮ ਦੇ ਬਦਲੇ ‘ਚ ਉਨ੍ਹਾਂ ਨੇ ਇਸ ਘਿਣਾਉਣੀ ਕਾਰਵਾਈ ਨੂੰ ਅੰਜਾਮ ਦਿੱਤਾ ਹੈ। ਦੂਸਰਾ ਉਨ੍ਹਾਂ ਇਹ ਹਮਲਾ ਇਸ ਕਰਕੇ ਕੀਤਾ ਕਿ ਪਾਕਿਸਤਾਨ ਸਰਕਾਰ ਅਮਰੀਕਾ ਨਾਲੋਂ ਆਪਣੇ ਸਬੰਧ ਤੋੜ ਲਵੇ। ਆਗੂਆਂ ਨੇ ਕਿਹਾ ਕਿ ਇਸ ਤਰ੍ਹਾਂ ਧਾਰਮਿਕ ਮੂਲਵਾਦੀਆਂ ਤੇ ਪਾਕਿਸਤਾਨੀ ਹਾਕਮਾਂ ਦੀਆਂ ਗਲਤ ਨੀਤੀਆਂ ਦੇ ਪੁੜਾਂ ਵਿਚਾਲੇ ਆਏ ਦਿਨ ਸੈਂਕੜੇ ਬੇਦੋਸ਼ੇ ਲੋਕ ਮਾਰੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਵੱਖ-ਵੱਖ ਕਿਸਮ ਦੀਆਂ ਧਾਰਮਿਕ ਮੂਲਵਾਦੀ ਤਾਕਤਾਂ ਵੱਲੋਂ ਸਕੂਲਾਂ ‘ਚ ਲੜਕੀਆਂ ਦੇ ਪੜ੍ਹਨ ‘ਤੇ ਪਾਬੰਧੀ ਲਾਉਣ, ਫਿਰਕਾਪ੍ਰਸਤ ਤੇ ਗੈਰਵਿਗਿਆਨਕ ਸਮੱਗਰੀ ਨੂੰ ਸਕੂਲੀ ਸਿਲੇਬਸਾਂ ਦਾ ਅੰਗ ਬਣਾਉਣ, ਮੂਲਵਾਦੀ ਤਾਕਤਾਂ ਵੱਲੋਂ ਫਿਰਕੂ ਬਿਆਨਬਾਜੀ ਕਰਕੇ ਸਮਾਜਿਕ ਮਾਹੌਲ ਨੂੰ ਖਰਾਬ ਕਰਨ ਦੀਆਂ ਘਟਨਾਵਾਂ ਲਗਾਤਾਰ ਸੁਰਖੀਆਂ ਬਣਦੀਆਂ ਆ ਰਹੀਆਂ ਹਨ। ਬਦਲਾਖੋਰੀ ਦੀ ਇਸ ਭਾਵਨਾ ‘ਚ ਕੱਟੜਪੰਥੀਆਂ ਵੱਲੋਂ ਸਕੂਲ ਪੜ੍ਹਨ ਗਏ ਅਣਭੋਲ ਬਚਪਨ ਨੂੰ ਸਦਾ ਲਈ ਮੌਤ ਦੀ ਨੀਂਦ ਸੁਲਾ ਦਿੱਤੇ ਜਾਣ ਦੀ ਇਸ ਘਟਨਾ ਨਾਲ ਸਮਾਜਿਕ ਮਾਹੌਲ ਹੋਰ ਵੱਧ ਵਿਗੜਨ ਦੇ ਅਸਾਰ ਪਏ ਹਨ। ਇਸ ਘਟਨਾ ਨਾਲ ਅਮਰੀਕੀ ਸਾਮਰਾਜੀ ਤਾਕਤ ਵੱਲੋਂ ਪਹਿਲਾਂ ਤੋਂ ਹੀ ‘ਦਹਿਸ਼ਤਗਰਦੀ ਵਿਰੋਧੀ ਜੰਗ’ ਦੇ ਬਹਾਨੇ ਇਰਾਕ, ਅਫਗਾਨਿਸਤਾਨ ਆਦਿ ਦੇਸ਼ਾਂ ਉਪਰ ਕੀਤੇ ਜਾ ਰਹੇ ਅਣਮਨੁੱਖੀ ਹਮਲਿਆਂ ਦੀ ਵਾਜਬੀਅਤ ਨੂੰ ਹੋਰ ਬਹਾਨਾ ਮਿਲਣ ਦੀਆਂ ਸੰਭਾਵਨਾਵਾਂ ਵੀ ਖਾਰਜ ਨਹੀਂ ਕੀਤੀਆਂ ਜਾ ਸਕਦੀਆਂ। ਉਨ੍ਹਾਂ ਕਿਹਾ ਕਿ ਸਮਾਜ ਦੇ ਚੇਤੰਨ ਤੇ ਸੰਵੇਦਨਸ਼ੀਲ ਲੋਕਾਂ ਨੂੂੰ ਚਾਹੀਦਾ ਹੈ ਕਿ ਉਹ ਮੂਲਵਾਦੀ ਤੇ ਸਰਕਾਰੀ ਦਹਿਸ਼ਤਗਰਦ ਕਾਰਵਾਈਆਂ ਪਿਛਲੀ ਸਿਆਸਤ ਨੂੰ ਸਮਝਦੇ ਹੋਏ ਸ਼ਹੀਦ ਭਗਤ ਸਿੰਘ ਦੀ ਲੋਕਪੱਖੀ, ਸਾਂਝੀਵਾਲਤਾ, ਬਰਾਬਰੀ ਤੇ ਨਿਆਂ ਵਾਲੇ ਸਮਾਜ ਦੀ ਸਿਰਜਣਾ ਕਰਨ ਵਾਲੀ ਵਿਚਾਰਧਾਰਾ ਦੇ ਸੰਗੀ ਬਣਨ।

Comments

Security Code (required)



Can't read the image? click here to refresh.

Name (required)

Leave a comment... (required)





ਕਾਤਰਾਂ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ