Tue, 23 April 2024
Your Visitor Number :-   6994743
SuhisaverSuhisaver Suhisaver

ਸੱਪ ਦਾ ਧਾਰਮਿਕ ਰੀਤੀ ਰਿਵਾਜ਼ਾਂ ਨਾਲ ਸਸਕਾਰ ਕਰਨਾ ਕਮਜ਼ੋਰ ਮਾਨਸਿਕਤਾ ਦੀ ਨਿਸ਼ਾਨੀ: ਤਰਕਸ਼ੀਲ ਆਗੂ

Posted on:- 27-01-2015

ਮਾਮਲਾ ਪਿੰਡ ਬਸੀ ਗੁਲਾਮ ਹੁਸੈਨ ’ਚ ਮਿ੍ਰਤਕ ਸੱਪ ਦੇ ਸਸਕਾਰ ਦਾ

-ਸ਼ਿਵ ਕੁਮਾਰ ਬਾਵਾ

ਤਰਕਸ਼ੀਲ ਸੁਸਾਇਟੀ ਪੰਜਾਬ ਦੇ ਆਗੂ ਅਤੇ ਤਰਕਸ਼ੀਲ ਮੈਗਜ਼ੀਨ ਦੇ ਸੰਪਾਦਕੀ ਬੋਰਡ ਦੇ ਮੈਂਬਰ ਵਿਜੇ ਬੰਬੇਲੀ ਅਤੇ ਜਗਤਾਰ ਸਿੰਘ ਪਾਗਲ ਨੇ ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਬਸੀ ਗੁਲਾਮ ਹੁਸੈਨ ਵਿਖੇ ਇਕ ਵਿਅਕਤੀ ਦੇ ਘਰ ਬਰਮੀ ਵਾਲੀ ਜਗ੍ਹਾ ਤੇ ਬੀਤੇ ਐਤਵਾਰ ਨੂੰ ਇੱਕ ਨਾਗ ਦੀ ਮੌਤ ਅਤੇ ਉਸਦੇ ਧਾਰਮਿਕ ਰੀਤੀ ਰਿਵਾਜਾਂ ਨਾਲ ਕੀਤੇ ਗਏ ਸਸਕਾਰ ਸਬੰਧੀ ਵਿਚਾਰ ਪ੍ਰਗਟ ਕਰਦਿਆਂ ਕਿਹਾ ਹੈ ਕਿ ਅਜੋਕੇ ਦੌਰ ਵਿਚ ਕੁਝ ਵੀ ਹੋਣਾ ਕੁਦਰਤ ਦਾ ਵਰਤਾਰਾ ਹੈ, ਪ੍ਰੰਤੂ ਸਾਡਾ ਅੰਧ ਵਿਸ਼ਵਾਸੀ ਸਮਾਜ ਅਜਿਹੇ ਵਰਤਾਰਿਆਂ , ਘਟਨਾਵਾਂ ਨੂੰ ਧਰਮਾਂ , ਪਾਖੰਡਾਂ ਅਤੇ ਧਾਰਮਿਕ ਸਥਾਨਾ ਨਾਲ ਜੋੜਕੇ ਪਹਿਲਾਂ ਹੀ ਤੰਗੀਆਂ ਤੁਰਸ਼ੀਆਂ ਨਾਲ ਜੂਝ ਰਹੇ ਲੋਕਾਂ ਨੂੰ ਚੱਕਰਾਂ ਵਿਚ ਪਾਉਣ ਤੋਂ ਬਾਜ਼ ਨਾਹੀਂ ਆਉਂਦਾ।

ਉਹਨਾਂ ਕਿਹਾ ਕਿ ਧਰਤੀ ਤੇ ਅਨੇਕਾਂ ਜੀਵ ਵਾਸ ਕਰ ਰਹੇ ਹਨ ਜਿਹਨਾਂ ਦੀ ਆਪੋ ਆਪਣੇ ਤਹਿ ਸਮੇਂ ਮੌਤ ਹੋ ਜਾਂਦੀ ਹੈ। ਪਿੰਡ ਬਸੀ ਗੁਲਾਮ ਹੁਸੈਨ ਵਿਖੇ ਦਿਲਬਾਗ ਸਿੰਘ ਦੇ ਘਰ ਇਕ 6 ਫੁੱਟ ਲੰਬੇ ਸੱਪ ਦੀ ਮੌਤ ਨੂੰ ਸਾਨੂੰ ਅਜਿਹੇ ਰੂਪ ਵਿਚ ਪ੍ਰਚਾਰਨ ਦੀ ਲੋੜ ਨਹੀਂ ਜਿਸ ਨਾਲ ਲੋਕਾਂ ਦੀ ਮਾਨਸਿਕ ਸਥਿੱਤੀ ਹੁਣ ਉਕਤ ਸਥਾਨ ਪ੍ਰਤੀ ਅੰਨੀ੍ਹ ਸ਼ਰਧਾ ਦਾ ਪ੍ਰਤੀਕ ਬਣ ਜਾਵੇ । ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਇਸ ਵਕਤ ਸਾਨੂੰ ਆਪਣੇ ਬੱਚਿਆਂ ਨੂੰ ਵੱਧ ਵੱਧ ਤੋਂ ਸਿਖਿਆ ਪ੍ਰਤੀ ਜਾਗਰੂਕ ਕਰਨ ਦੀ ਲੋੜ ਹੈ ਜੇ ਅਸੀਂ ਅੱਜ ਦੇ ਦੌਰ ਵਿਚ ਆਪਣੇ ਬੱਚਿਆਂ ਨੂੰ ਅੰਧ ਵਿਸ਼ਵਾਸ਼ ਵਾਲੇ ਅਨੋਖੇ ਕੌਤਕਾਂ ਭਰੀਆਂ ਗੱਲਾਂ ਅਤੇ ਅਖੌਤੀ ਪਾਖੰਡਾ ਬਾਰੇ ਹੀ ਦੱਸਦੇ ਰਹੇ ਤਾਂ ਆਉਣ ਵਾਲਾ ਸਮਾਂ ਬੜਾ ਘਾਤਕ ਹੋਵੇਗਾ। ਉਹਨਾਂ ਦੱਸਿਆ ਕਿ ਮੂਰਤੀਆਂ ਨੂੰ ਦੁੱਧ ਪਿਲਾਉਣ ਅਤੇ ਪੀਣ ਵਾਲੀਆਂ ਘਟਨਾਵਾਂ ਵੀ ਅਖੀਰ ਝੂਠੀਆਂ ਸਾਬਤ ਹੋਈਆਂ ਹਨ । ਪਾਖੰਡੀ ਲੋਕਾਂ ਮਗਰ ਲੱਗਕੇ ਦੇਸ਼ ਦੇ ਅੰਧ ਵਿਸ਼ਵਾਸੀ ਲੋਕਾਂ ਵਲੋਂ ਲੱਖਾਂ ਟਨ ਦੁੱਧ ਪਾਣੀ ਵਾਂਗ ਮੂਰਤੀਆਂ ਤੇ ਡੋਲ੍ਹਕੇ ਹੜਾ ਦਿੱਤਾ ਪ੍ਰੰਤੂ ਪ੍ਰਾਪਤ ਕੁਝ ਵੀ ਨਹੀਂ ਹੋਇਆ। ਉਹਨਾ ਮੀਡੀਆ ਨੂੰ ਵੀ ਅਪੀਲ ਕੀਤੀ ਕਿ ਲੋਕਾਂ ਨੂੰ ਚੱਕਰਾਂ ਵਿਚ ਪਾਉਣ ਵਾਲੀਆਂ ਘਟਨਾਵਾਂ ਨਾਲ ਸਬੰਧਤ ਖਬਰਾਂ ਨੂੰ ਤਰਜੀਹ ਨਾ ਦਿੱਤੀ ਜਾਵੇ। ਉਹਨਾਂ ਇਲਾਕੇ ਦੇ ਲੋਕਾਂ ਸਮੇਤ ਪਿੰਡ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਕਿਸੇ ਤਰ੍ਹਾਂ ਦੇ ਵੀ ਭਰਮ ਵਿਚ ਪੈਣ ਦੀ ਬਾਜਾਏ ਉਕਤ ਸੱਪ ਦੀ ਮੌਤ ਵਾਲੀ ਘਟਨਾ ਨੂੰ ਅੰਧਵਿਸ਼ਵਾਸ਼ ਨਾਲ ਨਾ ਜੋੜਨ ਕਿਉਂਕਿ ਉਕਤ ਸੱਪ ਦੀ ਮੌਤ ਕੜਾਕੇ ਦੀ ਠੰਢ ਨਾਲ ਹੋਈ ਸੀ।

ਇਥੇ ਇਹ ਜ਼ਿਕਰਯੋਗ ਹੈ ਕਿ ਐਤਵਾਰ ਨੂੰ ਪਿੰਡ ਬਸੀ ਗੁਲਾਮ ਹੁਸੈਨ ਵਿਖੇ ਉਸ ਵਕਤ ਲੋਕ ਵੱਡੀ ਗਿਣਤੀ ਵਿਚ ਇਕੱਠੇ ਹੋ ਗਏ ਜਦ ਪਿੰਡ ਵਾਸੀ ਦਿਲਬਾਗ ਸਿੰਘ ਦੇ ਘਰ ਇਕ ਪੁਰਾਣੀ ਬਰਮੀ ਵਾਲੀ ਜ੍ਹਗਾ ਕੋਲ ਸ੍ਰੀ ਗੁਰੂ ਗੋਬਿੰਦ ਸਿੰਘ ਦੀ ਲੱਗੀ ਫੋਟੋ ਕੋਲ ਇਕ ਲੱਗਭਗ 5-6 ਫੁੱਟ ਲੰਬੇ ਸੱਪ ਦੀ ਮੌਤ ਹੋ ਗਈ। ਦਿਲਬਾਗ ਸਿੰਘ ਵਲੋਂ ਉਕਤ ਸੱਪ ਸਬੰਧੀ ਕਿਹਾ ਜਾ ਰਿਹਾ ਸੀ ਕਿ ਉਸਦੇ ਘਰ ਉਕਤ ਜਗ੍ਹਾ ਤੇ ਕਈ ਵੀ ਰੱਖਿਆ ਕੱਪੜਾ ਗਾਇਬ ਹੋ ਜਾਂਦਾ ਸੀ । ਉਸਦਾ ਕਹਿਣ ਸੀ ਕਿ ਉਕਤ ਜਗ੍ਹਾ ਤੇ ਸੱਪਾਂ ਦੀ ਬਰਮੀ ਸੀ। ਭੂਰੇ ਰੰਗ ਦਾ ਸੱਪ ਇਥੇ ਲੰਬੇ ਸਮੇਂ ਤੋਂ ਰਹਿ ਰਿਹਾ ਸੀ ਜੋ ਅਕਸਰ ਇਥੇ ਦੇਖਿਆ ਜਾਂਦਾ ਰਿਹਾ ਹੈ। ਉਸਨੇ ਦੱਸਿਆ ਸੀ ਕਿ ਐਤਵਾਰ ਅਚਾਨਕ ਸੱਪ ਬਾਹਰ ਆਇਆ ਤੇ ਉਸਨੇ ਉਕਤ ਜਗ੍ਹਾ ਮੱਥਾ ਟੇਕਣ ਉਪਰੰਤ ਸਵਾਸ ਛੱਡ ਦਿੱਤੇ। ਲੋਕ ਉਸਦੀ ਉਕਤ ਗੱਲ ਸੁਣਕੇ ਵੱਡੀ ਮਾਤਰਾਂ ਵਿਚ ਇਕੱਠੇ ਹੋ ਗਏ ਅਤੇ ਬਹੁਤੇ ਲੋਕਾਂ ਨੇ ਉਕਤ ਸਥਾਨ ਤੇ ਪੈਸੇ ਅਤੇ ਹੋਰ ਸਮੱਗਰੀ ਚੜ੍ਹਾਕੇ ਮੱਥਾ ਟੇਕਣਾ ਵੀ ਸ਼ੁਰੂ ਕਰ ਦਿੱਤਾ।ਉਕਤ ਮਾਮਲੇ ਨੇ ਉਸ ਵਕਤ ਹੋਰ ਵੀ ਚਰਚਾ ਦਾ ਰੂਪ ਧਾਰਨ ਕਰ ਲਿਆ ਜਦ ਦਿਲਬਾਗ ਸਿੰਘ ਸਮੇਤ ਬਹੁਤ ਸਾਰੇ ਲੋਕਾਂ ਵਲੋਂ ਮ੍ਰਿਤਕ ਸੱਪ ਦਾ ਸਸਕਾਰ ਧਾਰਮਿਕ ਰੀਤੀ ਰਿਵਾਜ਼ਾਂ ਨਾਲ ਕੀਤਾ । ਉਹਨਾ ਪਹਿਲਾਂ ਉਸਨੂੰ ਦੁੱਧ ਨਾਲ ਇਸ਼ਨਾਨ ਕਰਵਾਇਆ ਤੇ ਬਾਅਦ ਵਿਚ ਪਾਠ ਪੂਜਾ ਕਰਨ ਉਪਰੰਤ ਮੱਥਾ ਟੇਕਕੇ ਉਸਨੂੰ ਪੀਲੇ ਕੱਪੜੇ ਵਿਚ ਪਾਕੇ ਸਸਕਾਰ ਕਰ ਦਿੱਤ। ਇਸ ਮੌਕੇ ਇਲਾਕੇ ਦੇ ਵੱਡੀ ਗਿਣਤੀ ਵਿਚ ਹਾਜ਼ਰ ਲੋਕਾਂ ਤੋਂ ਇਲਾਵਾ ਕੁਲਦੀਪ ਸਿੰਘ, ਬੀਬੀ ਸੁਰਿੰਦਰ ਕੌਰ, ਹਰਜੀਤ ਕੌਰ, ਹਰਜੋਤ ਸਿੰਘ ਬਲਵਿੰਦਰ ਸਿੰਘ , ਕੁਲਦੀਪ ਕੌਰ , ਹਰਜਿੰਦਰ ਕੌਰ ਆਦਿ ਸ਼ਖਸ਼ੀਅਤਾਂ ਵੀ ਹਾਜ਼ਰ ਸਨ।

Comments

Security Code (required)



Can't read the image? click here to refresh.

Name (required)

Leave a comment... (required)





ਕਾਤਰਾਂ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ