Mon, 09 December 2019
Your Visitor Number :-   1996883
SuhisaverSuhisaver Suhisaver
ਕਾਰਟੂਨਿਸਟ ਸੁਧੀਰ ਧਰ ਦਾ ਦਿਹਾਂਤ               ਮਲਵਿੰਦਰ ਤੇ ਸ਼ਿਵਿੰਦਰ ਹੱਤਕ ਅਦਾਲਤ ਦੇ ਦੋਸ਼ੀ ਕਰਾਰ              

ਚੀਨੀ ਨਿਵੇਸ਼ਕਾਂ ਦਾ ਕੈਲਗਰੀ ਰੀਅਲ ਅਸਟੇਟ ਵੱਲ ਰੁੱਖ ਹੋਇਆ

Posted on:- 27-08-2016

suhisaver

- ਹਰਬੰਸ ਬੁੱਟਰ

ਕੈਲਗਰੀ:  ਚੀਨ ਦੇ ਨਿਵੇਸ਼ਕਾਂ ਦੁਆਰਾ ਕੈਲਗਰੀ ਦੇ ਰੀਅਲ ਅਸਟੇਟ ਸੈਕਟਰ ਵਿੱਚ ਨਿਵੇਸ਼ ਕੋਈ ਨਵੀਂ ਗੱਲ ਨਹੀਂ ਪਰ ਹਾਲ ਹੀ ਵਿੱਚ ਵੈਨਕੂਵਰ ਦੀ ਮਾਰਕੀਟ ਤੋਂ ਹਟ ਕੇ ਇਸ ਇਲਾਕੇ ਵੱਲ ਚੀਨੀ ਨਿਵੇਸ਼ਕਾਂ ਦਾ ਧਿਆਨ ਵਧਿਆ ਹੈ। ਐਲਬਰਟਾ ਵਿੱਚ ਤੇਲ ਦੀਆਂ ਘੱਟ ਕੀਮਤਾਂ ਵੀ ਨਿਵੇਸ਼ਕਾਂ ਨੂੰ ਇਸ ਪਾਸੇ ਖਿੱਚ ਰਹੀਆਂ ਹਨ। ਕੈਲਗਰੀ ਦੇ ਰੀਐਲਟਰ ਰਾਣਾ ਸਿੱਧੂ ਮੁਤਾਬਕ ਵਿਦੇਸ਼ੀ ਖਰੀਦਦਾਰਾਂ ਦੀ ਵਧਦੀ ਮੰਗ ਦੇ ਕਾਰਨ ਚੀਨੀ ਨਿਵੇਸ਼ਕ ਕੈਲਗਰੀ ਵੱਲ ਮੂੰਹ ਕਰ ਰਹੇ ਹਨ। ਗ੍ਰੇਟਰ ਕੈਲਗਰੀ ਰੀਅਲ ਅਸਟੇਟ ਏਜੰਟ ਹੋਂਗ ਵਾਂਗ ਮੁਤਾਬਕ ਲੋਕੀ ਇੱਥੇ ਘਰ ਖਰੀਦਣਾ ਚਾਹੁੰਦੇ ਹਨ।ਇਹ ਲੋਕਾਂ ਦੀ ਲੋੜ ਅਤੇ ਇਮਾਨਦਾਰ ਖਿੱਚ ਹੀ ਹੈ ਕਿ ਉਹ ਆਪਣੇ ਬੱਚਿਆਂ ਨੂੰ ਇੱਥੇ ਪੜ੍ਹਾਉਣਾ ਚਾਹੁੰਦੇ ਹਨ ਅਤੇ ਪ੍ਰਵਾਸ ਕਰਕੇ ਆਏ ਲੋਕੀ ਵੀ ਇੱਥੇ ਘਰ ਖਰੀਦ ਕੇ ਰਹਿਣਾ ਚਾਹੁੰਦੇ ਹਨ। ਕੈਲਗਰੀ ਰੀਅਲ ਅਸਟੇਟ ਬੋਰਡ ਮੁਤਾਬਕ ਚੀਨੀ ਨਿਵੇਸ਼ਕ ਕੈਲਗਰੀ ਦੀ ਮਾਰਕੀਟ ਨੂੰ ਆਕਰਸ਼ਕ ਮੰਨਦੇ ਹਨ। ਇੱਥੇ ਵੈਨਕੂਵਰ ਨਾਲੋਂ ਘਰ ਜ਼ਿਆਦਾ ਸਸਤੇ ਹਨ। ਕੈਲਗਰੀ ਵਿੱਚ ਸੈਰ ਸਪਾਟਾ ਬਹੁਤ ਹੈ ਅਤੇ ਇੱਥੇ ਚੀਨੀ ਲੋਕ ਵੀ ਬਹੁਤ ਰਹਿੰਦੇ ਹਨ।ਚੀਨ ਤੋਂ ਇੱਕ ਹਫਤੇ ਵਿੱਚ ਸਿੱਧੀਆਂ ਤਿੰਨ ਫਲਾਈਟਾਂ ਹਨ, ਜੋ ਵਿਦੇਸ਼ੀ ਖਰੀਦਦਾਰਾਂ ਨੂੰ ਜ਼ਿਆਦਾ ਆਕਰਸ਼ਿਤ ਕਰਦੀਆਂ ਹਨ।

Comments

Security Code (required)



Can't read the image? click here to refresh.

Name (required)

Leave a comment... (required)





ਕਾਤਰਾਂ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ