Fri, 15 November 2019
Your Visitor Number :-   1886350
SuhisaverSuhisaver Suhisaver
ਕਰਤਾਰਪੁਰ ਲਾਂਘਾ ਸਮਝੌਤੇ 'ਤੇ ਦਸਤਖਤ, ਆਨਲਾਈਨ ਰਜਿਸਟ੍ਰੇਸ਼ਨ ਸ਼ੁਰੂ               ਕਣਕ ਦੇ ਭਾਅ 'ਚ 85 ਰੁਪਏ ਦਾ ਵਾਧਾ              

29 ਅਗਸਤ ਨੂੰ ਪ੍ਰੈੱਸ ਕਾਨਫਰੰਸ ਵਿੱਚ ਸ਼ਾਮਿਲ ਹੋਣ ਸਬੰਧੀ

Posted on:- 28-08-2018

29 ਜੁਲਾਈ 1997 ਨੂੰ ਮਹਿਲਕਲਾਂ ਵਿਖੇ ਬਹੁਤ ਹੀ ਘਿਨਾਉਣਾ ਕਿਰਨਜੀਤ ਕੌਰ ਸਮੂਹਿਕ ਜਬਰ/ਕਤਲ ਕਾਂਡ ਵਾਪਰਿਆ ਸੀ। ਐਕਸ਼ਨ ਕਮੇਟੀ ਦੀ ਅਗਵਾਈ ਵਿੱਚ ਚੱਲੇ ਲੰਬੇ ਸੰਘਰਸ਼ ਦੀ ਬਦੌਲਤ ਹੀ ਸਾਰੇ ਦੋਸ਼ੀਆਂ ਨੂੰ ਸਖਤ ਸਜ਼ਾਵਾਂ ਦਿਵਾਉਣ ਵਿੱਚ ਕਾਮਯਾਬੀ ਹਾਸਲ ਕੀਤੀ ਸੀ।ਲੱਖਾਂ ਲੋਕਾਂ ਸ਼ਮੂਲੀਅਤ ਵਾਲੇ ਇਸ ਸੰਘਰਸ਼ ਵਿੱਚ ਅਹਿਮ ਭੂਮਿਕਾ ਨਿਭਾ ਰਹੇ ਲੋਕ ਆਗੂ ਮਨਜੀਤ ਧਨੇਰ ਸਮੇਤ ਐਕਸ਼ਨ ਕਮੇਟੀ ਦੇ ਦੋ ਹੋਰ ਆਗੂਆਂ (ਨਰਾਇਣ ਦੱਤ ਅਤੇ ਪ੍ਰੇਮ ਕੁਮਾਰ) ਨੂੰ 3-3-2001 ਬਰਨਾਲਾ ਕਚਹਿਰੀ ਵਿੱਚ ਹੋਏ ਝਗੜੇ ਵਿੱਚ ਸਾਜਿਸ਼ ਤਹਿਤ ਉਲਝਾਕੇ ਸ਼ੈਸ਼ਨ ਕੋਰਟ ਬਰਨਾਲਾ ਨੇ 28-30 ਮਾਰਚ 2005 ਨੂੰ ਹੋਰਨਾਂ ਸਮੇਤ ਉਮਰ ਕੈਸ ਸਜ਼ਾ ਸੁਣਾ ਦਿੱਤੀ ਸੀ।

ਇਸ ਨਿਹੱਕੀ ਸਜ਼ਾ ਵਿਰੱਧ ਸਮੂਹ ਇਨਸਾਫਪਸੰਦ ਜਥੇਬੰਦੀਆਂ ਦੇ ਸੰਘਰਸ਼ ਦੀ ਬਦੌਲਤ ਗਵਰਨਰ ਪੰਜਾਬ ਨੂੰ ਇਹ ਸਜ਼ਾ ਰੱਦ ਕਰਨ ਲਈ ਮਜਬੂਰ ਕੀਤਾ ਸੀ।ਗਵਰਨਰ ਪੰਜਾਬ ਦਾ ਇਹ ਹੁਕਮ ਹਾਈਕੋਰਟ ਵਿੱਚ ਚੈਲੰਜ ਹੋਣ ਤੋਂ ਬਾਅਦ ਗਵਰਨਰ ਦਾ ਇਹ ਹੁਕਮ ਹਾਈਕੋਰਟ ਨੇ ਰੱਦ ਕਰ ਦਿੱਤਾ ਸੀ। ਸੁਪਰੀਮ ਕੋਰਟ ਨੇ ਗਵਰਨਰ ਵੱਲੋਂ ਸਜ਼ਾ ਰੱਦ ਕਰਨ ਦੇ ਅਧਿਕਾਰ ਬਰਕਰਾਰ ਰੱਖਦਿਆਂ ਸਜ਼ਾ ਰੱਦ ਕਰਨ ਦੇ ਅਧਾਰ ਨੂੰ ਠੀਕ ਨਾ ਮੰਨਦਿਆਂ 24-02-2011 ਨੂੰ ਇਹ ਹੁਕਮ ਰੱਦ ਕਰਦਿਆਂ ਗਵਰਨਰ ਪੰਜਾਬ ਨੂੰ ਰਿਮਾਂਡ ਕੀਤਾ ਸੀ।

ਸੱਤ ਸਾਲ ਤੋਂ ਵਧੇਰੇ ਸਮਾਂ ਬੀਤ ਜਾਣ ਬਾਅਦ ਵੀ ਪੰਜਾਬ ਸਰਕਾਰ ਨੇ ਲੋਕ ਆਗੂ ਮਨਜੀਤ ਧਨੇਰ ਨੂੰ ਕੋਈ ਇਨਸਾਫ ਨਹੀਂ ਦਿੱਤਾ। ਹੁਣ ਕੇਸ ਸੁਪਰੀਮ ਕੋਰਟ ਵਿੱਚ ਜਲਦ ਸੁਣਵਾਈ ਅਧੀਨ ਹੈ। ਇਸ ਸਬੰਧੀ ਸੰਘਰਸ਼ ਕਮੇਟੀ10 ਅਗਸਤ 2018 ਨੂੰ ਗਵਰਨਰ ਪੰਜਾਬ ਕੋਲੋਂ ਕੋਲੋਂ ਇਹ ਨਿਹੱਕੀ ਸਜ਼ਾ ਰੱਦ ਕਰਨ ਦੀ ਮੰਗ ਕਰ ਚੁੱਕੀ ਹੈ। ੨੫ ਅਗਸਤ ਨੂੰ ਸਮੁੱਚੇ ਪੰਜਾਬ ਦੇ ਵਿਧਾਇਕਾਂ/ਮੰਤਰੀਆਂ /ਪਾਰਲੀਮੈਂਟ ਮੈਂਬਰਾਂ ਨੂੰ ਮੁੱਖ ਮੰਤਰੀ ਪੰਜਾਬ ਦੇ ਨਾਂ ਮੰਗ ਪੱਤਰ ਦੇਕੇ ਸਜ਼ਾ ਰੱਦ ਕਰਨ ਦੀ ਮੰਗ ਕਰ ਚੁੱਕੀ ਹੈ।

ਇਸ ਲਈ ਹੁਣ 29 ਅਗਸਤ 2018 ਨੂੰ ਸਵੇਰ 11.30 ਵਜੇ ਚੰਡੀਗੜ੍ਹ ਪ੍ਰੈਸ ਕਲੱਬ ਵਿਖੇ ਪ੍ਰੈਸ ਕਾਨਫਰੰਸ ਕਰਕੇ ਆਪਣਾ ਰੱਖਦਿਆਂ ਅਗਲੇ ਸੰਘਰਸ਼ ਦਾ ਐਲਾਨ ਕਰੇਗੀ। ਆਪ ਜੀ ਨੂੰ ਸਨਿਮਰ ਬੇਨਤੀ ਹੈ ਕਿ ਸਮੇਂ ਸਿਰ ਪ੍ਰੈਸ ਕਾਨਫਰੰਸ ਵਿੱਚ ਸ਼ਾਮਿਲ ਹੋਕੇ ਸਾਨੂੰ ਧੰਨਵਾਦੀ ਬਣਾਉ।

ਕਨਵੀਨਰ
ਬੂਟਾ ਸਿੰਘ ਬੁਰਜਗਿੱਲ ਮੋਬਾਈਲ 9876094427
ਈ ਮੇਲ bkudakaunda@gmail.com

Comments

Security Code (required)



Can't read the image? click here to refresh.

Name (required)

Leave a comment... (required)





ਕਾਤਰਾਂ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ