Tue, 17 October 2017
Your Visitor Number :-   1096582
SuhisaverSuhisaver Suhisaver
ਆਰੂਸ਼ੀ ਦੇ ਮਾਤਾ-ਪਿਤਾ ਜੇਲ੍ਹ 'ਚੋਂ ਰਿਹਾਅ               ਤਖ਼ਤ ਸ੍ਰੀ ਪਟਨਾ ਸਾਹਿਬ ਤੋਂ ਸਿੱਖ ਬੀਬੀਆਂ ਨੂੰ ਕੀਰਤਨ ਕਰਨ ਦੀ ਪ੍ਰਵਾਨਗੀ              

ਅਮਨਪ੍ਰੀਤ ਕੌਰ ਦੀ ਮੌਤ ਦਾ ਜ਼ਿੰਮੇਵਾਰ ਨਿਰਭੈ ਸਿੰਘ (ਮੁਨਸ਼ੀ) ਜਨਤਕ ਦਬਾਅ ਹੇਠ ਗ੍ਰਿਫਤਾਰ

Posted on:- 13-06-2017

ਜੋਧਾਂ ਥਾਣੇ ਦੀ ਮਰਹੂਮ ਸਿਪਾਹੀ ਅਮਨਪ੍ਰੀਤ ਕੌਰ ਦੀ ਮੌਤ ਲਈ ਜ਼ਿੰਮੇਵਾਰ ਮੁੱਖ ਮੁਨਸ਼ੀ ਥਾਣਾ ਜੋਧਾਂ ਨਿਰਭੈ ਸਿੰਘ ਨੂੰ ਲੋਕਾਂ ਅਤੇ ਜਨਤਕ ਜੱਥੇਬੰਦੀਆਂ ਦੀ ਸਾਂਝੀ ਐਕਸ਼ਨ ਕਮੇਟੀ ਦੇ ਦਬਾਅ ਦੇ ਚਲਦੇ ਪੁਲਿਸ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ।  ਪੁਲਿਸ ਪ੍ਰਸਾਸ਼ਨ ਪੂਰੀ ਤਰ੍ਹਾਂ ਲੋਕਾਂ ਦੇ ਦਬਾਅ ਹੇਠ ਸੀ , ਜੋਧਾਂ ਬਜ਼ਾਰ ਵਿੱਚ ਜੋਧਾਂ ਅਤੇ ਰਤਨਾਂ ਪਿੰਡ ਦੇ ਲੋਕਾਂ ਨੇ ਮੋਮਬੱਤੀ ਮਾਰਚ ਕੱਢਿਆ ਅਤੇ ਥਾਣੇ ਅੱਗੇ ਧਰਨਾ ਦਿੱਤਾ।  ਜੋਧਾਂ ਅਤੇ ਰਤਨਾਂ ਦਾ ਸਾਰਾ ਬਜ਼ਾਰ ਸੋਗ ਵਿੱਚ ਬੰਦ ਰਿਹਾ ਅਤੇ ਲੋਕਾਂ ਨੇ ਆਪ-ਮੁਹਾਰੇ ਹਜ਼ਾਰਾਂ ਦੀ ਗਿਣਤੀ ਵਿੱਚ ਇਕੱਠੇ ਹੋ ਕੇ ਜੋਧਾਂ ਥਾਣੇ ਦਾ ਘਿਰਾਓ ਕੀਤਾ। ਇਸ ਘਿਰਾਓ ਵਿੱਚ ਆਸ-ਪਾਸ ਦੇ ਕਈ ਪਿੰਡਾਂ ਦੇ ਲੋਕ ਟਰੈਕਟਰ ਟਰਾਲੀਆਂ ਆਦਿ ਵਿੱਚ ਆਪ-ਮੁਹਾਰੇ ਪਹੁੰਚੇ। ਇੱਧਰ ਪੂਰਾ ਪਿੰਡ ਖੰਡੂਰ ਐਕਸ਼ਨ ਕਮੇਟੀ ਦੀ ਅਗਵਾਈ ਵਿੱਚ ਖੰਡੂਰ ਦਰਵਾਜ਼ੇ ਵਿੱਚ ਧਰਨੇ ਵਿੱਚ ਬੈਠਾ ਰਿਹਾ ਅਤੇ ਇਸੇ ਸਮੇਂ ਐਕਸ਼ਨ ਕਮੇਟੀ ਦੇ ਕੁੱਝ ਮੈਂਬਰ, ਮੈਂਬਰ ਪੰਚਾਇਤ ਪਿੰਡ ਖੰਡੂਰ ਅਤੇ ਮ੍ਰਿਤਕਾ ਦੇ ਪਰਿਵਾਰ ਮੈਂਬਰਾਂ ਨੇ ਥਾਣੇ ਜਾ ਕੇ ਫੜੇ ਗਏ ਮੁਲਜ਼ਮ ਦੀ ਸ਼ਨਾਖਤ ਕੀਤੀ ਅਤੇ ਲੋੜੀਂਦੀਆਂ ਕਾਗਜ਼ੀ ਕਾਰਵਾਈਆਂ ਤਸਦੀਕ ਕੀਤੀਆਂ ਉਪਰੰਤ ਇਸਦੇ ਸਾਰੇ ਜੋਧਾਂ, ਰਤਨਾਂ, ਖੰਡੂਰ ਅਤੇ ਆਸ ਪਾਸ ਦੇ ਕਈ ਪਿੰਡਾਂ ਦੇ ਹਜ਼ਾਰਾਂ ਗਿਣਤੀ ਲੋਕਾਂ ਨੇ ਸੇਜਲ ਅੱਖਾਂ ਨਾਲ਼ ਮਰਹੂਮ ਅਮਨਪ੍ਰੀਤ ਕੌਰ ਦਾ ਸਸਕਾਰ ਕੀਤਾ।

ਐਕਸ਼ਨ ਕਮੇਟੀ ਨੇ ਅੱਜ ਦੇ ਦਿਨ ਦੀ ਪ੍ਰਾਪਤੀ ਨੂੰ ਅੰਸ਼ਕ ਜਿੱਤ ਕਿਹਾ ਹੈ ਅਤੇ ਐਲਾਨ ਕੀਤਾ ਹੈ ਕਿ ਇਹ ਘੋਲ਼ ਮੁਜ਼ਰਮ ਨਿਰਭੈ ਸਿੰਘ ਅਤੇ ਸਾਜਿਸ਼ ਵਿੱਚ ਸ਼ਾਮਲ ਹੋਰਾਂ ਨੂੰ ਸਖ਼ਤ ਸਜ਼ਾਵਾਂ ਦਿਵਾਉਣ ਤੱਕ ਜਾਰੀ ਰਹੇਗਾ। ਐਕਸ਼ਨ ਕਮੇਟੀ ਪਰਸੋਂ 14 ਤਰੀਕ ਸਵੇਰੇ 10 ਵਜੇ ਜਗਰਾਓਂ ਐਸ ਐਸ ਪੀ ਨੂੰ ਵੀ ਮਿਲ਼ੇਗੀ ਅਤੇ ਇਹ ਜਾਣਕਾਰੀ ਲਵੇਗੀ ਕਿ ਸਪੈਸ਼ਲ ਇਨਵੈਸਟੀਗੇਸ਼ਨ ਟੀਮ (ਸਿਟ) ਦੀ ਤਫ਼ਤੀਸ਼ ਕਿੱਥੇ ਤੱਕ ਪਹੁੰਚੀ ਹੈ।  

Comments

Name (required)

Leave a comment... (required)

Security Code (required)ਕਾਤਰਾਂ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ