Tue, 17 October 2017
Your Visitor Number :-   1096582
SuhisaverSuhisaver Suhisaver
ਆਰੂਸ਼ੀ ਦੇ ਮਾਤਾ-ਪਿਤਾ ਜੇਲ੍ਹ 'ਚੋਂ ਰਿਹਾਅ               ਤਖ਼ਤ ਸ੍ਰੀ ਪਟਨਾ ਸਾਹਿਬ ਤੋਂ ਸਿੱਖ ਬੀਬੀਆਂ ਨੂੰ ਕੀਰਤਨ ਕਰਨ ਦੀ ਪ੍ਰਵਾਨਗੀ              

ਅਜਮੇਰ ਸਿੱਧੂ ਨੂੰ ਡਾ: ਜਸਵੰਤ ਸਿੰਘ ਪੁਰੇਵਾਲ ਅੰਤਰਰਾਸ਼ਟਰੀ ਪੁਰਸਕਾਰ ਮਿਲਿਆ

Posted on:- 17-06-2017

suhisaver

ਲੁਧਿਆਣਾ: ਸਮਰੱਥ ਕਹਾਣੀਕਾਰ ਅਜਮੇਰ ਸਿੱਧੂ ਨੂੰ ਨਿਊਯਾਰਕ ਦੀ ਇਕ ਸਾਹਿਤਕ ਸੰਸਥਾ ਵੱਲੋਂ ਸਥਾਪਤ ਪਹਿਲਾ ਡਾ: ਜਸਵੰਤ ਸਿੰਘ ਪੁਰੇਵਾਲ ਅੰਤਰ-ਰਾਸ਼ਟਰੀ ਸਾਹਿਤ ਪੁਰਸਕਾਰ ਪੰਜਾਬੀ ਭਵਨ ਲੁਧਿਆਣਾ ਵਿਖੇ ਦਿੱਤਾ ਗਿਆ । ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਸਹਿਯੋਗ ਨਾਲ ਕਰਵਾਏ ਰਹੇ ਇਸ ਸਮਾਗਮ ਵਿਚ ਅਕਾਡਮੀ ਦੇ ਜਨਰਲ ਸਕੱਤਰ ਡਾ: ਸੁਰਜੀਤ ਸਿੰਘ ਨੇ ਅਜਮੇਰ ਸਿੱਧੂ ਦੀ ਜਾਣ ਪਛਾਣ ਕਰਵਾਈ । ਪੁਰਸਕਾਰ ਸਮਾਰੋਹ ਦੀ ਪ੍ਰਧਾਨਗੀ ਡਾ: ਸੁਰਜੀਤ ਪਾਤਰ, ਗੁਰਭਜਨ ਗਿੱਲ, ਡਾ: ਅਨੂਪ ਸਿੰਘ, ਗੁਰਪਾਲ ਲਿੱਟ, ਬਲਬੀਰ ਪਰਵਾਨਾ ਤੇ ਧਰਵਿੰਦਰ ਸਿੰਘ ਔਲਖ ਆਧਾਰਿਤ ਪ੍ਰਧਾਨਗੀ ਮੰਡਲ ਨੇ ਕੀਤੀ ।

ਡਾ: ਜਸਵੰਤ ਸਿੰਘ ਯਾਦਗਾਰੀ ਟਰੱਸਟ ਦੇ ਪ੍ਰਤੀਨਿਧ ਧਰਵਿੰਦਰ ਸਿੰਘ ਔਲਖ ਨੇ ਸੁਆਗਤੀ ਭਾਸ਼ਨ ਦਿੰਦਿਆਂ ਕਿਹਾ ਕਿ ਇਹ ਪੁਰਸਕਾਰ ਅੰਤਰ ਰਾਸ਼ਟਰੀ ਪੱਧਰ 'ਤੇ ਦਿੱਤਾ ਜਾਵੇਗਾ ਅਤੇ ਕਿਸੇ ਵੀ ਦੇਸ਼ 'ਚ ਰਹਿੰਦਾ ਕਿਸੇ ਵੀ ਵਿਧਾ 'ਚ ਲਿਖਣ ਵਾਲਾ ਲੇਖਕ ਇਸ ਪੁਰਸਕਾਰ ਲਈ ਯੋਗ ਮੰਨਿਆ ਜਾਵੇਗਾ । ਪਹਿਲਾ ਪੁਰਸਕਾਰ ਅਜਮੇਰ ਸਿੱਧੂ ਨੂੰ ਦਿੱਤਾ ਜਾ ਰਿਹਾ ਹੈ। ਅਜਮੇਰ ਸਿੱਧੂ ਬਾਰੇ ਖੋਜ ਪੱਤਰ ਡਾ: ਰਵਿੰਦਰ ਸਿੰਘ ਘੁੰਮਣ ਨੇ ਪੇਸ਼ ਕਰਦਿਆਂ ਕਿਹਾ ਕਿ ਇਸ ਪੁਰਸਕਾਰ ਦੇ ਪਹਿਲੇ ਜੇਤੂ ਅਜਮੇਰ ਸਿੱਧੂ ਨੇ ਪਹਿਲੇ ਕਹਾਣੀ ਸੰਗ੍ਰਹਿ ਨਚਿਕੇਤਾ ਦੀ ਮੌਤ ਨਾਲ ਪਾਠਕਾਂ ਤੇ ਗਲਪ ਆਲੋਚਕਾਂ ਦਾ ਧਿਆਨ ਆਪਣੇ ਵੱਲ ਖਿੱਚ ਲਿਆ ਸੀ । ਕਹਾਣੀ ਸੰਗ੍ਰਹਿ ਖੂਹ ਗਿੜਦਾ ਹੈ ਅਤੇ ਖੁਸ਼ਕ ਅੱਖ ਦਾਖਾਬ ਛਪਣ ਨਾਲ ਉਸਨੂੰ ਕੌਮੀ ਤੇ ਕੌਮਾਂਤਰੀ ਪੱਧਰ 'ਤੇ ਕਈ ਇਨਾਮ ਹਾਸਲ ਹੋਏ । ‘ਸ਼ਾਇਦ ਰੰਮੀ ਮੰਨ ਜਾਏ’ ਵਿੱਚ ਉਸ ਦੀਆਂ ਚੋਣਵੀਆਂ ਕਹਾਣੀਆਂ ਹਨ ਅਤੇ ਵਿਦਵਾਨ ਆਲੋਚਕ ਡਾ: ਰਾਮਿੰਦਰ ਕੌਰ ਨੇ ਇਸ ਦਾ ਸੰਪਾਦਨ ਕੀਤਾ ਹੈ।

 ਇਸ ਮੌਕੇ ਚੌਮਾਸਿਕ ਸਾਹਿਤਕ ਵੱਡ ਅਕਾਰੀ ਮੈਗਜ਼ੀਨ ਰਾਗ ਦਾ ਸੱਜਰਾ ਅੰਕ ਵੀ ਲੋਕ ਅਰਪਨ ਕੀਤਾ ਗਿਆ । ਮਦਨ ਵੀਰਾ ਦੀ ਕਾਵਿ ਕਲਾ ਬਾਰੇ ਮੋਹਨਜੀਤ ਕੌਰ ਦੀ ਪੁਸਤਕ ਮਦਨ ਵੀਰਾ ਦੀ ਕਾਵਿ ਚੇਤਨਾ ਵੀ ਪਾਠਕਾਂ ਸਨਮੁਖ ਭੇਟ ਹੋਈ। ਪੁਰਸਕਾਰ ਵਿਚ ਇਕ ਲੱਖ ਰੁਪਏ ਦੀ ਨਕਦ ਰਾਸ਼ੀ , ਸ਼ਲਾਘਾ ਪੱਤਰ ਤੇ ਦੋਸ਼ਾਲਾ ਸ਼ਾਮਿਲ ਕੀਤਾ ਗਿਆ ਹੈ । ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਅਜਮੇਰ ਸਿੱਧੂ ਨੂੰ ਸਾਲ 2003 ਵਿਚ ਹੀ ਯੁਵਾ ਕਹਾਣੀਕਾਰ ਪੁਰਸਕਾਰ ਨਾਲ ਸਨਮਾਨਿਤ ਕਰ ਚੁੱਕੀ ਹੈ।

 ਇਸ ਮੌਕੇ ਪੰਜਾਬੀ ਸਾਹਿਤ ਅਕਾਡਮੀ ਦੇ ਮੀਤ ਪ੍ਰਧਾਨ ਸੁਰਿੰਦਰ ਕੈਲੇ, ਤਰਲੋਚਨ ਲੋਚੀ, ਸਕੱਤਰ ਡਾ: ਗੁਲਜ਼ਾਰ ਪੰਧੇਰ ਤੋਂ ਇਲਾਵਾ ਡਾ: ਗੁਰਇਕਬਾਲ ਸਿੰਘ, ਸਤੀਸ਼ ਗੁਲਾਟੀ, ਸੰਤੋਖ ਸਿੰਘ ਔਜਲਾ, ਪ੍ਰੋ: ਗੋਤਿੰਦਰ ਕੌਰ, ਭਗਵਾਨ ਢਿੱਲੋਂ, ਹਰੀਸ਼ ਪੱਖੋਵਾਲ, ਪਿ੍ਥੀਪਾਲ ਸਿੰਘ ਹੇਅਰ, ਦੇਸ ਰਾਜ ਕਾਲੀ, ਗੁਰਮੀਤ ਕੜਿਆਲਵੀ, ਭਗਵੰਤ ਰਸੂਲਪੁਰੀ, ਰਘਬੀਰ ਸਿੰਘ ਮਾਨ, ਗੁਰਬਾਜ ਛੀਨਾ, ਬਲਦੇਵ ਸਿੰਘ ਢੀਂਡਸਾ, ਜਸਬੀਰ ਬੇਗਮਪੁਰੀ, ਕੰਵਲਜੀਤ ਸਿੰਘ ਸ਼ੰਕਰ, ਸੋਹਨ ਸ਼ੰਕਰ, ਅਜੀਤ ਪਿਆਸਾ, ਗਗਨ ਹੀਓ ਤੇ ਅਮਰੀਕ ਹਮਰਾਜ ਤੋਂ ਇਲਾਵਾ ਸੈਂਕੜੇ ਲੇਖਕ ਤੇ ਸਾਹਿਤ ਪ੍ਰੇਮੀ ਹਾਜ਼ਰ ਸਨ ।

Comments

Name (required)

Leave a comment... (required)

Security Code (required)ਕਾਤਰਾਂ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ