Sat, 16 December 2017
Your Visitor Number :-   1116690
SuhisaverSuhisaver Suhisaver
5 ਪਾਕਿਸਤਾਨੀ ਬੱਚਿਆਂ ਨੂੰ ਮੈਡੀਕਲ ਵੀਜ਼ੇ ਦਿੱਤੇ : ਸੁਸ਼ਮਾ               ਸੁਨੀਲ ਜਾਖੜ ਨੇ ਲੋਕ ਸਭਾ ਮੈਂਬਰ ਵਜੋਂ ਲਿਆ ਹਲਫ਼               ਕੇਂਦਰ ਸਰਕਾਰ ਵੱਲੋਂ ਤਿੰਨ ਤਲਾਕ ਬਿੱਲ ਨੂੰ ਮਨਜ਼ੂਰੀ              

ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ ਵਿੱਚ 'ਕਾਵਿ-ਸ਼ਾਸਤਰ' ਰਿਲੀਜ਼

Posted on:- 20-09-2017

suhisaver

ਬਸੰਤ-ਸੁਹੇਲ ਪਬਲੀਕੇਸ਼ਨਜ਼, ਫਗਵਾੜਾ ਵੱਲੋਂ ਪ੍ਰਕਾਸ਼ਿਤ 'ਕਾਵਿ-ਸ਼ਾਸਤਰ-9' ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ ਵਿੱਚ ਰਿਲੀਜ਼ ਕੀਤਾ ਗਿਆ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਜਤਿੰਦਰ ਸਿੰਘ ਬੱਲ, ਡੀਨ ਡਾ. ਅਨੁਪਮਦੀਪ ਸ਼ਰਮਾਂ, ਮੁੱਖੀ ਲਾਇਬ੍ਰਰੇਰੀ ਕੰਵਲ ਨਰੂਲਾ, ਪ੍ਰੋ. ਦਿਲਰਾਜ ਬਹਾਦਰ ਸਿੰਘ, . ਰੂਪ ਸਿੰਘ, ਪ੍ਰੋ. ਰਾਜਿੰਦਰ ਸਿੰਘ ਅਤੇ ਡਾ. ਅਮਰਜੀਤ ਸਿੰਘ ਨੇ ਕਾਵਿ-ਸ਼ਾਸਤਰ ਨੂੰ ਸਮੁੱਚੇ ਰੂਪ ਵਿੱਚ ਲੋਕ ਅਰਪਣ ਕੀਤਾ ਕਾਵਿ-ਸ਼ਾਸਤਰ ਸੰਬੰਧੀ ਵਿਚਾਰ ਸਾਂਝੇ ਕਰਦਿਆਂ ਵਾਇਸ ਚਾਂਸਲਰ ਡਾ. ਜਤਿੰਦਰ ਸਿੰਘ ਬੱਲ ਨੇ ਕਿਹਾ ਕਿ ਕਾਵਿ-ਸ਼ਾਸਤਰ ਪੰਜਾਬੀ ਸਾਹਿਤ ਸਿਰਜਣਾ ਅਤੇ ਚਿੰਤਨ ਨੂੰ ਨਿਵੇਕਲੇ ਮੁਹਾਵਰੇ ਅਤੇ ਸੰਭਾਵਨਾਵਾਂ ਸਹਿਤ ਪਛਾਣ ਰਿਹਾ ਹੈ ਇਹ ਪੰਜਾਬੀ ਦਾ ਇਕੋ-ਇਕੋ ਮੈਗਜ਼ੀਨ ਹੈ ਜਿਸਨੇ ਆਪਣੀ ਧਰਤੀ ਦੀ ਮੌਲਿਕਤਾ ਨੂੰ ਪਛਾਣਦੇ ਹੋਏ ਹਰ ਇਕ ਰੂਪਾਕਾਰ ਦਾ ਵਰਗ ਨਿਸਚਿਤ ਕੀਤਾ ਹੈ  

ਪ੍ਰੋ. ਦਿਲਰਾਜ ਬਹਾਦਰ ਨੇ ਕਿਹਾ ਕਿ ਕਾਵਿ-ਸ਼ਾਸਤਰ ਦੇ ਪੰਜਾਬੀ ਸਾਹਿਤ ਵਿੱਚ ਆਉਣ ਨਾਲ ਸਿਰਜਣਾ ਦੇ ਰਾਹ ਹੋਰ ਜ਼ਿਆਦਾ ਵਸੀਅ ਹੋਏ ਹਨ ਪ੍ਰੋ. ਰਜਿੰਦਰ ਨੇ ਕਾਵਿ-ਸ਼ਾਸਤਰ ਦੀ ਆਮਦ ਉਪਰ ਖੁਸ਼ੀ ਪ੍ਰਗਟਾਉਂਦਿਆ ਕਿਹਾ ਕਿ ਪੰਜਾਬੀ ਮੈਗ਼ਜ਼ੀਨ ਇਸ ਦਿਸ਼ਾ ਵਿੱਚ ਹੀ ਜਿਆਦਾ ਸੰਜੀਦਗੀ ਨਾਲ ਕਾਰਜ ਕਰ ਸਕਦੇ ਹਨ

ਡਾ. ਅਮਰਜੀਤ ਸਿੰਘ ਨੇ ਦੱਸਿਆ ਕਿ ਕਾਵਿ-ਸ਼ਾਸਤਰ ਪੰਜਾਬੀ ਸਾਹਿਤ ਚਿੰਤਨ ਦੇ ਉਸ ਮੌਲਿਕ ਪਾਸਾਰ ਵੱਲ ਵੱਧ ਰਿਹਾ ਹੈ, ਜਿਸ ਦੀ ਲੋੜ ਪੰਜਾਬ ਦੇ ਸੁਹਿਰਦ ਪਾਠਕਾਂ ਨੂੰ ਬਹੁਤ ਪੁਰਾਣੀ ਸੀ ਕਾਵਿ-ਸ਼ਾਸਤਰ ਨੇ ਮਾਰਕਸਵਾਦੀ ਅਤੇ ਸਿੱਖ ਵਿਚਾਰਧਾਰਾ ਨੂੰ ਖਲਾਅ ਵਿਚੋਂ ਬਾਹਰ ਕੱਢਣ ਅਤੇ ਉਸ ਦੀ ਕਾਰਜਸ਼ੀਲਤਾ ਨੂੰ ਬਿਨਾ ਕਿਸੇ ਟਕਰਾਅ ਦੇ ਆਪਸੀ ਸੁਹਿਰਦਤਾ ਸਹਿਤ ਪਛਾਨਣ ਦਾ ਉਪਰਾਲਾ ਅਰੰਭਿਆ ਹੈ

Comments

Name (required)

Leave a comment... (required)

Security Code (required)ਕਾਤਰਾਂ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ