Wed, 21 August 2019
Your Visitor Number :-   1791105
SuhisaverSuhisaver Suhisaver
ਰਵੀ ਸ਼ਾਸਤਰੀ ਮੁੜ ਤੋਂ ਬਣੇ ਭਾਰਤੀ ਕ੍ਰਿਕਟ ਟੀਮ ਦੇ ਕੋਚ               ਜੰਮੂ-ਕਸ਼ਮੀਰ ਦੀ ਵੰਡ ਖਿਲਾਫ ਖੱਬੀਆਂ ਪਾਰਟੀਆਂ ਵੱਲੋਂ ਦਿੱਲੀ 'ਚ ਮਾਰਚ, ਪੰਜਾਬ 'ਚ ਪ੍ਰਦਰਸ਼ਨ              

ਮਾਹਿਲਪੁਰ ’ ਚ ਸ਼ਰੇਆਮ ਵਿਕ ਰਹੇ ਨਸ਼ੀਲੇ ਪਦਾਰਥਾਂ ਕਾਰਨ ਲੋਕ ਪ੍ਰੇਸ਼ਾਨ

Posted on:- 10-09-2013

-ਸ਼ਿਵ ਕੁਮਾਰ ਬਾਵਾ –

ਮਾਹਿਲਪੁਰ: ਅੰਬੇਡਕਰ ਫੋਰਸ ਪੰਜਾਬ,ਭਾਰਤ ਜਗਾਓ ਅੰਦੋਲਨ ਅਤੇ ਭਾਵਾਧਸ ਦੇ ਆਗੂਆਂ ਕੁਲਵੰਤ ਭੂੰਨੋਂ, ਰਵੀ ਬੁੱਧ ਬਿਲਾਸਪੁਰ, ਜੈ ਗੁਪਾਲ ਧੀਮਾਨ, ਬਲਵਿੰਦਰ ਮਰਵਾਹਾ, ਬੀਬੀ ਨਿਰਮਲ ਕੌਰ ਬੱਧਣ ਨੇ ਮਾਹਿਲਪੁਰ ਸ਼ਹਿਰ ਵਿੱਚ ਸ਼ਰੇਆਮ ਵਿਕ ਰਹੇ ਨਸ਼ੀਲੇ ਪਦਾਰਥਾਂ ਤੇ ਚਿੰਤਾ ਦਾ ਪ੍ਰਗਟਾਵਾ ਕੀਤਾ ਹੈ। ਉਹਨਾਂ ਕਿਹਾ ਮਾਹਿਲਪੁਰ ਮਾਰੂ ਨਸ਼ਿਆਂ ਦੀ ਤਸਕਰੀ ਦੀ ਮੰਡੀ ਵਜੋਂ ਮਸ਼ਹੂਰ ਬਣ ਚੁੱਕਾ ਹੈ। ਇਥੇ ਵੱਖ ਵੱਖ ਨਸ਼ੀਲੇ ਪਦਾਰਥਾਂ ਦੀ ਰੋਜਾਨਾ ਲੱਖਾਂ ਰੁਪਏ ਦੀ ਤਸਕਰੀ ਹੁੰਦੀ ਹੈ ਅਤੇ ਲੰਗੇਰੀ ਰੋਡ ਮੁਹੱਲੇ ਵਿੱਚ ਔਰਤਾਂ ਤਸਕਰੀ ਕਰਦੀਆਂ ਹਨ। ਉਹ ਚਿੱਟੇ ਦਿਨ ਨਸ਼ੀਲਾ ਚਿੱਟਾ ਪਾਊਡਰ,ਸਮੈਕ, ਅਫੀਮ ਅਤੇ ਚੂਰਾ ਪੋਸਤ ਆਪਣੇ ਘਰਾਂ ਵਿੱਚ ਵੇਚਦੀਆਂ ਹਨ। ਨਸ਼ੱਈ ਦਿਨ ਰਾਤ ਤਸਕਰਾਂ ਦੇ ਘਰਾਂ ਅੱਗੇ ਖੜੇ ਰਹਿੰਦੇ ਹਨ। ਇਥੇ ਰਹਿੰਦੇ ਪਰਿਵਾਰਾਂ ਦੇ ਬਹੁਤੇ ਮੈਂਬਰ ਜੇਲ੍ਹ ਵਿੱਚ ਨਸ਼ਾ ਵਿਰੋਧੀ ਐਕਟ ਤਹਿਤ ਬੰਦ ਹਨ। ਤਸਕਰ ਔਰਤਾਂ ਜਸਵੀਰ ਕੋਰ, ਬਲਬੀਰ ਕੌਰ ਭੀਰੋ, ਅਮਰਜੀਤ ਕੌਰ, ਕੈਲਾਸ਼ੋ ,ਅਵਤਾਰ ਸਿੰਘ ਉਰਫ ਤਾਰੀ ਜੇਲ੍ਹ ਵਿੱਚ ਬੰਦ ਹਨ ਪ੍ਰੰਤੂ ਉਹਨਾਂ ਦੇ ਜੇਲ੍ਹ ਵਿੱਚ ਬੰਦ ਹੋਣ ਦੇ ਬਾਵਜ਼ੂਦ ਉਹਨਾ ਦੇ ਘਰਾਂ ਵਿੱਚ ਨਸ਼ਿਆਂ ਦੀ ਬੇਖੌਫ ਤਸਕਰੀ ਚੱਲ ਰਹੀ ਹੈ।

ਉਹਨਾਂ ਦੱਸਿਆ ਕਿ ਮਾਹਿਲਪੁਰ ਦੇ ਲੋਕ ਨਸ਼ੀਲੇ ਪਦਾਰਥਾਂ ਦੀ ਤਸਕਰੀ ਤੋਂ ਦੁੱਖੀ ਹਨ। ਹਰ ਤਸਕਰ ਪੁਲੀਸ ਨਾਲ ਮਿਲਕੇ ਕੰਮ ਕਰਦਾ ਹੈ। ਉਹਨਾਂ ਦੱਸਿਆ ਕਿ ਪੁਲੀਸ ਵਾਲੇ 50 ਤੋਂ 60 ਹਜ਼ਾਰ ਰੁਪਿਆ ਮਹੀਨਾ ਆਮ ਲੈਂਦੇ ਹਨ ਤੇ ਜਿਹੜਾ ਐਨੀ ਰਕਮ ਨਹੀਂ ਦਿੰਦਾ ਉਸ ਵਿਰੁੱਧ ਚਿੱਟਾ ਨਸ਼ੀਲਾ ਪਾੳੂਡਰ ਜਾਂ 5 ਤੋਂ 10 ਕਿਲੋਗਰਾਮ ਚੂਰਾ ਪੋਸਤ ਪਾ ਕੇ ਜੇਲ੍ਹ ਭੇਜ ਦਿੱਤਾ ਜਾਂਦਾ ਹੈ। ਉਹਨਾਂ ਇਸਦਾ ਪ੍ਰਤੱਖ ਸਬੂਤ ਦਿੰਦਿਆਂ ਦੱਸਿਆ ਕਿ ਹਫਤਾ ਪਹਿਲਾਂ ਗਿ੍ਰਫਤਾਰ ਕੀਤੀ ਗਈ ਬਲਬੀਰ ਕੌਰ ਹੈ ਜਿਸਨੂੰ ਪੁਲੀਸ ਵਲੋਂ ਥਾਣੇ ਸੱਦਕੇ ਉਸਤੇ 54 ਕਿਲੋਗਰਾਮ ਚੂਰਾ ਪੋਸਤ ਪਾਕੇ ਜੇਲ੍ਹ ਭੇਜ ਦਿੱਤਾ ਗਿਆ। ਪੁਲੀਸ ਦਾ ਉਕਤ ਕਾਰਜ ਤਸਕਰਾਂ ਦੇ ਹੋਸਲੇ ਬੁਲੰਦ ਕਰਨ ਵਾਲਾ ਹੈ। ਉਹਨਾਂ ਦੱਸਿਆ ਕਿ ਉਹ ਹੈਰਾਨ ਹੋ ਗਏ ਜਦ ਉਹਨਾਂ ਨੂੰ ਮੁਹੱਲੇ ਦੀ ਜੇਲ੍ਹ ਕੱਟਕੇ ਪਰਤੀ ਬਜ਼ੁਰਗ ਔਰਤ ਗੇਜ਼ੋ ਨੇ ਦੱਸਿਆ ਕਿ ਖੂਹ ਦੀ ਮਿੱਟੀ ਖੂਹ ਨੂੰ ਲੱਗ ਰਹੀ ਹੈ ਅਤੇ ਬਹੁਤੇ ਪਰਿਵਾਰ ਨਗਰ ਪੰਚਾਇਤ ਦੀ ਸ਼ਾਮਲਾਟ ਜ਼ਮੀਨ ਤੇ ਝੁੱਗੀ ਨੁਮਾ ਮਕਾਨ ਬਣਾਕੇ ਪੱਕੇ ਤੌਰ ਤੇ ਰਹਿ ਰਹੇ ਹਨ। ਇਲਾਕਾ ਨਸ਼ਿਆਂ ਦੀ ਤਸਕਰੀ ਦਾ ਅੱਡਾ ਹੋਣ ਕਾਰਨ ਇਲਾਕੇ ਦੇ ਪਿੰਡਾਂ ਦੇ ਨੌਜਵਾਨ ਮਾਰੂ ਨਸ਼ਿਆਂ ਦੀ ਲਪੇਟ ਵਿੱਚ ਹਨ ਅਤੇ ਕਈ ਘਰਾਂ ਦੇ ਚਿਰਾਗ ਬੁੱਝ ਚੁੱਕੇ ਹਨ। ਉਹਨਾਂ ਪੁਲੀਸ ਦੇ ਉਚ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਮਾਹਿਲਪੁਰ ਵਿੱਚ ਚੱਲ ਰਹੇ ਨਸ਼ਿਆਂ ਦੇ ਵਪਾਰ ਨੂੰ ਤੁਰੰਤ ਬੰਦ ਕਰਵਾਇਆ ਜਾਵੇ ਅਤੇ ਇਸ ਕਾਰੋਬਾਰ ਵਿੱਚ ਤਸਕਰਾਂ ਨਾਲ ਮਿਲੇ ਹੋਏ ਪੁਲੀਸ ਅਧਿਕਾਰੀਆਂ ਦੀ ਸ਼ਨਾਖਤ ਕਰਕੇ ਉਹਨਾ ਵਿਰੁੱਧ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ।

ਇਸ ਸਬੰਧ ਵਿੱਚ ਥਾਣੇਦਾਰ ਬਲਵਿੰਦਰ ਸਿੰਘ ਢਿੱਲੋਂ ਅਤੇ ਮਹੇਸ਼ ਚੰਦਰ ਦਾ ਕਹਿਣ ਹੈ ਕਿ ਪੁਲੀਸ ਵਲੋਂ ਸ਼ਹਿਰ ਦੇ ਨਾਮੀ ਤਸਕਰਾਂ ਨੂੰ ਚੂਰਾ ਪੋਸਤ ਅਤੇ ਚਿੱਟੇ ਨਸ਼ੀਲੇ ਪਾਊਡਰ ਦੀ ਖੇਪ ਸਮੇਤ ਕਾਬੂ ਕਰਕੇ ਜੇਲ੍ਹ ਭੇਜਿਆ ਹੈ। ਤਸਕਰ ਕਾਬੂ ਆਉਂਣ ਤੇ ਪੁਲੀਸ ਮੁਲਾਜ਼ਮਾਂ ’ ਤੇ ਰਿਸ਼ਵਤ ਲੈਣ ਦੇ ਝੂਠੇ ਦੋਸ਼ ਲਾਉਂਦੇ ਹਨ ਜੋ ਸਰਾ ਸਰ ਝੂਠੇ ਹੁੰਦੇ ਹਨ।

Comments

Security Code (required)Can't read the image? click here to refresh.

Name (required)

Leave a comment... (required)

ਕਾਤਰਾਂ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ