Fri, 19 April 2024
Your Visitor Number :-   6983882
SuhisaverSuhisaver Suhisaver

ਪੰਜਾਬੀ ਲਿਖ਼ਾਰੀ ਸਭਾ ਕੈਲਗਰੀ ਵੱਲੋਂ ਪੰਜਾਬੀ ਬੋਲੀ ਦਾ ਵਿਕਾਸ ਅਤੇ ਦਰਪੇਸ਼ ਮੁਸ਼ਕਲਾਂ ਵਿਸ਼ੇ ’ਤੇ ਗੋਸ਼ਟੀ

Posted on:- 17-09-2013

suhisaver

ਪੰਜਾਬੀ ਲਿਖ਼ਾਰੀ ਸਭਾ ਕੈਲਗਰੀ ਵੱਲੋਂ ਆਪਣੇ ਪੰਦਰਵੇ ਜਨਮ ਦਿਨ ਮੌਕੇ ਹੋਈ ਸਾਹਿਤਕ ਗੋਸ਼ਟੀ ਵਿਚ ਕਈ ਨਵੇ ਪ੍ਰੋਗਾਰਮ ਉਲੀਕੇ ਗਏ ਤਾਂ ਜੋ ਭਵਿੱਖ ਵਿਚ ਪੰਜਾਬੀ ਬੋਲੀ ਦੇ ਉਪਰਲੇ ਲਈ ਸਿਰਫ ਗੱਲਾਂ ਤੱਕ ਹੀ ਸੀਮਿਤ ਨਾ ਰਿਹਾ ਜਾਵੇ। ਜਨਰਲ ਸਕੱਤਰ ਬਲਜਿੰਦਰ ਸੰਘਾ ਨੇ ਪ੍ਰੋਗਾਰਮ ਦੀ ਸ਼ੁਰੂਆਤ ਕਰਦਿਆ ਸਭਾ ਦੇ ਪ੍ਰਧਾਨ ਮਹਿੰਦਰਪਾਲ ਸਿੰਘ ਪਾਲ, ਇੰਡੀਆ ਤੋਂ ਆਏ ਹੋਏ ਸਾਹਿਤਕਾਰ ਕਰਨਲ ਪ੍ਰਤਾਪ ਸਿੰਘ ਅਤੇ ਸਭਾ ਦੇ ਮੋਢੀਆਂ ਵਿਚੋਂ ਹਰਪ੍ਰਕਾਸ਼ ਜਨਾਗਲ ਨੂੰ ਪ੍ਰਧਾਨਗੀ ਮੰਡਲ ਵਿਚ ਬੈਠਣ ਦਾ ਸੱਦਾ ਦਿੱਤਾ। ਇਸ ਤੋਂ ਬਾਅਦ ਬਲਜਿੰਦਰ ਸੰਘਾ ਨੇ ਆਖਿਆ ਕਿ ਪੰਜਾਬੀ ਲਿਖ਼ਾਰੀ ਸਭਾ ਕੈਲਗਰੀ ਆਪਣੇ 15 ਸਾਲ ਪੂਰੇ ਕਰ ਗਈ ਹੈ ਤੇ ਆਪਣੀ ਹੋਂਦ ਦੇ ਦੂਸਰੇ ਸਾਲ ਤੋਂ ਸ਼ੁਰੂ ਕਰਕੇ ਹੁਣ ਤੱਕ ਲਗਾਤਰ 14 ਸਲਾਨਾ ਸਮਾਗਮ ਕਰਵਾ ਚੁੱਕੀ ਹੈ।

ਬੱਚਿਆਂ ਨੂੰ ਪੰਜਾਬੀ ਬੋਲੀ ਅਤੇ ਵਿਰਸੇ ਨਾਲ ਜੋੜਨ ਲਈ ਹਰੇਕ ਸਾਲ ਇਕ ਬੱਚਿਆਂ ਦਾ ਪ੍ਰੋਗਰਾਮ ਕਰਵਾਇਆ ਜਾਂਦਾ ਹੈ। ਪਰ ਉਹਨਾਂ ਆਖਿਆ ਕਿ ਜਿਵੇ-ਜਿਵੇ ਸਮਾਜ ਵਿਚ ਢਾਹੂ ਤਾਕਤਾਂ ਦਾ ਜ਼ੋਰ ਵੱਧਦਾ ਜਾ ਰਿਹਾ ਹੈ ਤਾਂ ਲੇਖਕਾਂ ਦੀ ਜਿ਼ੰਮਵਾਰੀ ਹੋਰ ਵੱਧਦੀ ਜਾਂਦੀ ਹੈ ਤੇ ਉਹਨਾਂ ਨੂੰ ਕਲਮ ਚਲਾਉਣ ਦੇ ਨਾਲ-ਨਾਲ ਸਮਾਜ ਦੇ ਹੋਰ ਉਸਾਰੂ ਪਹਿਲੂਆਂ ਵਿਚ ਵੀ ਆਪਣੀ ਹੈਸੀਅਤ ਅਨੁਸਾਰ ਹੋਰ ਯੋਗਦਾਨ ਪਾੳਣੇ ਚਾਹੀਦੇ ਹਨ। ਇਹਨਾਂ ਯੋਗਦਾਨਾਂ ਵਿਚ ਹੀ ਸਭਾ ਵੱਲੋਂ ਕੈਲਗਰੀ ਵਿਚ ਦੇਸ਼ ਪੰਜਾਬ ਟਾਇਮਜ਼ ਵੱਲੋ ਕਰਵਾਏ ਜਾਂਦੇ ਮੇਲੇ ਵਿਚ ਕਿਤਾਬਾਂ ਦਾ ਵਲੰਟੀਅਰ ਸਟਾਲ ਲਗਾਉਣਾ ਸ਼ਾਮਿਲ ਹੈ ਅਤੇ ਇਸਦੇ ਨਾਲ ਹੀ ਅੱਜ ਸਭਾ ਦੇ ਕਾਰਜਕਾਰੀ ਮੈਬਰਾਂ ਵੱਲੋਂ ਆਪਣੇ ਕੋਲੋ ਫੰਡ ਇਕੱਠਾ ਕਰਕੇ ਸਭਾ ਦੇ ਨਾਮ ਉੱਪਰ ਅਜੀਤ ਹਰਿਆਵਾਲ ਲਈ ਵਿਸ਼ੇਸ਼ ਤੌਰ ਤੇ ਪਹੁੰਚੇ ਪ੍ਰਤੀਨਿੱਧ ਜਸਜੀਤ ਧਾਮੀ ਨੂੰ ਤਕਰੀਬਨ 13000 ਰੁਪਏ ਦੀ ਰਾਸ਼ੀ ਭੇਂਟ ਕੀਤੀ ਤਾਂ ਕਿ ਪੰਜਾਬ ਦੇ ਵਾਤਾਵਰਨ ਨੂੰ ਹਰਿਆ-ਭਰਿਆ ਬਣਾਉਣ ਵਿਚ ਸਹਾਈ ਹੋਇਆ ਜਾ ਸਕੇ ।

ਅੱਜ ਤੋਂ ਇਕ ਨਵੀ ਪ੍ਰਿਤ ਸ਼ੁਰੂ ਕੀਤੀ ਗਈ ਜਿਸ ਵਿਚ ਸਭਾ ਦੇ ਲੇਖਕ ਸਮਾਜ ਦੇ ਵੱਖ-ਵੱਖ ਪਹਿਲੂਆਂ ਬਾਰੇ ਆਪਣੇ ਪਰਚੇ ਲਿਖਣਗੇ ਅਤੇ ਹਰੇਕ ਲੇਖਕ ਨੂੰ ਇਸ ਲਈ ਤਿੰਨ ਮਹੀਨੇ ਤੱਕ ਦਾ ਸਮਾਂ ਦਿੱਤਾ ਜਾਵੇਗਾ ਅਤੇ ਸਭਾ ਦੀ ਹਰੇਕ ਚੌਥੀ ਮੀਟਿੰਗ ਵਿਚ ਇਸ ਪਰਚੇ ਤੇ ਪੂਰੀ ਬਹਿਸ ਹੋਵੇਗੀ, ਅੱਜ ਦੀ ਇਸ ਮੀਟਿੰਗ ਵਿਚ ਪਰਚਾ ਸਭਾ ਦੇ ਮੀਤ ਪ੍ਰਧਾਨ ਹਰੀਪਾਲ ਵੱਲੋਂ ਪੜ੍ਹਿਆ ਗਿਆ ਜਿਸ ਦਾ ਟਾਈਟਲ ਸੀ “ ਪੰਜਾਬੀ ਬੋਲੀ ਦਾ ਵਿਕਾਸ ਅਤੇ ਦਰਪੇਸ਼ ਮੁਸ਼ਕਲਾਂ” ਕਈ ਮਹੀਨਿਆ ਦੀ ਮਿਹਨਤ ਨਾਲ ਲਿਖੇ ਇਸ ਪਰਚੇ ਤੇ ਭਰਵੀ ਬਹਿਸ ਅਤੇ ਸੁਝਾਆ ਪੇਸ਼ ਹੋਏ। ਜਿਸ ਵਿਚ ਮੁੱਖ ਰੂਪ ਵਿਚ ਗੁਰਬਚਨ ਬਰਾੜ, ਕਰਨਲ ਪ੍ਰਤਾਪ ਸਿੰਘ, ਤਰਲੋਚਨ ਸੈਭੀ, ਮਹਿੰਦਰਪਾਲ ਸਿੰਘ ਪਾਲ, ਬਲਜਿੰਦਰ ਸੰਘਾ ਨੇ ਭਾਗ ਲਿਆ। ਹਰੀਪਾਲ ਵੱਲੋਂ ਸਕੱਤਰ ਬਲਜਿੰਦਰ ਸੰਘਾ ਵੱਲੋਂ ਸ਼ੁਰੂ ਕੀਤੀ ਇਸ ਨਵੀ ਪਿਰਤ ਦੀ ਪ੍ਰਸੰਸਾ ਕੀਤੀ ਗਈ। ਕੁੰਦਨ ਸਿੰਘ ਸੇ਼ਰਗਿੱਲ ਨੇ ਦੋ ਘੰਟੇ ਦੀ ਬਾਹਿਸ ਨੂੰ ਧਿਆਨ ਨਾਲ ਸੁਨਣ ਤੋਂ ਬਆਦ ਅੱਜ ਦੀ ਮੀਟਿੰਗ ਨੂੰ ਪੀ. ਐਚ. ਡੀ. ਦੀ ਕਲਾਸ ਵਾਂਗ ਦੱਸਿਆ ਤੇ ਪ੍ਰਸੰਸਾ ਕੀਤੀ।

ਰਚਨਾਵਾਂ ਦੇ ਦੌਰ ਦੀ ਸ਼ਰੂਆਤ ਤਰਲੋਚਨ ਸੈਂਭੀ ਨੇ ਚਰਨਜੀਤ ਢੰਡਾ ਦੇ ਲਿਖੇ ਗੀਤ ‘ਤਰਸ ਕਰੋ ਮਾਂ ਬੋਲੀ ਤੇ, ਇਸਦੀ ਸ਼ਕਲ ਵਿਗਾੜੋ ਨਾ’ ਨਾਲ ਆਪਣੀ ਬੁਲੰਦ ਅਵਾਜ਼ ਵਿਚ ਕੀਤੀ। ਕਮਲਜੀਤ ਕੌਰ ਸ਼ੇਰਗਿੱਲ ਨੇ ‘ਮੈਂ ਪੰਜਾਬੀ ਬੋਲੀ’ ਕਵਿਤਾ, ਹਰਮਿੰਦਰ ਕੌਰ ਢਿੱਲੋਂ ਨੇ ਖੁਬਸੂਰਤ ਗੀਤ, ਜੋਗਿੰਦਰ ਸਿੰਘ ਸੰਘਾ ਨੇ ਗਜ਼ਲ ‘ਪਿਆਰ’ ਸੁਣਾਈ। ਸਰੂਪ ਸਿੰਘ ਮੰਡੇਰ ਨੇ ਇਨਸਾਨੀਅਤ ਦੀ ਗੱਲ ਕਰਦਾ ਗੀਤ ਆਪਣੇ ਕਵਸ਼ੀਰੀ ਰੰਗ ਵਿਚ ਸੁਣਾਇਆ, ਜਿਸਦੇ ਬੋਲ ਸਨ ‘ਬੰਦੇ ਨੂੰ ਬੰਦਾ ਅੱਜ ਪ੍ਰੇਮ ਨਾ ਕਰੇ’। ਜਸਵੰਤ ਸਿੰਘ ਸੇਖੋਂ ਨੇ ਸ਼ਹੀਦ ਊਧਮ ਸਿੰਘ ਬਾਰੇ ਆਪਣੀ ਲਿਖੀ ਵਾਰ ਗਾਕੇ ਭਰਪੂਰ ਹਾਜ਼ਰੀ ਲਵਾਈ।

ਕਰਨਲ ਪ੍ਰਤਾਪ ਸਿੰਘ ਨੇ ਕਵਿਤਾ ‘ਮਾਂ ਬੋਲੀ ਨੂੰ ਪਿਆਰ ਕਰੋ’। ਬਲਵੀਰ ਗੋਰੇ ਨੇ ਬੁਲੰਦ ਅਵਾਜ਼ ਵਿਚ ਆਪਣਾ ਲਿਖਿਆ ਖੁਬਸੂਰਤ ਗੀਤ ਪੇਸ਼ ਕੀਤਾ। ਗੁਰਚਰਨ ਸਿੰਘ ਹੇਹਰ ਨੇ ਆਪਣਾ ਗੀਤ, ਸਵਰਨ ਸਿੰਘ ਨੇ ਆਪਣੀ ਸੁਰੀਲੀ ਅਵਾਜ਼ ਵਿਚ ਅੰਮ੍ਰਿਤਾ ਪ੍ਰੀਤਮ ਦੀ ਰਚਨਾ ਤਰੰਨਮ ਵਿਚ ਸੁਣਾ ਕੇ ਮਧੁਰ ਸੰਗੀਤ ਛੇੜ ਦਿੱਤਾ। ਬੀਜਾ ਰਾਮ ਨੇ ਪੰਜਾਬੀ ਪ੍ਰਤੀ ਪਿਆਰ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ ਗਏ। ਸਾਹਿਤ ਸਭਾ ਦੇ ਪ੍ਰਧਾਨ ਜਸਵੀਰ ਸਿਹੋਤਾ ਨੇ ਸਭਾ ਵੱਲੋਂ 28 ਸਤੰਬਰ ਨੂੰ ਕਰਵਾਏ ਜਾਣ ਵਾਲੇ ਪ੍ਰੋਗਰਾਮ ਬਾਰੇ ਜਾਣਕਾਰੀ ਦਿੱਤੀ ਅਤੇ ਪੰਜਾਬੀ ਲਿਖ਼ਾਰੀ ਸਭਾ ਨੂੰ ਸੱਦਾ ਵੀ ਦਿੱਤਾ। ਇਹਨਾਂ ਤੋਂ ਇਲਾਵਾ ਮੰਗਲ ਚੱਠਾ, ਰਣਜੀਤ ਲਾਡੀ, ਦਵਿੰਦਰ ਮਲਹਾਂਸ, ਸੁਖਵਿੰਦਰ ਸਿੰਘ ਆਦਿ ਹਾਜ਼ਰ ਸਨ।
ਵੀਡੀਓ ਅਤੇ ਫੋਟੋਗ੍ਰਾਫੀ ਦੀ ਜਿ਼ੰਮੇਵਾਰੀ ਕਾਰਜਕਾਰੀ ਮੈਂਬਰ ਰਣਜੀਤ ਲਾਡੀ (ਗੋਬਿੰਦਪੁਰੀ) ਵੱਲੋੰ ਬਾਖੂਬੀ ਨਿਭਾਈ ਗਈ। ਚਾਹ ਅਤੇ ਸਨੈਕਸ ਦਾ ਵਿਸ਼ੇਸ਼ ਪ੍ਰਬੰਧ ਮੰਗਲ ਚੱਠਾ ਦੇ ਪਰਿਵਾਰ ਵੱਲੋਂ ਬੱਚੀ ਗੁਰਵੀਨ ਦੇ ਜਨਮ ਦਿਨ ਦੀ ਖੁਸ਼ੀ ਵਿਚ ਕੀਤਾ ਗਿਆ। ਬਲਜਿੰਦਰ ਸੰਘਾ ਨੇ ਸੂਚਨਾ ਦਿੱਤੀ ਕਿ ਸਭਾ ਵੱਲੋਂ ਅਵਤਾਰ ਪਾਸ਼ ਬਾਰੇ ਇੱਕ ਕਿਤਾਬ ਅਗਲੀ ਮੀਟਿੰਗ ਵਿਚ 20 ਅਕਤੂਬਰ ਨੂੰ ਰੀਲੀਜ਼ ਕੀਤੀ ਜਾਵੇਗੀ।

-ਬਲਜਿੰਦਰ ਸੰਘਾ ਕੈਲਗਰੀ

Comments

Security Code (required)



Can't read the image? click here to refresh.

Name (required)

Leave a comment... (required)





ਕਾਤਰਾਂ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ