Fri, 19 April 2024
Your Visitor Number :-   6983899
SuhisaverSuhisaver Suhisaver

ਪੰਜਾਬੀ ਸਿਰਫ ਕਾਮੇਡੀਅਨ ਹੀ ਨਹੀਂ ਸਗੋਂ ਅਮੀਰ ਵਿਰਸੇ ਦੇ ਵਾਰਿਸ ਵੀ ਹਨ:ਅਮਿਤੋਜ ਮਾਨ

Posted on:- 17-09-2013

suhisaver

ਫਿਲਮ ਹਾਣੀ ਦੀ ਪ੍ਰਮੋਸ਼ਨ ਲਈ ਪੁੱਜੇ ਕਨੇਡਾ ਦੇ ਸ਼ਹਿਰ ਕੈਲਗਰੀ ਵਿਖੇ ਪ੍ਰੈਸ ਕਾਨਫਰੰਸ ਦੌਰਾਨ ਫਿਲਮ ਦੇ ਨਿਰਦੇਸ਼ਕ ਅਮਿਤੋਜ ਮਾਨ ਕੇ ਕਿਹਾ ,” ਕਿ ਪੰਜਾਬੀ ਸਿਰਫ ਕਾਮੇਡੀਅਨ ਹੀ ਨਹੀਂ ਹਨ ਸਗੋਂ ਇੱਕ ਅਮੀਰ ਪੰਜਾਬੀ ਵਿਰਸੇ ਦੇ ਵਾਰਿਸ ਵੀ ਹਨ, ਜਿਸ ਨੂੰ ਅਸੀਂ ਪੰਜਾਬੀ ਫਿਲਮ “ ਹਾਣੀ” ਵਿੱਚ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ।

ਮੌਜੂਦਾ ਫਿਲਮਾਂ ਤੋਂ ਹਟਵਾਂ ਵਿਸ਼ਾ ਹੋਣ ਬਾਰੇ ਮਾਨ ਨੇ ਕਿਹਾ ਕਿ ਅਸੀਂ ਹਮੇਸਾ ਹੀ ਨਵੇਂ ਤਜ਼ਰਬੇ ਕੀਤੇ ਹਨ , ਮਨਮੋਹਨ(ਮਨ ਜੀ) ਨੇ “ ਹਰਭਜਨ ਨੂੰ ਲੈਕੇ “ਜੀ ਆਇਆਂ ਨੂੰ” ਬਣਾਈ ਸੀ ਜੋ ਕਿ ਇੱਕ ਸਫਲ ਤਜ਼ਰਬਾ ਸੀ ਹੁਣ ਫਿਰ ਅਸੀਂ ਨਵੇਂ ਅਤੇ ਪੁਰਾਣੇ ਸੱਭਿਆਚਾਰ ਨੂੰ ਦਿਖਾਉਣ ਦੀ ਕੋਸਿਸ ਕੀਤੀ ਹੈ , ਉਮੀਦ ਹੈ ਕਿ ਪੰਜਾਬੀ ਸਿਨੇਮਾ ਦੀ ਖੈਰ ਮੰਗਣ ਵਾਲਿਆਂ ਦੇ ਸਹਿਯੋਗ ਨਾਲ ਅਸੀਂ ਆਉਣ ਵਾਲੀਆਂ ਨਸਲਾਂ ਨੂੰ ਇਹ ਦੱਸਣ ਵਿੱਚ ਕਾਮਯਾਬ ਹੋਵਾਂਗੇ ਕਿ ਅਸੀ ਕਿਸ ਸੱਭਿਆਚਾਰ ਦੇ ਵਾਰਿਸ ਹਾਂ।

ਇਸ ਫਿਲਮ ਵਿੱਚ ਹਰਭਜਨ ਮਾਨ ਸਰਬਜੀਤ ਚੀਮਾ ਨੇ ਮੁੱਖ ਭੂਮਿਕਾ ਨਿਭਾਈ ਹੈ। ਸੰਗੀਤ ਜੈ ਦੇਵ ਦਾ ਹੈ। ਗੀਤ ਬਾਬੂ ਸਿੰਘ ਮਾਨ ਦੇ ਹਨ ।ਇਹਨਾਂ ਗੀਤਾਂ ਨੂੰ ਅਵਾਜ਼ ਦਿੱਤੀ ਹੈ ਹਰਭਜਨ ਮਾਨ, ਸ਼ੌਕਤ ਅਲੀ,ਸਰਵਜੀਤ ਚੀਮਾ, ਮਨਪ੍ਰੀਤ ਅਖਤਰ ,ਸਿਮਰਜੀਤ ਅਤੇ ਰਾਣੀ ਰਣਦੀਪ ਨੇ।

ਇਸ ਮੌਕੇ ਉਹਨਾਂ ਨਾਲ ਅਮਨ ਖਟਕੜ, ਨਿੱਪੀ ਧਨੋਆ,ਬਲਜਿੰਦਰ ਸੰਘਾ,ਹਰਮੀਤ ਖੁੱਡੀਆਂ, ਮਣੀ ਗਰੇਵਾਲ,ਡੈਨ ਸਿੱਧੂ,ਅਲਬਰਟਾ ਦੇ ਸਰਵਿਸਜ਼ ਮੰਤਰੀ ਸ: ਮਨਮੀਤ ਭੁੱਲਰ ਅਤੇ ਕੈਲਗਰੀ ਦੀਆਂ ਹੋਰ ਕਾਫੀ ਨਾਮਵਰ ਸ਼ਖਸੀਅਤਾਂ ਹਾਜ਼ਰ ਸਨ।

- ਹਰਬੰਸ ਬੁੱਟਰ, ਕੈਲਗਰੀ

Comments

Security Code (required)



Can't read the image? click here to refresh.

Name (required)

Leave a comment... (required)





ਕਾਤਰਾਂ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ