Mon, 15 July 2024
Your Visitor Number :-   7187046
SuhisaverSuhisaver Suhisaver

ਪ੍ਰਿੰ. ਹਰਭਜਨ ਸਿੰਘ: ਲਾਸਾਨੀ ਸ਼ਖ਼ਸੀਅਤ

Posted on:- 01-03-2015

suhisaver

ਰੀਵਿਊਕਾਰ: ਬਲਜਿੰਦਰ ਮਾਨ, +91 98150 18947
ਲੇਖਕ: ਪ੍ਰੋ ਅਜੀਤ
ਪ੍ਰਕਾਸ਼ਨ: ਸ਼ਿਲਪੀ ਪ੍ਰਕਾਸ਼ਨ ਪਾਸ਼ਟਾਂ (ਕਪੂਰਥਲਾ) ,ਪੰਨੇ:69,
ਮੁੱਲ:ਤੁਹਾਡਾ ਹੁੰਗਾਰਾ


ਪ੍ਰੋ. ਅਜੀਤ ਨੇ ਗੀਤ ਸੰਗੀਤ ਅਤੇ ਸਿੱਖਿਆ ਜਗਤ ਵਿਚ ਆਪਣੀਆਂ ਅਮਿੱਟ ਪੈੜਾਂ ਪਾਉਣ ਉਪਰੰਤ ਵਾਰਤਕ ਵਿਚ ਵੀ ਹੱਥ ਅਜ਼ਮਾਇਆ ਹੈ। ਪ੍ਰਿੰ.ਹਰਭਜਨ ਸਿੰਘ ਜੀ ਦੀ ਸ਼ਖਸ਼ੀਅਤ ਬਾਰੇ ਚਾਰ ਦਹਾਕੇ ਪਹਿਲਾਂ ਕੌਮੀ ਪੁਰਸਕਾਰ ਜੇਤੂ ਅਧਿਆਪਕ ਤੇ ਲੇਖਕ ਗਿਆਨੀ ਹਰਕੇਵਲ ਸਿੰਘ ਸੈਲਾਨੀ ਨੇ ਦੋ ਭਾਗਾਂ ਵਿਚ’ ਪ੍ਰਿੰਸੀਪਲ ਹਰਭਜਨ ਸਿੰਘ ਅਤੇ ਮੇਰਾ ਪਿੰਡ’ ਪੁਸਤਕਾਂ ਦੀ ਰਚਨਾ ਕੀਤੀ।ਉਹਨਾਂ ਉਸ ਸਮੇਂ ਤਕ ਦੇ ਮਹਾਨ ਕਾਰਜਾਂ ਵਾਲੇ ਲੋਕਾਂ ਦੀ ਚਰਚਾ ਦੇ ਨਾਲ ਨਾਲ ਪਿ੍ਰੰਸੀਪਲ ਹਰਭਜਨ ਸਿੰਘ ਜੀ ਦੀ ਦੇਣ ਨੂੰ ਵੀ ਸਤਿਕਰਿਆ ਤੇ ਵਿਚਾਰਿਆ ਸੀ।ਅਸਲ ਵਿਚ ਹੱਥਲੀ ਪੁਸਤਕ ‘ਪ੍ਰਿੰ.ਹਰਭਜਨ ਸਿੰਘ:ਲਾਸਾਨੀ ਸ਼ਖ਼ਸੀਅਤ’ ਦਾ ਮਨੋਰਥ ਵੀ ਪ੍ਰਿੰਸੀਪਲ ਸਾਹਿਬ ਦੀ ਸ਼ਖਸੀਅਤ ਨੂੰ ਨਵੀਂ ਪੀੜੀ ਵਿਚ ਮੁੜ ਤੋਂ ਪੇਸ਼ ਕਰਨਾ ਹੈ।

ਪ੍ਰੋ ਅਜੀਤ ਨੇ ਵਿਚਾਰ ਅਧੀਨ ਪੁਸਤਕ ਨੂੰ 36 ਸਿਰਲੇਖਾਂ ਹੇਠ ਦਰਜ ਕਰਕੇ ਪਾਠਕਾਂ ਦੇ ਰੁਬਰੂ ਕੀਤਾ ਹੈ।ਜਿਸ ਰਾਹੀਂ ਸਾਨੂੰ ਪ੍ਰਿੰਸੀਪਲ ਸਾਹਿਬ ਦੀ ਜੀਵਨੀ ਦਾ ਗਿਆਨ ਹੁੰਦਾ ਹੈ।ਉਹਨਾਂ ਅਪਣਾ ਸਾਰਾ ਜੀਵਨ ਮਾਹਿਲਪੁਰ ਇਲਾਕੇ ਦੀ ਸਿਖਿਆ ਨੂੰ ਵਿਕਸਤ ਕਰਨ ਲੇਖੇ ਲਾਇਆ।ਹਰ ਕਿਸੇ ਦਾ ਮਾਣ ਸਨਮਾਨ ਕਰਨ ਅਤੇ ਨਵੀਂ ਪਨੀਰੀ ਨੂੰ ਉਤਸ਼ਾਹਿਤ ਕਰਨਾ ਉਹਨਾਂ ਦਾ ਮੁੱਖ ਟੀਚਾ ਰਿਹਾ ਹੈ।ਉਹਨਾਂ ਦੀ ਅਗਵਾਈ ਹੇਠਾਂ ਅਨੇਕਾਂ ਵਿਦਿਆਰਥੀ ਜੀਵਨ ਦੇ ਵੱਖ ਖੇਤਰਾਂ ਵਿਚ ੳੱਚ ਪਦਵੀਆਂ ਤੇ ਪੁੱਜੇ।ਸ. ਗੁਲਜ਼ਾਰ ਸਿੰਘ ਸੰਧੂ ਵਰਗੇ ਸਾਹਿਤ ਅਕੈਡਮੀ ਪੁਰਸਕਾਰ ਜੇਤੂ ਲੇਖਕ ਸ਼੍ਰੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਮਾਹਿਲਪੁਰ ਨੂੰ ਯੁਨੀਵਰਸਿਟੀ ਦਾ ਦਰਜਾ ਦਿੰਦੇ ਹਨ।ਵਿੰਗ ਕਮਾਂਡਰ ਹਰਦੇਵ ਸਿੰਘ ਢਿਲੋਂ ਵਰਗੀਆਂ ਅਗਾਂਹਵਧੂ ਸੋਚ ਦੀਆਂ ਮਾਲਕ ਸ਼ਖਸ਼ੀਅਤਾਂ ਦੇ ਯਤਨਾਂ ਸੱਦਕਾ ਪ੍ਰਕਾਸ਼ਿਤ ਕੀਤੀ ਇਸ ਪੁਸਤਕ ਦਾ ਪਸਾਰਾ ਪੂਰੀ ਇਕ ਸਦੀ ਵਿਚ ਪਸਰ ਜਾਂਦਾ ਹੈ।ਪਿ੍ਰੰਸੀਪਲ ਸਾਹਿਬ 1915 ਵਿਚ ਲਾਹੌਰ ਕਾਲਜ ਤੋਂ ਬੀ ਏ ਅਨਰਜ਼ ਦੀ ਡਿਗਰੀ ਅਤੇ 1917 ਵਿਚ ਬੀ ਟੀ ਕਰਕੇ ਅੰਬਾਲਾ, ਲੁਧਿਆਣਾ, ਅਤੇ ਖਰੜ ਦੇ ਸਕੂਲਾਂ ਤੋਂ ਬਾਅਦ 1924 ਵਿਚ ਖਾਲਸਾ ਸਕੂਲ ਮਾਹਿਲਪੁਰ ਦੇ ਮੱਖ ਅਧਿਅਪਕ ਬਣਕੇ ਇਸ ਇਲਾਕੇ ਨੂੰ ਸਮੱਰਪਿੱਤ ਹੋ ਜਾਂਦੇ ਹਨ।ਸਾਰੀ ਉਮਰ ਮੁਫਤ ਸੇਵਾ ਕਰਕੇ ਆਪਣਾ ਘਰ ਬਾਰ ਵੀ ਖਾਲਸਾ ਕਾਲਜ ਦੇ ਲੇਖੇ ਲਾ ਦਿੱਤਾ।ਜਾਤ ਪਾਤ ਧਰਮ ਆਦਿ ਸੌੜੀ ਸੋਚ ਤੋਂ ਉਪਰ ਉਠਕੇ ਉਹਨਾਂ ਹਮੇਸ਼ਾ ਇਨਸਾਨੀਅਤ ਦੀ ਕਦਰ ਕੀਤੀ।ਅਜਿਹੇ ਗੁਣਾਂ ਨਾਲ ਉਹਨਾਂ ਆਪਣੀ ਸੰਸਥਾਂ ਦੇ ਹਰ ਵਿਦਿਆਰਥੀ ਨੂੰ ਮਾਲਾ ਮਾਲ ਕੀਤਾ।

ਅਜਿਹੀਆਂ ਹਸਤੀਆਂ ਬਾਰੇ ਜਿੰਨਾ ਵੀ ਲਿਖਿਆ ਜਾਵੇ ਉਹ ਥੋੜ੍ਹਾ ਹੈ।ਲੇਖਕ ਨੇ ਆਪਣੀ ਸੀਮਾ ਅਤੇ ਸਮਰੱਥਾ ਅਨੁਸਾਰ ਕੁੱਝ ਨਵੇਂ ਤੱਥ ਵੀ ਉਭਾਰਨ ਦਾ ਉਪਰਾਲਾ ਕੀਤਾ ਹੈ।ਕਾਲਜ ਨਾਲ ਸਬੰਧਤ ਕੱਝ ਕੁ ਫੁਟਬਾਲਰਾਂ, ਮੁਖੀਆਂ, ਮਹਾਨ ਸ਼ਗਿਰਦਾਂ, ਬਾਰੇ ਵੀ ਜ਼ਿਕਰ ਹੋਇਆ ਹੈ।ਇੰਜ ਹਰ ਪਾਠਕ ਨੂੰ ਇਹ ਪੁਸਤਕ ਪ੍ਰੇਰਨਾ ਦਿੰਦੀ ਹੈ।ਸਿੱਖਿਆ ਜਗਤ ਵਿਚ ਕੀ ਕਝ ਕਰਨ ਦੀ ਲੋੜ ਹੈ? ਇਸ ਵਿਸ਼ੇ ਨੂੰ ਵੀ ਨਿਖਾਰਨ ਦਾ ਯਤਨ ਕੀਤਾ ਗਿਆ ਹੈ।ਆਪਣੀ ਅਮੀਰ ਵਿਰਾਸਤ ਨੂੰ ਸੰਭਾਲਣਾ ਨਵੀਂ ਪਨੀਰੀ ਲਈ ਰਾਹ ਬਨਾਉਣ ਦੇ ਬਰਾਬਰ ਹੁੰਦਾ ਹੈ।ਸੋ ਲੇਖਕ ਨੇ ਇਸ ਪੁਸਤਕ ਰਾਹੀਂ ਮਾਹਿਲਪੁਰ ਕਾਲਜ ਨਾਲ ਸਬੰਧਤ ਗੱਲਾਂ ਨੂੰ ਸੰਖੇਪ ਰੂਪ ਵਿਚ ਸਾਡੇ ਸਨਮੁੱਖ ਕੀਤਾ ਹੈ।ਕੁੱਝ ਦੁਰਲੱਭ ਚਿੱਤਰ ਇਸ ਪੁਸਤਕ ਦੇ ਮੁੱਲ ਵਿਚ ਵਾਧਾ ਕਰਦੇ ਹਨ।ਜਿਵੇਂ 1924-25 ਦੇ ਸੈਸ਼ਨ ਦੀ ਦਸਵੀਂ ਜਮਾਤ ਦੀ ਤਸਵੀਰ ਅਤੇ 1964 ਦੇ ਪ੍ਰਿੰਸੀਪਲ ਹਰਭਜਨ ਸਿੰਘ ਟੂਰਨਾਮੈਂਟ ਕਮੇਟੀ ਦੀ ਤਸਵੀਰ ਆਦਿ।ਪੁਸਤਕ ਵਿਚ ਦਰਜ ਬਹੁਤੇ ਵੇਰਵੇ ਭਾਵੇਂ ਸੈਲਾਨੀ ਹਰਾਂ ਦੀ ਪੁਸਤਕ ਵਿਚ ਦਰਜ ਹਨ ਪਰ ਪ੍ਰੋ ਅਜੀਤ ਨੇ ਇਸ ਪੁਸਤਕ ਨੂੰ ਅਜ ਤਕ ਦੇ ਵੇਰਵਿਆਂ ਨੂੰ ਵੀ ਦਰਜ ਕੀਤਾ ਹੈ। ਅਜੇ ਇਸ ਪੁਸਤਕ ਦੇ ਵਿਸਥਾਰ ਲਈ ਹੋਰ ਜਾਣਕਾਰੀਆਂ ਲੱਭਣ ਦੀਆਂ ਸੰਭਾਵਨਾਵਾਂ ਮੌਜੂਦ ਹਨ।ਮਾਹਿਲਪੁਰ ਇਲਾਕੇ ਦੇ ਪਾਠਕਾਂ ਦੇ ਨਾਲ ਨਾਲ ਸਿੱਖਿਆ ਤੇ ਖੇਡ ਜਗਤ ਨਾਲ ਜੁੜੇ ਹਰ ਪਾਠਕ ਲਈ ਇਹ ਪੁਸਤਕ ਲਾਭਕਾਰੀ ਹੈ।

Comments

Security Code (required)Can't read the image? click here to refresh.

Name (required)

Leave a comment... (required)

ਕਿਤਾਬਾਂ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ