Wed, 17 January 2018
Your Visitor Number :-   1131453
SuhisaverSuhisaver Suhisaver
ਇਸ ਸਾਲ ਦਾ ‘ਸੂਹੀ ਸਵੇਰ ਮੀਡੀਆ ਐਵਾਰਡ’ ਬੂਟਾ ਸਿੰਘ ਅਤੇ ਮਹਿੰਦਰ ਸਿੰਘ ਮਾਨੂੰਪੁਰੀ ਨੂੰ !               ਲਾਲੂ ਯਾਦਵ ਸਜ਼ਾ ਖ਼ਿਲਾਫ਼ ਹਾਈ ਕੋਰਟ ਪੁੱਜੇ               ਹਿੰਦੀ ਲੇਖਕ ਦੂਧਨਾਥ ਸਿੰਘ ਦਾ ਦੇਹਾਂਤ              

ਬੰਦ ਬੂਹੇ -ਗਗਨਦੀਪ ਸਿੰਘ ਸੰਧੂ

Posted on:- 03-09-2017

ਇਹ ਕੈਸਾ ਦੌਰ ਹੈ
ਕਿ ਜਿਸ ਦਰ ਵੀ
ਦਸਤਕ ਦਿੰਦੇ ਹਾਂ
ਓਸ ਦਰ ਅੰਦਰਲੀਆਂ
ਸਭ ਰੂਹਾਂ
ਗੈਰ-ਹਾਜ਼ਰ ਹੋ ਜਾਂਦੀਆਂ ਨੇ

    ਤੇ ਫਿਰ
ਓਹਨਾਂ ਗੈਰ-ਹਾਜ਼ਰ ਰੂਹਾਂ ਦੀ
ਤਲਾਸ਼ ਵਿੱਚ ਘੁੰਮਦੇ,
ਦਰ-ਬ-ਦਰ ਭਟਕਦੇ
  ਖੁਦ ਵਿੱਚੋਂ ਹੀ
      ਮਨਫ਼ੀ ਹੋ
ਘਰ ਤੋਂ,
   ਬੜ੍ਹੀ ਹੀ ਦੂਰ...
    ਆ ਜਾਂਦੇ ਹਾਂ

ਤੇ ਘਰ;
      ਘਰ
      ਕਾਗ਼ਜ਼ ਦੀ ਹਿੱਕ 'ਤੇ
      ਦੋ ਅੱਖਰਾਂ ਦੀ
      ਕਵਿਤਾ ਵਿੱਚ ਸਿਮਟ
      ਸਾਰੀ ਦੁਨੀਆ ਨੂੰ
      ਅਪਣੇ ਕਲਾਵੇ ਵਿੱਚ
      ਲੈਣਾ ਲੋਚਦੈ।

ਤੇ ਫਿਰ;
 ਕਲਪਦਾ ਹਾਂ
 ਬਰਾਮਦੇ ਦੇ ਪਿੱਲਰਾਂ 'ਤੇ
    ਨਟਰਾਜ ਦੀਆਂ ਮੂਰਤਾਂ,
 ਕਮਰੇ ਦੀ ਛੱਤ 'ਤੇ
    ਸਤਿਗੁਰ ਦੀ ਮਿਹਰ,
 ਬੂਹੇ ਪਿੱਛੇ
    ਸਰਬਤੀ ਚੇਹਰੇ !

ਸੋਚਾਂ ਦੇ ਅਖਾੜੇ ਵਿੱਚ
 ਗੁੱਥਮ-ਗੁੱਥਾ
ਅਪਣੇ ਹੀ ਸਿਰਨਾਵੇਂ 'ਤੇ
ਕਵਿਤਾ ਲਿਖ ਭੇਜਦਾ ਹਾਂ,
ਪਰ . . .
ਕਵਿਤਾ ਨੂੰ ਵੀ
 ਜੇ ਅੱਗੋਂ ਰੂਹ ਨਾ ਮਿਲੀ
 ਮੈਂ ਕਿਸੇ ਨੂੰ
 ਅਪਣਾ ਪਤਾ
 ਕੀ ਦੱਸਾਂਗਾ?

       ਸੰਪਰਕ: +91 75894 31402

Comments

Name (required)

Leave a comment... (required)

Security Code (required)



ਕਾਵਿ-ਸ਼ਾਰ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ