Sat, 16 December 2017
Your Visitor Number :-   1116691
SuhisaverSuhisaver Suhisaver
5 ਪਾਕਿਸਤਾਨੀ ਬੱਚਿਆਂ ਨੂੰ ਮੈਡੀਕਲ ਵੀਜ਼ੇ ਦਿੱਤੇ : ਸੁਸ਼ਮਾ               ਸੁਨੀਲ ਜਾਖੜ ਨੇ ਲੋਕ ਸਭਾ ਮੈਂਬਰ ਵਜੋਂ ਲਿਆ ਹਲਫ਼               ਕੇਂਦਰ ਸਰਕਾਰ ਵੱਲੋਂ ਤਿੰਨ ਤਲਾਕ ਬਿੱਲ ਨੂੰ ਮਨਜ਼ੂਰੀ              

ਲੋਕੋ ਉਏ - ਗੁਰਪ੍ਰੀਤ ਸਿੰਘ ਰੰਗੀਲਪੁਰ

Posted on:- 03-09-2017

suhisaver

ਸ਼ਰਧਾ ਅੰਨ੍ਹੀ ਨਾ ਵਿਖਾਉ ਲੋਕੋ ਉਏ।
ਬਾਬਾ ਜੀ ਨਾ ਰੱਬ ਬਣਾਉ ਲੋਕੋ ਉਏ ।

ਟੱਬਰ ਹੱਡ ਤੁੜਾਵੇ ਫਿਰ ਵੀ ਭੁੱਖੇ ਓ,
ਵਿਹਲੜਾਂ ਨੂੰ ਨਾ ਐਸ਼ ਕਰਾਉ ਲੋਕੋ ਉਏ।

ਕਹਿ ਪ੍ਰਸ਼ਾਦ ਹੀ ਹਰ ਸ਼ੈਅ ਵੇਚੀ ਜਾਂਦੇ ਨੇ,
ਇਨ੍ਹਾਂ ਦਾ ਨਾ ਵਪਾਰ ਵਧਾਉ ਲੋਕੋ ਉਏ।

ਰਾਜੇ ਵਾਂਗੂੰ ਹੀ ਦਰਬਾਰ ਲਗਾਉਂਦੇ ਨੇ,
ਮਨ ਨੂੰ ਨਾ ਗੁਲਾਮ ਬਣਾਉ ਲੋਕੋ ਉਏ।

ਬਾਬਾ ਜੀ ਦੇ ਕਹਿਣ 'ਤੇ ਨੇਤਾ ਚੁਣਿਉ ਨਾ,
ਵੋਟ ਵੀ ਸੋਚ-ਸਮਝ ਕੇ ਪਾਉ ਲੋਕੋ ਉਏ।

ਪੱਤਾਂ ਲੁੱਟਦੇ, ਕਤਲਾਂ ਤੱਕ ਕਰਾਉਂਦੇ ਨੇ,
ਦਾਨ ਚੜਾ ਨਾ ਹੱਥ ਵਢਾਉ ਲੋਕੋ ਉਏ।

ਸੇਵਾ ਦੇ ਨਾਮ ਉਹਲੇ ਪਾਪ ਲੁਕਾਵੇ ਜੋ,
ਰੰਗੀਲਪੁਰੇ 'ਚ ਫੜ੍ਹ ਕੇ ਢ੍ਹਾਉ ਲੋਕੋ ਉਏ।

ਸੰਪਰਕ: +91  98552 07071

Comments

Name (required)

Leave a comment... (required)

Security Code (required)ਕਾਵਿ-ਸ਼ਾਰ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ