Wed, 17 January 2018
Your Visitor Number :-   1131447
SuhisaverSuhisaver Suhisaver
ਇਸ ਸਾਲ ਦਾ ‘ਸੂਹੀ ਸਵੇਰ ਮੀਡੀਆ ਐਵਾਰਡ’ ਬੂਟਾ ਸਿੰਘ ਅਤੇ ਮਹਿੰਦਰ ਸਿੰਘ ਮਾਨੂੰਪੁਰੀ ਨੂੰ !               ਲਾਲੂ ਯਾਦਵ ਸਜ਼ਾ ਖ਼ਿਲਾਫ਼ ਹਾਈ ਕੋਰਟ ਪੁੱਜੇ               ਹਿੰਦੀ ਲੇਖਕ ਦੂਧਨਾਥ ਸਿੰਘ ਦਾ ਦੇਹਾਂਤ              

ਗ਼ਜ਼ਲ - ਰਾਮੇਸ਼ਵਰੀ ਘਾਰੂ

Posted on:- 11-09-2017

ਨਿਧੜਕ ਸੋਚ ਤੇ ਸੱਚਾਈ ਕਦੇ ਵੀ ਝੁਕਦੀ ਨਹੀਂ
ਸੱਚ ਦੀ ਤਰਜਮਾਨੀ , ਕਲਮ ਕਦੇ ਮੁਕਦੀ ਨਹੀਂ

ਸੱਚ ਦੀ ਆਵਾਜ਼ ਦਾ ਚਾਹੇ ਕੱਟ ਦੇ ਗਲਾ ਕੋਈ
ਰੱਤਰੰਗੇ ਹਰਫ਼ਾਂ ਦੀ ਸਿਆਹੀ ਕਦੇ ਸੁਕਦੀ ਨਹੀਂ

ਸੱਚਾਈ ਦੇਰ ਹੀ ਸਹੀ ਪਾਤਾਲੋਂ ਵੀ ਚੀਖ਼ ਉਠਦੀ
ਲੱਖ ਗੱਡੋ ਕਬਰਾਂ, ਜਾਗ ਉਠਦੀ, ਲੁਕਦੀ ਨਹੀਂ

ਅਖੌਤੀ ਰੱਬ ਆਸਥਾ ਦੇ ਨਾਂ ਤੇ ਨਿੱਤ ਤਾਂਡਵ ਰਚਦੇ
ਸਾਡੀ ਆਤਮਾ ਹੈ ਕਿ ਪੱਤ,ਪੁੱਤ ਲੁਟਾ ਬੁਕਦੀ ਨਹੀਂ

ਸੱਚ ਦੀ ਕਲਮ, ਸਿਰ ਕਫ਼ਨ, ਫੌਲਾਦੀ ਸੀਨਾ ਮੰਗੇ
ਸ਼ਹਿਨਸ਼ਾਹ ਮੋਹਰੇ ਜਾ ਖੜਦੀ, ਕਦੇ ਝੁਕਦੀ ਨਹੀੰ

ਕੌਣ ਆਖਦਾ ਸਮੇਂ ਨੂੰ ਕੋਈ ਵੀ ਬੰਨ ਨਹੀਂ ਸਕਦਾ
ਕਲਮ ਬਾਝੋਂ ਇਤਿਹਾਸ ਵਾਲੀ, ਗੱਲ ਡੁਕਦੀ ਨਹੀਂ

ਦਰਦਮੰਦਾਂ ਦੇ ਹੰਝੂ ਲੈ, ਨਵੀਂ ਤਵਾਰੀਖ ਲਿਖ ਤੂੰ
ਕਲਮਾਂ ਵਾਲਿਆਂ ਦੀ ਰਾਹ ਔਖੀ, ਰੁਕਦੀ ਨਹੀਂ

Comments

Name (required)

Leave a comment... (required)

Security Code (required)



ਕਾਵਿ-ਸ਼ਾਰ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ