Wed, 13 November 2019
Your Visitor Number :-   1877948
SuhisaverSuhisaver Suhisaver
ਕਰਤਾਰਪੁਰ ਲਾਂਘਾ ਸਮਝੌਤੇ 'ਤੇ ਦਸਤਖਤ, ਆਨਲਾਈਨ ਰਜਿਸਟ੍ਰੇਸ਼ਨ ਸ਼ੁਰੂ               ਕਣਕ ਦੇ ਭਾਅ 'ਚ 85 ਰੁਪਏ ਦਾ ਵਾਧਾ              

ਗ਼ਜ਼ਲ -ਮਲਕੀਅਤ ‘ਸੁਹਲ’

Posted on:- 01-04-2014


ਦੁਖਾਂ ਤੋਂ ਹਾਂ ਕੋਹਾਂ ਦੂਰ।
ਸੁਖਾਂ ਦੇ ਅੰਬਾਰ ਬੜੇ ਨੇ।

ਜੋ ਹੰਝੂ ਨੇ ਅੱਖੋਂ ਕਿਰਦੇ
ਦੁੱਖ ਪਰੋਤੇ ਹਾਰ ਬੜੇ ਨੇ।

ਸ਼ਾਹੂਕਾਰ ਦੇ ਕਰਜ਼ੇ ਵਰਗੇ
ਸਿਰ ਉੱਤੇ ਹੁਦਾਰ ਬੜੇ ਨੇ।

ਪੈਸੇ ਦਾ ਜੋ ਮਾਣ ਕਰੇਂਦੇ
ਦਿਲਾਂ ‘ਚ ਹੰਕਾਰ ਬੜੇ ਨੇ।

ਮੁਸੀਬਤ ਵੇਲੇ ਪਿਠ ਵਿਖਾਣ
ਏਹੋ ਜਿਹੇ ਦਿਲਦਾਰ ਬੜੇ ਨੇ।

ਆਪਣੇ ਦੁਖ਼ ਦਾ ਗ਼ਮ ਬੜਾ
ਦੂਜੇ ਦੁਖ ਤੋਂ ਪਾਰ ਖੜੇ ਨੇ।

ਹੈ ਪੈਸੇ ਦਾ ਸਭ ਰੋਣਾ-ਧੋਣਾ
ਬਣਕੇ ਰਾਜ ਕੁਮਾਰ ਖੜੇ ਨੇ।

ਅੰਦਰੋਂ ਹੋਰ ਤੇ ਬਾਹਰੋਂ ਹੋਰ
ਯਾਰ ਤੇ ਰਿਸ਼ਤੇਦਾਰ ਬੜੇ ਨੇ।

ਦੁੱਖਾਂ ਦੇ ਨੇ ਮੌਸਮ ਵਖਰੇ
ਸੁੱਖਾਂ ਦੇ ਸ਼ਿੰਗਾਰ ਬੜੇ ਨੇ।

ਰੱਬ ਰਾਖਾ ਹੈ ਆਪਣੇ ਲਈ
ਦੂਜੇ ਲਈ ਹਥਿਆਰ ਬੜੇ ਨੇ।

ਰੇਤਾ ਉਸਰੇ ਸੋਚਾਂ ਦੇ ਪੁਲ
ਵਸਦੇ ਮਹਿਲ ਉਜਾੜ ਖੜੇ ਨੇ।

ਉਹ ਲੋਕਾਚਾਰੀ ਫ਼ਫੜੇ ਕਰਦੇ
ਜਾਪਣ ਜਿਉਂ ਸਰਦਾਰ ਬੜੇ ਨੇ।

ਮੀਆਂ -ਮਿੱਠੂ ਬਣ ਕੇ ਲੋਕੀਂ
ਵਿਖਾਉਂਦੇ ਚਮਤਕਾਰ ਬੜੇ ਨੇ।

“ਸੁਹਲ” ਭਰੋਸਾ ਕੀ ਕਰਨਾ
ਜੋ ਸਾਡੇ ਵਿਚਕਾਰ ਖੜੇ ਨੇ।

ਸੰਪਰਕ:  +91 98728 48610

Comments

Security Code (required)



Can't read the image? click here to refresh.

Name (required)

Leave a comment... (required)





ਕਾਵਿ-ਸ਼ਾਰ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ