Fri, 19 April 2024
Your Visitor Number :-   6983645
SuhisaverSuhisaver Suhisaver

ਆਰ.ਬੀ.ਸੋਹਲ ਦੀਆਂ ਦੋ ਰਚਨਾਵਾਂ

Posted on:- 20-09-2014



ਅੱਜ ਸੋਚਦਾਂ ਹਾਂ ਸੋਚ ਨੂੰ ਅਸਮਾਨ ਜਿੱਡਾ ਕਰ ਲਵਾਂ ।
ਮੈਂ ਅੰਬਰਾਂ ਨੂੰ ਛੂ ਲਵਾਂ ਤੇ ਤਾਰਿਆਂ ਨੂੰ ਫੜ ਲਵਾਂ,

ਇੱਕ ਵਾਰ ਕਰਕੇ ਹੋਸਲਾ ਹੁਣ ਪਾਸ ਮੇਰੇ ਆ ਜ਼ਰਾ,
ਤੇਰੇ ਨੈਣੀਂ ਝਨਾ ਤਰ ਕੇ ਮੈਂ ਖੁਆਬ ਸਾਰੇ ਪੜ ਲਵਾਂ ।

ਹੋਇਆ ਨਾ ਨਸ਼ਾ ਸਾਗਰ ਸ਼ਰਾਬ ਦੇ ਭਾਂਵੇਂ ਪੀ ਗਏ,
ਤੇਰੇ ਛਲਕਦੇ ਪਿਆਲਿਆਂ ਚੋਂ ਦੋ ਘੁੱਟ ਮੈਂ ਭਰ ਲਵਾਂ ।

ਮਦਹੋਸ਼ ਤੂੰ ਬਣਾਦੇ ਅਸਾਂ ਜਾਮ ਭਰ-ਭਰ ਪੀ ਲੈਣੇ,  
ਲਾ ਤੂੰ ਕੀਮਤ ਜਾਮ ਦੀ ਜ਼ਿੰਦਗੀ ਮੈਂ ਗਹਿਣੇ ਧਰ ਲਵਾਂ ।

ਛੇੜ ਐਸਾ ਰਾਗ ਗੱਲ ਹੋਏ ਅੱਜ ਪਿਲਾਵਣ ਪੀਣ ਦੀ,
ਦੇਖ ਸਾਰਾ ਸਾਉਣ ਮੈਂ ਤੇਰੇ ਕਦਮਾਂ ਦੇ ਵਿੱਚ ਧਰ ਲਵਾਂ ।

ਸੋਹਲ ਇਹ ਗਲ ਸੋਚ ਅੱਜ ਰੁੱਕ ਗਿਆ ਤੇਰੇ ਸ਼ਹਿਰ ਨੀ,
ਲਿਖ ਕੇ ਤੈਨੂੰ ਪੜ ਲਵਾਂ ਤੇ ਗਜ਼ਲ ਦੇ ਵਿੱਚ ਜੜ ਲਵਾਂ ।

***

ਅੱਜ ਫਿਰ ਇੱਕ ਸ਼ੀਸ ਤੇਰੇ ਕਦਮਾਂ ਤੇ ਝੁਕਾਇਆ ਜਾਵੇਗਾ ।
ਪਰਿਆ ਦੇ ਵਿੱਚ ਮੋਤ ਦਾ ਦਰਬਾਰ ਸਜਾਇਆ ਜਾਵੇਗਾ ।

ਨਜਰ ਨੂੰ ਤੇਰੀ ਨਜਰ ਨਾਲ ਮਿਲਾਉਣ ਦੀ ਮਿਲੇਗੀ ਸਜ਼ਾ,
ਇੱਕ ਹੋਰ ਬੇ-ਦੋਸ਼ ਤੇਰੇ ਸ਼ਿਹਰ ਫਿਰ ਲਿਆਇਆ ਜਾਵੇਗਾ।
 
ਨੋਚਿਆ ਜਾਵੇਗਾ ਮਾਸ ਵਹਿ ਜਾਣਾ ਖੂਨ ਦਾ ਕਤਰਾ ਕਤਰਾ,
ਮੋਤ ਨੂੰ ਬੁਲਾ ਕੇ ਤੇਰੇ ਸਾਹਮਣੇ ਉਸਨੂੰ ਦਫਨਾਇਆ ਜਾਵੇਗਾ ।

ਤੂੰ ਤੇ ਤੇਰਾ ਸ਼ਹਿਰ ਜਰੂਰ ਬਣ ਜਾਏਗਾ ਇੱਕ ਦਿੰਨ ਜੰਗਲ,
ਜਦੋਂ ਵੀ ਬੇ-ਗੁਨਾਹ ਕੋਈ ਤੇਰਾ ਮੁਜਰਮ ਬਣਾਇਆ ਜਾਵੇਗਾ ।

ਨਜ਼ਰਾਂ ਦਾ ਜੁਰਮ ਆਪਣਾ ਵੀ ਤੈਨੂੰ ਕਦੇ ਕਬੂਲ ਕਰਨਾ ਪੈਣਾ,   
ਸੋਹਲ ਤੋਂ ਵੀ ਬੇ-ਗੁਨਾਹੀ ਦਾ ਪਰਦਾ ਜਦੋਂ ਹਟਾਇਆ ਜਾਵੇਗਾ ।

ਸੰਪਰਕ: +91 95968 98840
ਈ-ਮੇਲ : rbsohal@gmail.com


Comments

Security Code (required)



Can't read the image? click here to refresh.

Name (required)

Leave a comment... (required)





ਕਾਵਿ-ਸ਼ਾਰ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ