Fri, 28 February 2020
Your Visitor Number :-   2398669
SuhisaverSuhisaver Suhisaver
ਸੂਹੀ ਸਵੇਰ ਦਾ ਸਾਲਾਨਾ ਸਮਾਗਮ 9 ਫਰਵਰੀ ਨੂੰ ਪੰਜਾਬੀ ਭਵਨ ਲੁਧਿਆਣਾ ਵਿਖੇ               ਜਥੇਦਾਰ ਅਵਤਾਰ ਸਿੰਘ ਮੱਕੜ ਨਹੀਂ ਰਹੇ              

ਅਸੀਂ ਚੜਦੀ ਉਮਰੇ ਮੋਈਏ - ਐੱਸ ਸੁਰਿੰਦਰ

Posted on:- 20-03-2015

suhisaver

ਅਸੀਂ ਚੜਦੀ ਉਮਰੇ ਮੋਈਏ ਖ਼ੈਰ ਹੋਵੇ ਸੱਜਣਾ ਦੀ
ਰੋਜ਼ ਮੁੱਖ ਨੀਰਾਂ ਨਾਲ ਧੋਈਏ ਖ਼ੈਰ ਹੋਵੇ ਸੱਜਣਾ ਦੀ
ਹਾਏ! ਲੇਖਾਂ ਦਿੱਤੀਆਂ ਹਾਰਾਂ,ਨਹੀਂ ਲੈਂਦਾ ਸੱਜਣ ਸਾਰਾਂ
ਅਸੀਂ ਜਿੰਦ ਖਾਰਾਂ ਵਿੱਚ ਕੋਈਏ ਖੈ਼ਰ ਹੋਵੇ ਸੱਜਣਾ ਦੀ ।

ਮੇਰਾ ਦਿਲ ਤੈਨੂੰ ਮਿਲਣੇ ਨੂੰ ਲੋਚਦਾ
ਕਿੰਝ ਮਿਲਾ ਤੈਨੂੰ ਦਿਲ ਰਹੇ ਸੋਚਦਾ
ਅਸੀਂ ਦੁਨੀਆ ਤੋਂ ਲੁੱਕ-ਲੁੱਕ ਰੋਈਏ
ਖ਼ੈਰ ਹੋਵੇ ਸੱਜਣਾ ਦੀ

ਰਾਤੀਂ ਅੰਬਰ ਚੋਂ ਮੁੱਖ ਤੇਰਾ ਵੇਖਿਆ
ਸਿੱਲੀ ਅੱਗ ਵਿੱਚੋਂ ਤਨ ਤੇਰਾ ਸੇਕਿਆ
ਅਸੀਂ ਦਿਲ ਦਾ ਦਰਦ ਲਕੋਈਏ
ਖ਼ੈਰ ਹੋਵੇ ਸੱਜਣਾ ਦੀ

ਤੈਨੂੰ ਲਿਖ-ਲਿਖ ਜਿੰਦੇ ਦੱਸੀਏ
ਹੌਕੇ ਹੰਝੂਆਂ ਦੇ ਨਾਲ ਹੱਸੀਏ
ਅਸੀਂ ਅੱਖ਼ਰੀਂ ਦਰਦ ਪਰੋਈਏ
ਖ਼ੈਰ ਹੋਵੇ ਸੱਜਣਾ ਦੀ

ਸੁਰਿੰਦਰ ਦੇ ਦਰਦ ਵਿਗੋਚੇ
ਝੋਲੀ ਨਿੱਕੜੇ-ਨਿੱਕੜੇ ਰੋਸੇ
ਅਸੀਂ ਨੈਣੋ ਨੀਰ ਵਿਗੋਈਏ
ਖ਼ੈਰ ਹੋਵੇ ਸੱਜਣਾ ਦੀ

Comments

Security Code (required)



Can't read the image? click here to refresh.

Name (required)

Leave a comment... (required)





ਕਾਵਿ-ਸ਼ਾਰ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ