Sat, 20 April 2024
Your Visitor Number :-   6987970
SuhisaverSuhisaver Suhisaver

ਮਜ਼ਦੂਰਾ ਮੇਰੇ ਦੇਸ਼ ਦਿਆ –ਐੱਸ. ਸੁਰਿੰਦਰ

Posted on:- 01-05-2015

suhisaver

ਮਜ਼ਦੂਰਾ ਮੇਰੇ ਦੇਸ਼ ਦਿਆ
ਤਨ ਕਲੰਦਰ ਵੇਸ ਦਿਆ
ਤੇਰੇ ਲੇਖਾਂ ਅੰਦਰ ਨੇ੍ਹਰਾ ਵੇ
ਪੀੜ ਉਮਰ ਵਰੇਸ ਦਿਆ ।
ਮਜ਼ਦੂਰਾ ਮੇਰੇ...

ਖਾਲੀ ਤੇਰਾ ਭੜੌਲਾ ਹੈ
ਧੀ ਦਾ ਤੋਰਨਾ ਡੋਲਾ ਹੈ
ਅੱਗ ਹੌਕੇ ਦੀ ਸੇਕ ਦਿਆ
ਮਜ਼ਦੂਰਾ ਮੇਰੇ...

ਸੁਪਨੇ ਸੱਜਣਾ ਛਾਲੇ ਨੇ
ਹੰਝੂਆਂ ਦੀਪਕ ਬਾਲੇ ਨੇ
ਆਸਾਂ ਵੱਲੇ ਦੇਖ ਦਿਆ
ਮਜ਼ਦੂਰਾ ਮੇਰੇ...

ਤੱਕ ਕੇ ਤੈਨੂੰ ਰੋਇਆ ਹਾਂ
ਸੋਚਾਂ ਅੰਦਰ ਮੋਇਆ ਹਾਂ
ਕਰਮਾਂ ਮਾਰੇ ਲੇਖ ਦਿਆ
ਮਜ਼ਦੂਰਾ ਮੇਰੇ...

ਸੁਰਿੰਦਰ ਦੁੱਖ ਅਵੱਲੇ ਨੇ
ਰਸਤੇ ਦੁਸ਼ਮਣਾਂ ਮੱਲੇ ਨੇ
ਰਾਤਾਂ ਵਾਲੇ ਭੇਸ ਦਿਆ
ਮਜ਼ਦੂਰਾ ਮੇਰੇ...

ਸੰਪਰਕ: 0039 32 80437353

Comments

Security Code (required)



Can't read the image? click here to refresh.

Name (required)

Leave a comment... (required)





ਕਾਵਿ-ਸ਼ਾਰ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ