Thu, 25 April 2024
Your Visitor Number :-   7000724
SuhisaverSuhisaver Suhisaver

ਦੇਵਤੇ ਦੀ ਚੁੱਪ - ਹਰਜਿੰਦਰ ਸਿੰਘ ਗੁਲਪੁਰ

Posted on:- 04-07-2015

suhisaver

ਭਾਜਪਾ ਦੀ ਮੰਜੀ ਦੇ ਨਗੰਦੇ ਕਸ ਹੋਈ ਜਾਂਦੇ,
ਜਿਵੇਂ ਜਿਵੇਂ ਮੰਜੀ ਉੱਤੇ ਭਾਰ ਵਧੀ ਜਾਂਦਾ ਹੈ।

ਮੰਜੀ ਦੀਆਂ ਬਾਹੀਆਂ ਉੱਤੇ ਬੈਠ ਕੇ ਨੀ ਰਾਜ਼ੀ ਕੋਈ,
ਤਾਹੀਂ ਸਾਰਾ ਭਾਰ ਵਿਚਕਾਰ ਵਧੀ ਜਾਂਦਾ ਹੈ।

ਜਿਹਦੇ ਵਿਚੋਂ ਆਰ ਪਾਰ ਨਹੀਂ ਸੀ ਦਿਖਾਈ ਦਿੰਦਾ,
ਉਹਦੇ ਵਿਚ ਪਿਆ ਜੋ ਲੰਗਾਰ ਵਧੀ ਜਾਂਦਾ ਹੈ।

ਬੜੀ ਛੇਤੀ ਚੂਲਾਂ ਨੇ ਵੀ ਸ਼ੁਰੂ ਕੀਤਾ ਚੀਕਣਾ,
ਸੇਰੂਆਂ ਤੇ ਜਿਵੇਂ ਜਿਵੇਂ ਭਾਰ ਵਧੀ ਜਾਂਦਾ ਹੈ।

ਚੂਲਾਂ ਵਿਚ ਅੱਕ ਕੇ ਕੋਈ ਫਾਲ ਠੋਕ ਜਾਵੇ ਨਾ,
ਦਿਨੋ ਦਿਨ ਇੱਦਾਂ ਦਾ ਆਸਾਰ ਵਧੀ ਜਾਂਦਾ ਹੈ।

ਵੱਡਿਆਂ ਨੂੰ ਪਿਛੇ ਧੱਕ ਛੋਟਾ ਅੱਗੇ ਬਹਿ ਗਿਆ,
ਉਦੋਂ ਦਾ ਹੀ ਆਪੋ ਵਿਚ ਖਾਰ ਵਧੀ ਜਾਂਦਾ ਹੈ।

ਲੱਭਿਆ ਕਟੋਰਾ ਇੱਕ ਮੰਜੀ ਅਸਵਾਰਾਂ ਨੂੰ।
ਪਾਣੀ ਪੀ ਪੀ ਪੇਟ ਦਾ ਆਫਾਰ ਵਧੀ ਜਾਂਦਾ ਹੈ।

ਚਾਰ ਦੇਵੀਆਂ ਨੇ ਆ ਕੇ ਪੂਰੀ ਮੰਜੀ ਘੇਰ ਲਈ,
'ਦੇਵਤੇ ਦੀ ਚੁੱਪ'ਦਾ ਖੁਮਾਰ ਵਧੀ ਜਾਂਦਾ ਹੈ।

ਸੰਪਰਕ: 0061 469 976214

Comments

Security Code (required)



Can't read the image? click here to refresh.

Name (required)

Leave a comment... (required)





ਕਾਵਿ-ਸ਼ਾਰ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ