Thu, 25 April 2024
Your Visitor Number :-   7000242
SuhisaverSuhisaver Suhisaver

ਮੀਂਹ -ਬਲਜਿੰਦਰ ਮਾਨ

Posted on:- 05-07-2015

ਮੀਂਹ ਵਿਚ ਆਪਾਂ ਨਾਹੁੰਦੇ ਹਾਂ
ਰਲ ਮਿਲ ਖੁਸ਼ੀ ਮਨਾਉਂਦੇ ਹਾਂ।
    ਕਾਲੇ ਕਾਲੇ ਬੱਦਲ ਛਾਏ
    ਸਮੁੰਦਰੋਂ ਪਾਣੀ ਲੈ ਕੇ ਆਏ ।
ਘਟਾ ਕਾਲੀਆਂ ਛਾਈਆਂ ਨੇ
ਬਗਲਿਆਂ ਉਡਾਰੀਆਂ ਲਾਈਆਂ ਨੇ।
    ਬਾਗਾਂ ਦੇ ਵਿਚ ਜਾਵਾਂਗੇ
    ਅੰਬ ਚੂਪ ਕੇ ਆਵਾਂਗੇ
ਮੋਰਾਂ ਨੇ ਜਦ ਪੈਲ ਪਾਈ
ਪੰਛੀਆਂ ਨੇ ਵੀ ਖੁਸ਼ੀ ਮਨਾਈ।
    ਖੇਤ ਖਾਲ਼ ਸਭ ਭਰ ਗਏ ਨੇ
    ਬੇੜੇ ਸਾਡੇ ਤਰ ਗਏ ਨੇ।
ਮੀਂਹ ਨਾਲ ਧਰਤੀ ਨੱਚੇ ਗਾਵੇ
ਹਰ ਚਿਹਰੇ ਤੇ ਰੌਣਕ ਆਵੇ।

ਫਸਲਾਂ ਤੇ ਹਰਿਆਲੀ ਛਾਈ
    ਹਰ ਪਾਸੇ ਖੁਸ਼ਹਾਲੀ ਆਈ।
ਮੀਤਾ ਜੀਤਾ ਰੀਟਾ ਰਾਣੀ
ਜੁੜ ਕੇ ਬੈਠੇ ਸਾਰੇ ਹਾਣੀ।
    ਰੱਬ ਅੱਗੇ ਕਰਨ ਅਰਜੋਈ
    ਭੁੱਖਾ ਰਹੇ ਜੀਵ ਨਾ ਕੋਈ।
ਬੂਟੇ ਹਰ ਥਾਂ ਲਾ ਲਈਏ
ਬੱਦਲਾਂ ਨੂੰ ਭਰਮਾ ਲਈਏ।
    ਮੀਂਹ ਨੂੰ ਲੈ ਕੇ ਆਇਆ ਹੈ
    ਸਾਉਣ ਮਹੀਨਾ ਭਾਇਆ ਹੈ।
ਰਲ਼ ਖੀਰਾਂ ਪੂੜੇ ਖਾਵਾਂਗੇ
ਸਭ ਨੱਚਾਂਗੇ ਤੇ ਗਾਵਾਂਗੇ।
    ‘ਮਾਨ’ ਪੱਲੇ ਬੰਨ ਲੈ ਬਾਤ
    ਪਾਣੀ ਬੜੀ ਕੀਮਤੀ ਦਾਤ।
                    
ਸੰਪਰਕ: +91 98150 18947

Comments

Security Code (required)



Can't read the image? click here to refresh.

Name (required)

Leave a comment... (required)





ਕਾਵਿ-ਸ਼ਾਰ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ