Fri, 19 April 2024
Your Visitor Number :-   6983452
SuhisaverSuhisaver Suhisaver

ਲਾ ਨਾ ਅੱਗ ਪਰਾਲੀ ਨੂੰ... - ਗੁਰਪ੍ਰੀਤ ਬਰਾੜ

Posted on:- 27-10-2012



ਜੀਵ ਜੰਤੂ ਸਭ ਮਿੰਨਤਾਂ ਕਰਦੇ ਜੱਟ ਦੀਆਂ
ਤੂੰ ਹਰਦਮ ਕਰੇ ਤਬਾਹੀ ਸਾਡੀਆਂ ਜਾਤਾਂ ਘਟਦੀਆਂ
ਦੁੱਖ ਬਥੇਰਾ ਦੇਈਂ ਜਾਵੇਂ ਜਗਤ ਦੇ ਮਾਲੀ ਨੂੰ
ਵਾਤਾਵਰਣ ਬਚਾਲੈ ਵੀਰਾ ਲਾ ਨਾ ਅੱਗ ਪਰਾਲੀ ਨੂੰ

ਹਵਾ ਪਾਣੀ ਵਿੱਚ ਹਿੱਸਾ ਸਭ ਦਾ ਇੱਕ ਬਰਾਬਰ ਹੈ
ਹੱਕ ਦੂਜੇ ਦਾ ਖਾਵੇ ਜਿਹੜਾ ਕਹਿਣ ਸਿਆਣੇ ਨਾ ਬਰ ਹੈ
ਆਪਣੀ ਖਾਣੀ ਚੰਗੀ ਹੁੰਦੀ  ਨਾ ਖਿੱਚ ਕਿਸੇ ਦੀ ਥਾਲੀ ਨੂੰ
ਵਾਤਾਵਰਣ ਬਚਾਲੈ ਵੀਰਾ ਲਾ ਨਾ ਅੱਗ ਪਰਾਲੀ ਨੂੰ



ਧੂੰਆਂ ਰਲਕੇ ਵਿੱਚ ਹਵਾ ਦੇ ਬਹੁਤੀ ਹਾਨੀ ਕਰਦਾ ਹੈ
ਸਾਹ ਲੈਣਾ ਵੀ ਔਖਾ ਜੀਵ ਦੁੱਖੜੇ ਜਰਦਾ ਹੈ
ਕਰ ਭਲਾਈ ਭਲਿਆ ਲੋਕਾ ਛੱਡ ਚਲਾਈ ਆਪਣੀ ਚਾਲੀ ਨੂੰ
ਵਾਤਾਵਰਣ ਬਚਾਲੈ ਵੀਰਾ ਲਾ ਨਾ ਅੱਗ ਪਰਾਲੀ ਨੂੰ

ਮਿੱਤਰ ਕੀੜੇ ਵਿੱਚ ਅੱਗ ਦੇ ਕਿਉਂ ਦੱਸ ਵੀਰਿਆ ਸਾੜੇ ਤੂੰ
ਰੋਕਣ ਲੱਗੀਏ ਜੇਕਰ ਤੈਨੂੰ ਲਾਲ ਅੱਖਾਂ ਕਰ ਤਾੜੇਂ ਤੂੰ
ਸੇਕ ਅੱਗ ਦਾ ਮਾਰ ਮੁਕਾਵੇ  ਖੇਤਾਂ ਵਿੱਚ ਹਰਿਆਲੀ ਨੂੰ     
ਵਾਤਾਵਰਣ ਬਚਾਲੈ ਵੀਰਾ ਲਾ ਨਾ ਅੱਗ ਪਰਾਲੀ ਨੂੰ

ਅਸੀਂ ਸਾਰੇ ਕਰਦੇ ਅਰਜ਼ਾਂ ਆਪ ਨੂੰ ਜਾਂਦੀ ਵਾਰ ਦੀਆਂ
ਜੀਓ ਅਤੇ ਜਿਉਣ ਦਿਓ ਜਿੰਦਾਂ ਸਭ ਪੁਕਾਰਦੀਆਂ
ਕਦੇ ਫੁੱਲ ਨਾ ਆਉਂਦੇ ਬਰਾੜਾ ਸੁੱਕ ’ਗੀ ਡਾਲੀ ਨੂੰ
ਵਾਤਾਵਰਣ ਬਚਾਲੈ ਵੀਰਾ ਲਾ ਨਾ ਅੱਗ ਪਰਾਲੀ ਨੂੰ

ਈ-ਮੇਲ: gurpreetbrar852@gmail.com

Comments

bhola brar

ਲਾ ਨਾ ਅੱਗ ਪਰਾਲੀ ਨੂੰ nice

jagsir brar

ਅੱਗ ਲੇਏ ਬਿਨਾ ਸਰ ਦਾ ਨਹੀ ਕਿ ਕਰਏ. ਬਾਈ

GILL

ਬੁਹਤ ਖੂਬ

Hazara Singh

Geet vadhia hai pr ih jimewari saari society di hai na ke sirf kisana di. kanhk ate chawal tan sare mulk nu chahide hn pr parali da ki keeta jave is bare vi sarian di ijmevari hai. Parali nu vdhia tarike naal sambhnh laii sabh nu hi "PARALI TAX" ada krnf chahida hai. This

Security Code (required)



Can't read the image? click here to refresh.

Name (required)

Leave a comment... (required)





ਕਾਵਿ-ਸ਼ਾਰ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ