Fri, 19 April 2024
Your Visitor Number :-   6984374
SuhisaverSuhisaver Suhisaver

ਗ਼ਜ਼ਲ - ਗੁਰਵਿੰਦਰ ਮਾਧੋਪੁਰੀ

Posted on:- 03-07-2016

suhisaver

ਤਾਪ  ਹਿਜਰ   ਦਾ ਝੱਲ ਨਹੀਂ ਹੋਣਾ
ਦਿਲ  ਦਾ   ਕੋਈ   ਹੱਲ ਨਹੀਂ ਹੋਣਾ

ਰੁੱਖਾਂ     ਵਰਗਾ    ਯਾਰ  ਗਵਾ  ਕੇ
ਧੁੱਪੇ  ਤਾਂ  ਹੁਣ    ਚੱਲ   ਨਹੀਂ ਹੋਣਾ

ਠੰਡਕ   ਪੈਣੀ  ਵਿਚ    ਕਬਰ   ਦੇ
ਦਿਲ ਵਿੱਚ ਜਦ ਤਰਥਲ ਨਹੀਂ ਹੋਣਾ

ਸੜਕ    ਦੇ    ਕੰਢੇ    ਕੁੱਲੀ   ਮੇਰੀ
ਓਥੇ   ਤਾਜ    ਮਹੱਲ   ਨਹੀਂ   ਹੋਣਾ

ਮਿਲ   ਲੈ   ਆ   ਕੇ   ਸ਼ਾਮਾਂ ਤੀਕਰ
ਗੈਰੀ   ਨੇ  ਫਿਰ  ਕੱਲ   ਨਹੀਂ  ਹੋਣਾ

Comments

Security Code (required)



Can't read the image? click here to refresh.

Name (required)

Leave a comment... (required)





ਕਾਵਿ-ਸ਼ਾਰ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ