Tue, 23 April 2024
Your Visitor Number :-   6994534
SuhisaverSuhisaver Suhisaver

ਕੁਲਵਿੰਦਰ ਕੰਗ ਦੀ ਇੱਕ ਕਾਵਿ-ਰਚਨਾ

Posted on:- 04-08-2016

suhisaver

ਕਾਹਤੋਂ ਬਣਦਾ ਫਿਰੇਂ ਕਸਾਈ ,
ਤੂੰ ਤਾਂ ਸ਼ਰਮ ਹਯਾ ਹੀ ਲਾਈ ।

ਵਿੱਚ ਆਪਸ ਦੇ ਲੜਾ ਕੇ ਸਾਨੂੰ,
ਲੁਕ ਜਾਣੈਂ ਤੂੰ ਵਿੱਚ ਰਜਾਈ ।

ਥਾਂ ਥਾਂ ਤੇਰੇ ਚਰਚੇ ਹੋਵਣ,
ਕਿਹੋ ਜਿਹੀ ਤੂੰ ਗੱਲ ਬਣਾਈ ।

ਦਿਨ ਭਰ ਤੂੰ ਰਹਿਨੈਂ ਭੱਜਦਾ ,
ਕੀ ਜਾਣਾਂ ਤੂੰ ਸ਼ੁਗਲ ਰਚਾਈ ।

ਪਾ ਕੇ ਸਾਧਾਂ ਵਾਲਾ ਬਾਣਾ ਤੂੰ,
ਨੰਬਰ ਫਿਰੇਂ ਸਭ ਥਾਏਂ ਬਣਾਈ ।

ਜਾਣਦਾ ਹਾਂ ਮੈਂ ਤੈਨੂੰ ਚੰਗੀ ਤਰ੍ਹਾਂ,
ਕਿਹੋ ਜਿਹੀ ਤੂੰ ਕਿਰਤ ਕਮਾਈ ।

ਬਲਦੀ ਅੱਗ ਵਿੱਚ ਦੇਵੇਂ ਝੋਕਾ,
ਇਹ ਕਿਹੀ ਤੂੰ ਕਾਰ ਗੁਜ਼ਾਰੀ ।

ਜਿੱਥੇ ਨਾ ਹੱਲ ਹੋਵਣ ਮਸਲੇ ,
ਇਹੋ ਜਿਹੀ ਤੂੰ ਸਭਾ ਬਣਾਈ ।

'ਕੰਗ' ਤੂੰ ਵੀ ਨਹੀਂ ਘੱਟ ਓਸ ਤੋਂ,
ਕਿਉਂ ਜਾਣਾ ਤੂੰ ਉਹਦਾ ਸਾਥ ਨਿਭਾਈ ।


ਸੰਪਰਕ: +91 99153 24542

Comments

ਪਰਮਜੀਤ

ਬਹੁਤ ਵਧੀਆ ਕਵਿਤਾ ਹੈ

Security Code (required)



Can't read the image? click here to refresh.

Name (required)

Leave a comment... (required)





ਕਾਵਿ-ਸ਼ਾਰ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ