Thu, 14 November 2019
Your Visitor Number :-   1879075
SuhisaverSuhisaver Suhisaver
ਕਰਤਾਰਪੁਰ ਲਾਂਘਾ ਸਮਝੌਤੇ 'ਤੇ ਦਸਤਖਤ, ਆਨਲਾਈਨ ਰਜਿਸਟ੍ਰੇਸ਼ਨ ਸ਼ੁਰੂ               ਕਣਕ ਦੇ ਭਾਅ 'ਚ 85 ਰੁਪਏ ਦਾ ਵਾਧਾ              

ਮੈਨੂੰ ਨਹੀਂ ਗਵਾਰਾ - ਗੋਬਿੰਦਗੜੀਆ

Posted on:- 23-08-2019

ਮੈਨੂੰ ਨਹੀਂ ਗਵਾਰਾ,
ਸ਼ਰੀਕੀ ਉਹਨਾਂ ਮਹਿਫਲਾਂ ਦੀ,
ਜਿੱਥੇ ਮੇਜ਼ਬਾਨ ਰੁਤਬੇ ਤੋਲਦੇ ਹੋਣ...

ਮੈਨੂੰ ਨਹੀਂ ਗਵਾਰਾ,
ਅਜਿਹੇ ਹਮਰਾਜ ਜਿਹੜੇ,
ਜਾ ਪਰਦੇ ਦੁਸ਼ਮਣਾਂ ਕੋਲ ਫੋਲਦੇ ਹੋਣ...

ਮੈਨੂੰ ਨਹੀਂ ਗਵਾਰਾ,
ਨਾਤੇ-ਰਿਸ਼ਤੇ ਨਕਾਬਪੋਸ਼ੀ,
ਜੋ ਮੱਕਾਰੀ ਲਈ ਮੌਕੇ ਟੋਹਲਦੇ ਹੋਣ...

ਮੈਨੂੰ ਨਹੀਂ ਗਵਾਰਾ,
ਹੋਣਾ ਮਜ਼ਹਬੀ ਗ਼ੁਲਾਮ,
ਰੱਬ ਦੇ ਡਰਾਵੇ ਜਿੰਦ ਰੋਲਦੇ ਹੋਣ...

ਮੈਨੂੰ ਨਹੀਂ ਗਵਾਰਾ,
ਇਹ ਭਗਵੀਂਆਂ ਤਾਕਤਾਂ,
ਰਾਮ ਨਾਮ ਉੱਤੇ ਸਿਰ ਖੋਲਦੇ ਹੋਣ...

ਮੈਨੂੰ ਨਹੀਂ ਗਵਾਰਾ,
ਜ਼ੋਰ ਕੱਟੜਪੰਥੀਆਂ ਦਾ,
ਮਾੜਿਆਂ ਤੇ ਹੱਲਾ ਜਿਹੜੇ ਬੋਲਦੇ ਹੋਣ...

ਮੈਨੂੰ ਨਹੀਂ ਗਵਾਰਾ,
ਜੰਜਾਲ ਮੰਨੂਵਾਦੀਆਂ ਦਾ,
ਅਜੀਤ ਸਿੰਘਾ
ਜੋ ਨਿੱਤ ਨਵੀ ਕੜੀ ਘੋਲਦੇ ਹੋਣ...

ਰਾਬਤਾ: +91 97380 01984

Comments

Security Code (required)Can't read the image? click here to refresh.

Name (required)

Leave a comment... (required)

ਕਾਵਿ-ਸ਼ਾਰ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ