Wed, 18 September 2019
Your Visitor Number :-   1807529
SuhisaverSuhisaver Suhisaver
ਗਣਪਤੀ ਵਿਸਰਜਨ ਦੌਰਾਨ ਵੱਖ-ਵੱਖ ਥਾਵਾਂ 'ਤੇ ਡੁੱਬਣ ਨਾਲ 33 ਮੌਤਾਂ               ਚਿਦੰਬਰਮ ਦੀ ਆਤਮ-ਸਮਰਪਣ ਦੀ ਪਟੀਸ਼ਨ ਖ਼ਾਰਜ              

ਅਸਤ ... ਉਦੈ - ਹਰਿੰਦਰ ਬਰਾੜ

Posted on:- 14-05-2013



ਤੇਰੀ ਆਮਦ ਨਾਲ
ਮੈਂ ਰੀਝਾਂ ਦਾ ਤਰਜਮਾ ਕਰਨ ਲੱਗਾ
ਕਦੇ ਰੰਗੀਲੇ ਚਿਤਰਾਂ ਵਿੱਚ
ਕਦੇ ਵਿੰਭਿੰਨ-ਵਚਿੱਤਰ ਸ਼ਬਦਾਂ ਵਿੱਚ...

ਸੂਰਜ ਵਰਗੀ ਕੁੜੀਏ
ਤੈਨੂੰ ਯਾਦ ਈ ਹੋਣੈ
ਜਦੋਂ ਤੂੰ ਸਵੇਰ ਦੀਆਂ
ਸੁਨਹਿਰੀ ਕਿਰਨਾਂ ਵਾਂਗ
ਮੇਰੇ ਮਨ ਵਿਚਲੀਆਂ ਝੀਥਾਂ ਥਾਣੀਂ
ਮਲਕੜੇ ਜਿਹੇ ਪਲਮ ਆਈ ਸੈਂ
ਮੇਰੇ ਕੋਰੇ ਵਿਹੜੇ ਵਿੱਚ,
ਤਾਂ ਪਤਾ ਨਹੀਂ ਕਿਵੇਂ ਤੇ ਕਿੱਥੋਂ
ਉਦਾਸ ਕੰਧਾਂ 'ਤੇ
ਆਪਣੇ ਆਪ ਉੱਕਰ ਆਏ ਸਨ
ਮੋਰ-ਤਿਤਲੀਆਂ ਤੇ ਫੁੱਲ-ਭੰਵਰੇ
ਇਹ ਸਭ ਤੈਨੂੰ ਯਾਦ ਹੀ ਹੋਣੈ....!

ਪਰ, ਤੈਨੂੰ ਇਹ ਨਹੀਂ  ਪਤਾ
ਕਿ ਇੱਕ ਦਿਨ ਜਦੋਂ ਤੂੰ
ਢਲਦੀ ਹੋਈ ਸ਼ਾਮ ਵਿੱਚ
ਸਿਰਫਿਰੀ ਹਨੇਰੀ ਵਾਂਗ
ਕੀਤਾ ਸੀ ਵਿਦਾ ਹੋਣ ਦਾ ਫੈਸਲਾ
ਮੇਰੀ ਗੁਲਾਬੀ ਜ਼ਿੰਦਗੀ 'ਚੋਂ
ਤਾਂ ਮੈਂ ਰੰਗ-ਬਰੰਗੇ ਸੁਪਨਿਆਂ ਦੀ ਗਾਗਰ ਵਿੱਚੋਂ
ਕੁਝ ਕੁ ਰੰਗਾਂ ਦੀ ਛੋਹ
ਤੈਨੂੰ ਦੱਸੇ ਬਗੈਰ ਹੀ
ਯਾਦ ਵਜੋਂ ਸਾਂਭ ਲਈ ਸੀ....


ਕਿਉਂਕਿ ਮੈਂ ਤ੍ਰਹਿ ਗਿਆ ਸਾਂ
ਦੁਬਾਰਾ ਬੇਰੰਗ ਹੋਣ ਦਾ
ਸੰਤਾਪ ਭੋਗਣ ਤੋਂ
ਤੈਥੋਂ ਹੀ ਤਾਂ ਸਿੱਖਿਆ ਸੀ ਮੈਂ
ਅੱਖਾਂ 'ਤੇ ਪੱਟੀ ਬੰਨ
ਸਹੀ ਦਿਸ਼ਾ ਤਲਾਸ਼ਣ ਦਾ ਹੁਨਰ....।


ਹੁਣ ਅਸਤ ਹੁੰਦੇ ਸੂਰਜ 'ਚੋਂ
ਮੇਰਾ ਚਿਹਰਾ ਭਾਲਦੀ/ਟੋਲਦੀ ਹੋਈ
ਤੂੰ ਮੇਰਾ ਫ਼ਿਕਰ ਨਾ ਕਰੀਂ....


ਤੈਨੂੰ ਇਹ ਵੀ ਦੱਸ ਦੇਵਾਂ
ਕਿ ਮੇਰੇ ਚਿਹਰੇ 'ਤੇ
ਅਸਤ ਹੁੰਦੀ ਸ਼ਾਮ ਵਰਗੇ
ਨੈਣ-ਨਕਸ਼ ਨਹੀਂ ਹਨ ਕਿਧਰੇ...।


ਢਲਦੀਆਂ ਤਿਰਕਾਲਾਂ ਨੂੰ
ਖੁਰਦੇ ਅਸਤਿਤਵ ਨਾਲ ਤੁਲਨਾਉਣਾ
ਹੁਣ ਵੀ ਮੇਰੇ ਲਈ
ਬੀਤੇ ਸਮੇਂ ਦੀਆਂ ਗੱਲਾਂ ਨੇ
ਇਸ ਲਈ ਤੁੰ ਉਦਾਸ ਨਾ ਹੋਵੀਂ.....।

ਸੰਪਰਕ:   84274 98822

Comments

ਕਰਮ

ਇਕ ਸੋਹਣੀ ਕਵਿਤਾ ਹੈ ਜੀ

ਹਰਿੰਦਰ ਬਰਾੜ

ਸ਼ੁਕਰੀਆ ਜੀ...।

Security Code (required)



Can't read the image? click here to refresh.

Name (required)

Leave a comment... (required)





ਕਾਵਿ-ਸ਼ਾਰ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ