Thu, 18 April 2024
Your Visitor Number :-   6982286
SuhisaverSuhisaver Suhisaver

ਬਾਪੂ - ਵਰਿੰਦਰ ਖੁਰਾਣਾ

Posted on:- 05-07-2013



        ਉਸ ਮੋਟੇ-ਭੱਦੇ ਦੁਕਾਨਦਾਰ ਨੇ                                                       
ਜਦੋ ਮੇਰੇ ਬਾਪੂ ਨੂੰ 'ਤੂੰ' ਕਹਿ ਕੇ
ਗੱਲ ਕੀਤੀ,
ਤੇ ਨਾਲ ਖੜ੍ਹੇ 'ਚਿੱਟੇ ਸਫਾਰੀ ਸੂਟ' ਵਾਲੇ
ਬਾਬੂ ਨੂੰ 'ਜੀ-ਜੀ' ਕਰਕੇ
ਬੜੇ ਅਦਬ ਤੇ ਸਤਿਕਾਰ ਨਾਲ ਪੇਸ਼ ਆਇਆ

ਦਿਲ ਕੀਤਾ ਕੇ ਮੈਂ ਇਹਦੇ
ਅੱਧਗੰਜੇ ਸਿਰ 'ਚੋਂ ਬਚੇ-ਖੁਚੇ
ਵਾਲ ਵੀ ਪੱਟ ਦਿਆਂ।
ਬਦਲਾ ਲੈ ਲਵਾਂ
ਆਪਣੇ ਪਿਤਾ ਦੀ 'ਸ਼ਾਨ' ਵਿੱਚ ਹੋਈ 'ਗੁਸਤਾਖੀ' ਦਾ

ਮੇਰਾ 'ਬਾਪੂ' ਲੱਖ ਦਰਜੇ ਚੰਗਾ ਹੈ
ਇਹਨਾਂ 'ਸਫੈਦ-ਪੋਸ਼' ਬਾਬੂਆਂ ਨਾਲੋ
ਜਿਹਦੇ ਹੱਥ ਤੇ ਦਿੱਸਦੇ ਮਿਹਨਤ ਦੇ 'ਦਾਗ'
ਵੀ ਚੰਗੇ ਨੇ
ਇਹਨਾਂ ਦੇ 'ਚਿਟੇ' ਲੀੜਿਆਂ ਨਾਲੋ
ਜਿਹੜੇ
'ਕਿਰਤ' ਦੇ 'ਖੁਨ' ਦੇ ਦਾਗਾਂ ਨਾਲ ਭਰੇ ਹਨ

ਇਹ ਤਾਂ ਇੱਕ 'ਭਾਡੇ' ਵਿੱਚੋਂ
ਲੋੜ ਤੋ ਵੱਧ ਕਮਾਈ ਕਰਕੇ ਵੀ ਕਹਿੰਦੇ ਹਨ
ਕਿ ਤੈਨੂੰ ਬਹੁਤ 'ਪੈਸੇ' ਛੱਡ ਤੇ
ਜਿਵੇਂ ਕੋਈ ਅਹਿਸਾਨ ਕਰ ਰਹੇ ਹੋਣ
ਜਿਵੇਂ ਅਸੀ ਇਨ੍ਹਾਂ ਤੋਂ 'ਮੁੱਲ' ਖਰੀਦ ਨਹੀ
'ਖੈਰਾਤ' ਮੰਗ ਰਹੇ ਹੋਈਏ
ਪਰ ਮੇਰਾ ਬਾਪੂ ਤਾਂ ਉਸ ਭਾਡੇ ਵਿੱਚ ਵੀ
ਬੜੇ 'ਮਾਣ' ਨਾਲ ਖਾਂਦਾ ਹੈ
ਉਸਦੀ 'ਮਿਹਨਤ' ਦੀ ਕਮਾਈ ਦਾ ਹੈ ਨਾਂ
ਇਸ ਲਈ ।

ਤਾਂ ਹੁਣ ਦਸੋ ਕਿ ਉਹ 'ਦੁਕਾਨਦਾਰ' ਸਤਿਕਾਰ ਦੇ ਲਾਇਕ ਹੈ ?
ਜਿਹੜਾ 'ਮੁਨਾਫੇ'ਦੇ 'ਤਜੁਰਬੇ' ਦੇ ਨਾਲ ਆਪਣਾ 'ਦੀਨ-ਇਮਾਨ'
ਤੇ 'ਧਰਮ' ( ਗਾਹਕ ਰੱਬ ਦਾ ਰੂਪ ਹੈ)
ਭੁੱਲ ਚੁੱਕਾ ਹੈ
ਜਾਂ
ਉਹ 'ਸਫੈਦਪੋਸ਼' ਬਾਬੂ
ਜਿਹਦੀ ਮੁਸਕੁਰਾਹਟ ਵੀ ਅਮੀਰੀ ਦੇ 'ਗੁਮਾਨ'
ਨਾਲ ਭਰੀ ਹੋਈ
ਮੇਰੇ ਬਾਪੂ ਦੀ ਗਰੀਬੀ ਦਾ ਮਜ਼ਾਕ ਉਡਾ ਰਹੀ ਸੀ ।
ਉਹ 'ਸਤਿਕਾਰ' ਤੇ 'ਇੱਜ਼ਤ' ਦੇ ਲਾਇਕ ਸੀ
ਜਾਂ ਉਹਨਾਂ ਦੇ 'ਸ਼ਾਤਿਰ' ਤੇ 'ਮੁਨਾਫੇਖੋਰ'
ਦਿਮਾਗ ਸ਼ਿਕਾਰ ਹੋਇਆ ਮੇਰਾ ਬਾਪੂ
ਹਾਂ ਮੇਰਾ ਬਾਪੂ ਹੀ ਹੱਕਦਾਰ ਹੈ 'ਜੀ' ਕਹਾਉਣ ਦਾ
ਕਿਉਕੀ ਉਹ ਮਿਹਨਤ ਕਰਦਾ ਹੈ ਸਾਡਾ ਪੇਟ ਭਰਨ ਲਈ
ਹਾਂ ਮੈਂ ਦਵਾਵਾਂਗਾ ਉਸਨੂੰ ਇਹ ਸਤਿਕਾਰ
ਸਿਰਫ ਬਾਪੂ ਹੀ ਨਹੀ ਮੇਰੇ ਦੇਸ਼ ਦਾ ਹਰੇਕ 'ਸਧਾਰਨ ਵਿਅਕਤੀ'
ਇਸਦਾ ਹੱਕਦਾਰ ਹੈ ।
ਆ 'ਬਾਪੂ' ਮੈਂ ਤੇਰੇ 'ਹੱਥਾਂ' ਨੂੰ ਚੁੰਮ ਲਵਾਂ ।

ਸੰਪਰਕ: 94782 58283  

Comments

deep

prosaic

Security Code (required)



Can't read the image? click here to refresh.

Name (required)

Leave a comment... (required)





ਕਾਵਿ-ਸ਼ਾਰ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ