Mon, 06 April 2020
Your Visitor Number :-   2448472
SuhisaverSuhisaver Suhisaver
ਸੂਹੀ ਸਵੇਰ ਦਾ ਸਾਲਾਨਾ ਸਮਾਗਮ 9 ਫਰਵਰੀ ਨੂੰ ਪੰਜਾਬੀ ਭਵਨ ਲੁਧਿਆਣਾ ਵਿਖੇ               ਜਥੇਦਾਰ ਅਵਤਾਰ ਸਿੰਘ ਮੱਕੜ ਨਹੀਂ ਰਹੇ              

ਹਾਇਕੂ -ਗੁਰਮੀਤ ਮੱਕੜ

Posted on:- 05-04-2012



ਸਾਰੰਗੀ ਦੀ ਆਵਾਜ਼
ਬੱਚੇ ਦੌੜਨ ਬਾਬੇ ਵੱਲ
ਆਟੇ ਦੀ ਕੌਲੀ ਲੈ ਕੇ


ਸੁੱਕੀਆਂ ਗੁਲਾਬ ਪੱਤੀਆਂ
ਕਾਲਜ ਵਾਲੀ ਕਿਤਾਬ ’ਚ
ਮਹਿਕਣ ਅਜੇ ਵੀ



ਤੁਰ ਗਿਆ
ਬਾਜ਼ੀਗਰਾਂ ਦਾ ਕਾਫ਼ਲਾ
ਪੈੜਾਂ ਬਾਕੀ



ਛਾਂਗਿਆਂ ਤੂਤ
ਛਹਿਬਰ ਲਾ ਦਿੱਤੀ
ਕਾਲੇ ਬੱਦਲਾਂ


ਸੁੱਤੀ ਬਾਲੜੀ
ਦੇਖੇ ਵਾਰ -ਵਾਰ
ਲਾਵੇ ਕਾਲਾ ਟਿੱਕਾ



ਦਾਦੀ ਰਿੰਨਿਆ ਸਾਗ
ਮਾਂ ਪਾਵੇ ਚਮਚੇ ਭਰ- ਭਰ ਘੇ
ਘਰਵਾਲੀ ਘੂਰੇ


ਪੇਕਾ ਘਰ
ਕੋਮਲ ਵੀਣੀ ਵਿਚ ਰਤੜਾ ਚੂੜਾ
ਵੇਖੇ ਅੰਬਰੀਂ ਚੰਨ



ਹੋਈ ਸ਼ਾਮ
ਗੁਬਾਰੇ ਵਾਲੇ ਨੇ ਉਡਾਏ
ਅਨ ਵਿਕੇ ਗੁਬਾਰੇ



ਸੜਕ ਕਿਨਾਰੇ
ਅਧਨੰਗੇ ਮੰਗਤੇ ਨੂੰ ਦੇਖੇ
ਠੁਰ ਠੁਰ ਕਰਦਾ ਬਾਂਦਰ

Comments

Gurinder Singh Kalsi

Khoob ne ih Haiku.

pandit

bahut khoob

ਡਾ.ਹਰਦੀਪ ਕੌਰ ਸੰਧੂ

ਵਧੀਆ ਬਿੰਬਾਂ ਨਾਲ਼ ਸ਼ਿਗਾਰੇ ਹਾਇਕੁ ! If u be a part of haiku-lok ...contact us ..... haikusyd@gmail.com

Security Code (required)



Can't read the image? click here to refresh.

Name (required)

Leave a comment... (required)





ਕਾਵਿ-ਸ਼ਾਰ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ