Wed, 17 January 2018
Your Visitor Number :-   1131447
SuhisaverSuhisaver Suhisaver
ਇਸ ਸਾਲ ਦਾ ‘ਸੂਹੀ ਸਵੇਰ ਮੀਡੀਆ ਐਵਾਰਡ’ ਬੂਟਾ ਸਿੰਘ ਅਤੇ ਮਹਿੰਦਰ ਸਿੰਘ ਮਾਨੂੰਪੁਰੀ ਨੂੰ !               ਲਾਲੂ ਯਾਦਵ ਸਜ਼ਾ ਖ਼ਿਲਾਫ਼ ਹਾਈ ਕੋਰਟ ਪੁੱਜੇ               ਹਿੰਦੀ ਲੇਖਕ ਦੂਧਨਾਥ ਸਿੰਘ ਦਾ ਦੇਹਾਂਤ              

ਗੁਰਦਾਸਪੁਰ ਦਾ ਚੋਣ ਅਖਾੜਾ

Posted on:- 11-10-2017

suhisaver

ਗੁਰਦਾਸਪੁਰ ਲੋਕ ਸਭਾ ਹਲਕੇ ਦੀ ਜ਼ਿਮਨੀ ਚੋਣ ਦੀਆਂ ਵੋਟਾਂ ਅੱਜ ਪੈਣਗੀਆਂ। ਕਾਂਗਰਸ, ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਲਈ ਇਹ ਇੱਕ ਵੱਕਾਰੀ ਸੀਟ ਹੈ। ਵਿਨੋਦ ਖੰਨਾ ਦੇ ਦਿਹਾਂਤ ਤੋਂ ਬਾਅਦ ਖਾਲੀ ਹੋਈ ਇਸ ਸੀਟ ਦੀ ਚੋਣ ਸਬੰਧੀ ਲਗਭਗ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਹਨ। ਕਾਂਗਰਸ ਪਾਰਟੀ ਦੀ ਹਰਮਨ ਪਿਆਰਤਾ ਛੇ ਮਹੀਨੇ ਚੱਲੀ ਹੈ ਜਾਂ ਨਹੀਂ? ਭਾਰਤੀ ਜਨਤਾ ਪਾਰਟੀ ਜਿਸ ਨੇ 2014 ਵਿੱਚ ਇਹ ਸੀਟ ਜਿੱਤੀ ਸੀ ਕੀ ਉਹ ਇਸ ਨੂੰ ਬਰਕਰਾਰ ਰੱਖ ਪਾਊਗੀ ਕਿ ਨਹੀਂ? ਆਮ ਆਦਮੀ ਪਾਰਟੀ ਨੂੰ ਪਹਿਲਾਂ ਇਸ ਹਲਕੇ ਤੋਂ ਵੋਟਾਂ ਤਾਂ ਨਹੀਂ ਪਈਆਂ ਪਰ ਇੱਕ ਚਿੰਨ੍ਹਾਤਮਕ ਰੂਪ ਵਿੱਚ ਕੀ ਆਪ ਦਾ ਆਧਾਰ ਬਣਿਆ ਰਹੇਗਾ ਕਿ ਨਹੀਂ? ਇਨ੍ਹਾਂ ਸਾਰਿਆਂ ਬਾਰੇ ਇਹ ਚੋਣ ਫੈਸਲਾ ਕਰੇਗੀ।
ਗੁਰਦਾਸਪੁਰ ਦੀਆਂ ਚੋਣਾਂ ਵਿੱਚ ਇੱਕ ਗੱਲ ਕਾਫੀ ਦੁਖਦਾਈ ਰਹੀ। ਇਸ ਚੋਣਾਂ ਦੌਰਾਨ ਕਈ ਨੇਤਾਵਾਂ ਸੁੱਚਾ ਸਿੰਘ ਲੰਗਾਹ, ਸਵਰਨ ਸਲਾਰੀਆ ਦੇ ਮਾਮਲੇ ਸਬੰਧੀ ਵੀਡੀਓ ਅਤੇ ਤਸਵੀਰਾਂ ਤਾਂ ਘੁੰਮਦੀਆਂ ਰਹੀਆਂ ਪਰ ਇਹ ਸਵਾਲ ਇੱਥੇ ਨਹੀਂ ਉੱਭਰੇ ਕਿ ਕਾਂਗਰਸ ਨੇ ਜੋ ਵਾਅਦੇ ਕੀਤੇ ਸਨ ਉਹ ਛੇ ਮਹੀਨਿਆਂ ਵਿੱਚ ਕਿੰਨੇ ਕੁ ਵਫ਼ਾ ਕੀਤੇ? ਕੇਂਦਰ ਸਰਕਾਰ ਬੀ.ਜੇ.ਪੀ ਦੀਆਂ ਨੀਤੀਆਂ ਕਿੰਨੀਆਂ ਕੁ ਲੋਕ-ਪੱਖੀ ਰਹੀਆਂ ਹਨ? ਇਨ੍ਹਾਂ ਵਿਸ਼ਿਆਂ ਬਾਰੇ ਵਿਚਾਰਾਂ ਇਸ ਚੋਣ ਮੰਚ ਤੋਂ ਨਹੀਂ ਹੋਈਆਂ। ਗੁਰਦਾਸਪੁਰ ਚੋਣ ਦਾ ਪ੍ਰਚਾਰ ਸਿਰਫ਼ ਨਿੱਜੀ ਦੁਸ਼ਨਬਾਜ਼ੀ ਤੱਕ ਹੀ ਸੀਮਿਤ ਰਿਹਾ।

Comments

Name (required)

Leave a comment... (required)

Security Code (required)ਖ਼ਬਰਸਾਰ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ