Fri, 19 April 2024
Your Visitor Number :-   6985156
SuhisaverSuhisaver Suhisaver

ਮੁਸਲਮਾਨਾਂ ਦੇ ਨਾਂਅ 'ਤੇ ਅਜੇ ਵੀ ਹਨ ਪੰਜਾਬ ਦੇ ਪਿੰਡਾਂ ਦੇ ਨਾਂਅ –ਪੱਤਰਕਾਰ ਬਲਜਿੰਦਰ ਕੋਟਭਾਰਾ ਦੀ ਵਿਸ਼ੇਸ਼ ਰਿਪੋਰਟ

Posted on:- 28-08-2012

suhisaver

ਮੌਹੜੀ ਗੱਡ ਮੁਸਲਮਾਨਾਂ ਦੀਆਂ ਦਰਗਾਹਾਂ 'ਤੇ ਲੱਗਦੇ ਨੇ ਮੇਲੇ

ਮਸਜਿਦਾਂ ਕਰ ਦਿੱਤੀਆਂ ਸਨ ਗੁਰਦੁਆਰਿਆਂ ਵਿੱਚ ਤਬਦੀਲ

ਪੰਜਾਬ ਵਿੱਚ ਮੁਸਲਮਾਨਾਂ ਵੱਲੋਂ ਵਸਾਏ ਪਿੰਡਾਂ ਵਿੱਚ ਅੱਜ ਵੀ ਉਹਨਾਂ ਦੇ ਨਾਂਅ  ਬੋਲਦੇ ਹਨ। ਫਿਰੋਜ਼ਪੁਰ ਜ਼ਿਲ੍ਹੇ ਵਿੱਚ ਅਜੇ ਵੀ ਦਰਜਨਾਂ ਪਿੰਡਾਂ ਦੇ ਨਾਂਅ ਮੁਸਲਮਾਨਾਂ ਦੇ ਨਾਂਵਾਂ 'ਤੇ ਕਾਇਮ ਹਨ। ਇਹਨਾਂ ਪਿੰਡਾਂ ਦੇ ਮੋਹੜੀ ਗੱਡ ਮੁਸਲਮਾਨ ਆਪਣੇ ਆਪ ਨੂੰ ਅਮਰ ਕਰ ਗਏ ਸਨ। ਆਪਣੇ ਬੰਨੇ ਪਿੰਡਾਂ ਵਿੱਚ ਭਾਰਤ ਪਾਕਿਸਤਾਨ ਦੀ ਵੰਡ ਤੋਂ ਪਹਿਲਾਂ ਮੁਸਲਮਾਨਾਂ ਦੀ ਵੱਡੀ ਗਿਣਤੀ ਵਿੱਚ ਰਿਹਾਇਸ਼ ਸੀ। ਇਤਿਹਾਸ ਨੂੰ ਫਿਰਕੂ ਮੋੜਾ ਦਿੱਤਾ ਗਿਆ। ਆਪਣੇ ਹੀ ਵਸਾਏ ਪਿੰਡਾਂ ਵਿੱਚੋਂ ਮੁਸਲਮਾਨ ਉਜੜ ਗਏ। ਉਹਨਾਂ ਦੀਆਂ ਮਸਜਿਦਾਂ ਗੁਰਦੁਆਰਿਆਂ ਵਿੱਚ ਤਬਦੀਲ ਹੋ ਗਈਆਂ। ਇਸ ਦੇ ਬਾਵਜੂਦ ਵੀ ਮੁਸਲਮਾਨਾਂ ਵੱਲੋਂ ਵਸਾਏ ਪਿੰਡਾਂ ਵਿੱਚ ਅਜੇ ਵੀ ਮੋਹੜੀ ਗੱਡ ਮੁਸਲਮਾਨਾਂ ਦੀਆਂ ਦਰਗਾਹਾਂ 'ਤੇ ਲੋਕ ਸ਼ਰਧਾ ਨਾਲ ਸੀਸ ਝੁਕਾਉਂਦੇ ਹਨ ।



ਸਲਾਨਾ ਮੇਲਿਆਂ 'ਤੇ ਜੁੜਦਾ ਭਾਰੀ ਇਕੱਠ ਉਹਨਾਂ ਦੀ ਮਹਿਮਾ ਦਾ ਸਬੂਤ ਹੈ।  ਇਸ ਪੱਤਰਕਾਰ ਵੱਲੋਂ ਪਿੰਡਾਂ ਵਿੱਚੋਂ ਇਕੱਤਰ ਕੀਤੀ ਜਾਣਕਾਰੀ ਮੁਤਾਬਕ ਮੁਸਲਮਾਨਾਂ ਦੇ ਇਹਨਾਂ ਪਿੰਡਾਂ ਵਿੱਚ ਸਿੱਖਾਂ ਦੀ ਬਹੁ-ਗਿਣਤੀ ਵੱਸਣ ਨਾਲ ਤੇ ਸਮੇਂ ਦੇ ਵਹਾਅ ਨਾਲ ਭਾਵੇਂ ਉਹਨਾਂ ਦੇ ਰਿਹਾਇਸ਼ੀ ਸਬੂਤ ਮਿਟ ਚੁੱਕੇ ਹਨ ਪਰ ਮੁਸਲਮਾਨਾਂ ਵੱਲੋਂ ਵਸਾਏ ਪਿੰਡਾਂ ਬਾਰੇ ਬਜ਼ੁਰਗਾਂ ਕੋਲ ਅਨੇਕਾਂ ਕਥਾਵਾਂ ਹਨ।

ਫ਼ਿਰੋਜਪੁਰ ਤੋਂ 8 ਕਿਲੋਮੀਟਰ ਦੂਰ ਮੁਕਤਸਰ ਰੋਡ ਵੱਲ ਭਾਵੜਾ ਆਜ਼ਮ ਸ਼ਾਹ ਪਿੰਡ ਆਜ਼ਮ ਸਾਹ ਦੇ ਮੁਸਲਮਾਨ ਨਾਮੀ ਵਿਆਕਤੀ ਵੱਲੋਂ ਵਸਾਇਆ ਗਿਆ ਸੀ। ਪਿੰਡ ਦੇ ਗੁਰਦੁਆਰਾ ਸਾਹਿਬ ਸਾਹਮਣੇ ਬਣੀ ਆਜਮ ਸ਼ਾਹ ਦੀ ਦਰਗਾਹ ਉਸ ਵੱਲੋਂ ਗੱਡੀ ਮੋਹੜੀ ਦੀ ਨਿਸ਼ਾਨੀ ਹੈ। ਇਸ ਦਰਗਾਹ ਦੀ ਸੰਭਾਲ ਕਰ ਰਹੇ ਜਰਨੈਲ ਸਿੰਘ ਦਾ ਪਰਿਵਾਰ ਦੱਸਦਾ ਹੈ ਕਿ ਇਸ ਪਿੰਡ ਨੂੰ ਵਸਾਉਣ ਵਾਲੇ ਮੁਲਸਮਾਨ ਆਜ਼ਮ ਸ਼ਾਹ ਦੀ ਦਰਗਾਹ ਨੂੰ ਸੰਭਾਲਣ ਲਈ ਉਸ ਦੇ ਪੁਰਖਿਆਂ ਨੂੰ ਸੈਂਕੜੇ ਕੋਹਾਂ ਦੂਰਾਂ ਤੋਂ ਲਿਆਂਦਾ ਗਿਆ ਸੀ, ਕਿਉਂਕਿ ਮੁਲਕ ਦੀ ਵੰਡ ਤੋਂ ਬਾਅਦ ਮੁਸਲਮਾਨਾਂ ਦੇ ਜਾਣ ਕਾਰਣ ਇਸ ਦੀ ਸਾਂਭ ਸੰਭਾਲ ਕਰਨ ਵਾਲਾ ਕੋਈ ਬਾਕੀ ਨਹੀਂ ਸੀ। ਉਹਨਾਂ ਨੇ ਭਾਵੜਾ ਆਜ਼ਮ ਸ਼ਾਹ ਦੀ ਦਰਗਾਹ 'ਤੇ ਜੱਗ ਰਹੇ ਚਰਾਗਾਂ ਵੱਲ ਇਸ਼ਾਰਾ ਕਰਕੇ ਕਿਹਾ ਕਿ ਵੱਡੀ ਗਿਣਤੀ ਵਿੱਚ ਲੋਕ ਅੱਜ ਵੀ ਇਸ ਦਰਗਾਹ ਦਾ ਸਤਿਕਾਰ ਕਰਦੇ ਹੋਏ ਇਸ ਵਿੱਚ ਆਸਥਾ ਰੱਖਦੇ ਹਨ। ਪਿੰਡ ਦੀ ਸੱਥ ਵਿੱਚ ਬੈਠੇ ਬਜ਼ੁਰਗ ਦੱਸਦੇ ਹਨ ਕਿ ਦਰਗਾਹ ਦੇ ਸਾਹਮਣੇ ਵਾਲੇ ਗੁਰਦੂਆਰਾ ਸਾਹਿਬ ਦੀ ਜਗ੍ਹਾ ਮਸਜਿਦ ਹੁੰਦੀ ਸੀ, ਜੋ ਮੁਸਲਮਾਨਾਂ ਦੇ ਉਜਾੜੇ ਮਗਰੋਂ ਗੁਰਦੂਆਰਾ ਸਾਹਿਬ ਵਿੱਚ ਤਬਦੀਲ ਕਰ ਦਿੱਤੀ। ਉਹਨਾਂ ਦੇ ਮੁਤਾਬਕ ਇਹ ਤਬਦੀਲੀ ਕੇਵਲ 27 ਕੁ ਸਾਲ ਪਹਿਲਾਂ ਹੀ ਕੀਤੀ ਗਈ ਸੀ।



ਨੇੜੇ ਹੀ ਬਸਤੀ ਨੱਥੇ ਸ਼ਾਹ ਤੇ ਬਸਤੀ ਮੁਹੰਮਦ ਸ਼ਾਹ ਬਾਰੇ ਦੱਸਦਿਆਂ ਬਜ਼ੁਰਗਾਂ ਨੇ ਦੱਸਿਆ ਕਿ ਇਹ ਪਿੰਡ ਵੀ ਆਜਮ ਸ਼ਾਹ ਮੁਸਲਮਾਨ ਦੇ ਦੂਜੇ ਭਰਾਵਾਂ ਨੱਥੇ ਤੇ ਮੁਹੰਮਦ ਸ਼ਾਹ ਨੇ ਹੀ ਵਸਾਏ ਸਨ।

ਨਜ਼ਦੀਕ ਹੀ ਦੱਖਣ ਵਾਲੇ ਪਾਸੇ ਮਹਿਮਾ ਨਾਂਅ ਦਾ ਪਿੰਡ ਵਸਾਉਂਣ ਵਾਲੇ ਮੁਸਲਮਾਨ ਮਹਿਮਾ ਪੀਰ ਦੀ ਦਰਗਾਹ 'ਤੇ ਸਾਰੇ ਫਿਰਕਿਆਂ ਦੇ ਲੋਕ ਸਤਿਕਾਰ ਨਾਲ ਮੱਥਾ ਟੇਕਣ ਆਉਂਦੇ ਹਨ। ਪਿੰਡ ਦਾ 80 ਸਾਲ ਦੀ ਉਮਰ ਭੋਗ ਰਹੇ ਬਜ਼ੁਰਗ ਦਲਵਾਰਾ ਸਿੰਘ ਦੱਸਦੇ ਹਨ ਕਿ ਇਸ ਪਿੰਡ ਦਾ ਮੋਹੜੀ ਗੱਡ ਮੁਸਲਮਾਨ ਪੀਰ ਮਹਿਮਾ ਸੀ ਤੇ ਵੰਡ ਤੋਂ ਪਹਿਲਾ ਸਭ ਤੋਂ ਵੱਧ ਤਕਰੀਬਨ 150 ਘਰ ਮੁਸਲਮਾਨਾਂ ਦੇ ਹੀ ਮੌਜੂਦ ਸਨ। ਪਾਕਿਸਤਾਨ ਵਿੱਚੋਂ ਉਜਾੜੇ ਦਾ ਸ਼ਿਕਾਰ ਹੋਏ ਇਸ ਬਜ਼ੁਰਗ ਦਾ ਕਹਿਣਾ ਸੀ ਕਿ ਜਦੋਂ ਉਹਨਾਂ ਨੇ ਇਸ ਪਿੰਡ ਡੇਰੇ ਲਾਏ ਤਾਂ ਮੁਸਲਮਾਨਾਂ ਦੀ ਵਸੋਂ ਵਜੋਂ ਕੱਚੇ ਘਰਾਂ ਵਿੱਚ ਕੁਝ ਨਿਸ਼ਾਨੀ ਮੌਜੂਦ ਸਨ, ਪਰ ਵੱਡੀ ਗਿਣਤੀ ਵਿੱਚ ਉਹਨਾਂ ਦੇ ਘਰ ਲੁੱਟੇ ਜਾਂ ਚੁੱਕੇ ਸਨ। ਉਹਨਾਂ ਦਾ ਕਹਿਣਾ ਸੀ ਕਿ ਪਿੰਡ ਵਾਲੀ ਜ਼ਮੀਨ ਦੀ ਸਿੰਚਾਈ  ਲਈ 15-20 ਖ਼ੂਹ ਵੀ ਲੱਗੇ ਹੋਏ ਸਨ ਤੇ ਮੁਸਲਮਾਨ ਛੋਲੇ, ਕਮਾਦ ਆਦਿ ਦੀ ਖ਼ੇਤ ਕਰਦੇ ਸਨ। ਬਜੁਰਗਾਂ ਨੇ ਦੱਸਿਆ ਕਿ ਇਸ ਪਿੰਡ ਦੀ ਮਸਜਿਦ ਵੀ ਗੁਰਦੁਆਰਾ ਸਾਹਿਬ ਵਿੱਚ ਬਦਲ ਦਿੱਤੀ ਗਈ ਸੀ।  ਪਿੰਡ ਵਿੱਚ ਸਥਿਤ ਦਰਗਾਹ ਕੋਲ ਬੈਠੇ ਨੌਜਵਾਨਾਂ ਵਿੱਚੋਂ ਦਲੇਰ ਸਿੰਘ, ਅਮਰ ਸਿੰਘ ਦੱਸਦੇ ਹਨ ਕਿ ਪਿੰਡ ਦੇ ਮੋਹੜੀ ਗੱਡ ਮੁਸਲਮਾਨ ਪੀਰ ਦੀ ਦਰਗਾਹ 'ਤੇ 24-25 ਸਾਉਂਣ ਦੋ ਦਿਨ ਵਿਸਾਲ ਮੇਲਾ ਲੱਗਦਾ ਹੈ, ਜਿੱਥੇ ਘੋਲ ਖ਼ੇਡ ਤੇ ਕਬੱਡੀ ਆਦਿ ਖੇਡਾਂ ਦੇ ਮੁਕਾਬਲੇ ਕਰਵਾਏ ਜਾਂਦੇ ਹਨ। ਮਹਾਨ ਇਤਿਹਾਸਕ ਜਗਾ ਵਾਲਾ ਹੂਸੈਨੀਵਾਲਾ ਵੀ ਮੁਸਲਮਾਨ ਨੇ ਵਸਾਇਆ ਸੀ, ਜਿੱਥੇ ਬਾਬਾ ਹੂਸੈਨੀਵਾਲਾ ਦੀ ਸਮਾਧ 'ਤੇ ਹਰ ਸਾਲ ਮੇਲਾ ਭਰਦਾ ਹੈ।

ਸਰਹੱਦੀ ਫ਼ਿਰੋਜ਼ਪੁਰ ਇਲਾਕੇ ਵਿੱਚ ਮੁਸਲਮਾਨਾਂ ਵੱਲੋਂ ਵਸਾਏ ਪਿੰਡ ਤੇ ਮੁਸਲਮਾਨਾਂ ਦਾ ਗੜ੍ਹ ਹੋਣ ਦੀ ਪੁਸਟੀ ਕਰਦਿਆ ਬਜ਼ੁਰਗਾਂ ਨੇ ਦਾਅਵਾ ਕੀਤਾ ਕਿ ਮਮਦੋਟ ਦੇ 84 ਪਿੰਡਾਂ ਵਿੱਚ ਇੱਕ ਮੁਸਲਮਾਨ ਜੰਗੀਰਦਾਰ ਨਵਾਬ ਦੀ ਜ਼ਮੀਨ ਸੀ ਤੇ ਇਹ ਸਾਰੇ ਪਿੰਡ ਉਸ ਨਵਾਬ ਦੇ ਅਧੀਨ ਸਨ। ਇਲਾਕੇ ਵਿੱਚ ਇੱਕੋ ਗੱਟੀ ਦੇ ਨਾਂਅ 'ਤੇ ਬੰਨੇ ਪਿੰਡ ਇਸ ਹੁਕਮਰਾਨ ਦੀ ਮੂੰਹ ਬੋਲਦੀ ਤਸਵੀਰ ਹੈ। ਮੁਸਲਮਾਨ ਨਵਾਬ ਵੱਲੋਂ ਵਸਾਏ ਇਹ ਪਿੰਡ ਜਿਵੇਂ ਗੱਟੀ ਅਜੀਜਵਾਲੀ, ਗੱਟੀ ਜੱਲੇ ਖਾਨ, ਗੱਟੀ ਰਾਜੋ ਕੀ, ਗੱਟੀ ਹਿਆਤ, ਗੱਟੀ ਮੱਟੜ ਮਦਰੇ, ਗੱਟੀ ਹਰੀਮੇ ਕੇ ਆਦਿ ਅੱਜ ਵੀ ਮੌਜੂਦ ਹਨ। ਗੱਟੀ ਦੀ ਸੰਗਿਆ ਗਿਣਤੀ ਮੰਨਿਆ ਜਾਂਦਾ ਹੈ। ਉਹਨਾਂ ਦੱਸਿਆ ਕਿ ਮਮਦੋਟ ਦਾ ਕਿਲਾ ਵੀ ਮੁਸਲਮਾਨ ਨਵਾਬ ਦਾ ਸੀ। ਜਾ ਕਿ ਦੇਖਣ 'ਤੇ ਪਤਾ ਲੱਗਿਆ ਕਿ ਇਹ ਕਿਲਾ ਖੰਡਰ ਦਾ ਰੂਪ ਧਾਰਨ ਕਰ ਗਿਆ ਹੈ ਤੇ ਇੱਥੇ ਭਾਰਤੀ ਸੈਨਾ ਦਾ ਮੌਜੂਦ ਹੈ।



ਮੁਸਲਮਾਨ ਨੀਰ ਸ਼ਾਹ ਨੂਰ ਵੱਲੋਂ ਫਾਜ਼ਿਲਕਾ ਤੋਂ ਫਿਰੋਜ਼ਪੁਰ ਖਾਈ ਨਜ਼ਦੀਕ  ਵਸਾਇਆ ਪਿੰਡ ਨੀਰ ਸ਼ਾਹ ਨੂਰ ਉਹਨਾਂ ਦੀ ਵਸੋਂ ਦੀ ਹਾਮੀ ਭਰਦਾ ਹੈ। ਪਿੰਡ ਦੇ ਮੋਹੜੀ ਗੱਡ ਨੀਰ ਸ਼ਾਹ ਨੂਰ ਦੀ ਦਰਗਾਹ 'ਤੇ ਸਰਧਾ ਵਜੋਂ ਇੱਕ ਮੇਲਾ ਵੀ ਲੱਗਦਾ ਹੈ। ਪਿੰਡ ਲੱਖੋ ਕੇ ਬਹਿਰਾਮ ਵਿੱਚ ਪਿੰਡ ਵਿੱਚ ਵੀ ਇਸ ਮੋਹੜੀ ਗੱਡੀ ਮੁਸਲਮਾਨ ਦੇ ਨਾਂਅ 'ਤੇ ਮੇਲਾ ਲੱਗਦਾ ਹੈ। ਥੋੜਾ ਇਤਿਹਾਸ ਫਰੋਲਣ 'ਤੇ ਪਤਾ ਲੱਗਿਆ ਕਿ ਫ਼ਿਰੋਜ਼ਪੁਰ ਸ਼ਹਿਰ ਤੁਗਲਕੀ ਰਾਜਾ ਫ਼ਿਰੋਜ਼ ਸਾਹ ਨੇ 13 ਸਦੀ ਵਿੱਚ ਵਸਾਇਆ ਸੀ। ਮੁਸਲਮਾਨ ਦੇ ਗੜ੍ਹ ਵਾਲੇ ਇਲਾਕਿਆਂ ਦੀ ਛਾਣ ਬੀਣ ਕਰਨ 'ਤੇ 3 ਦਰਜ਼ਨ ਦੇ ਕਰੀਬ ਮੁਸਲਮਾਨ ਦੇ ਨਾਂਅ ਵਾਲੇ ਪਿੰਡ ਸਾਹਮਣੇ ਆਏ ਜਿਹਨਾਂ ਵਿੱਚੋਂ ਫ਼ਿਰੋਜ਼ਸਾਹ, ਸੈਦੇਵਾਲਾ, ਆਮਿਰ ਖਾਸ, ਮੱਲਵਾਲਾ ਖਾਸ, ਮੱਲਵਾਲਾ ਕਦੀਮ, ਮੱਲਵਾਲਾ ਜਦੀਦ, ਪੀਰ ਮੁਹੰਮਦ, ਬੁੱਕਣ ਖਾਨ ਵਾਲਾ, ਨਸੀਰਾ ਖਿਲਚਿਆ, ਸੇਰ ਖਾਂ, ਸੰਧੇ ਹਾਸ਼ਮ, ਬਸਤੀ ਬਲੋਚਨ ਵਾਲੀ, ਪੀਰ ਇਸਮਾਈਲ ਖਾਨ, ਬਸਤੀ ਅਜੀਜਵਾਲੀ, ਗਾਮੇ ਵਾਲਾ, ਪੀਰ ਕੇ ਖਾਨ ਗੜ, ਗੁਲਾਮ ਪੱਤਰਾ, ਸਾਦਦਰੀਨ ਵਾਲਾ , ਹੂਸੈਨ ਸਾਹ ਵਾਲਾ, ਭੱਬਾ ਹਾਜੀ ਆਦਿ ਸ਼ਾਮਲ ਹਨ। ਇਹ ਵੀ ਸਮੇਂ ਦਾ ਸੱਚ ਹੈ ਕਿ ਦਰਜ਼ਨਾਂ ਮੁਸਲਮਾਨ ਨਾਂਅ ਵਾਲੇ ਪਿੰਡਾਂ ਵਿੱਚੋਂ ਕੇਵਲ ਇੱਕ ਪਿੰਡ ਸਰਦਾਰ ਖਾਂ ਵਾਲਾ ਦਾ ਹੀ ਨਾਂਅ ਬਦਲਿਆ ਗਿਆ ਹੈ, ਹੁਣ ਇਸ ਦਾ ਨਾਂਅ ਵੰਡ ਤੋਂ ਮਗਰੋਂ ਸੋਢੀ ਨਗਰ ਰੱਖ ਦਿੱਤਾ ਹੈ।

Comments

ਕੰਵਲ ਧਾਲੀਵਾਲ

ਇਹ ਨਿਸ਼ਾਨਦੇਹੀ ਚੰਗੀ ਤਾਂ ਹੈ ਪਰ ਕੋਈ ਵਡੀ ਗਲ ਨਹੀਂ | ਪਿੰਡਾਂ - ਸ਼ਹਿਰਾਂ ਦੇ ਨਾਮ ਬਦਲਣਾ ਕੋਈ ਸੋਖਾ ਨਹੀਂ ਹੁੰਦਾ| 'ਬੋਮਬੇ' ਵਰਗੇ ਅੰਗ੍ਰੇਜ਼ਾਂ ਦੇ ਵਿਗਾੜੇ ਹਿੰਦੋਸਤਾਨੀ ਨਾਮ ਬਦਲਣ ਵਿਚ ੨੦੦ ਸਾਲ ਲਗੇ ਹਨ ! ਜੇ ਪੂਰਬੀ ਪੰਜਾਬ ਵਿਚ ਮੁਢਲੇ 'ਮੁਸਲਮਾਨੀ' ਨਾਮ ਕਾਇਮ ਹਨ ਤਾਂ ਪਛਮੀ ਪੰਜਾਬ ਵਿਚ ਵੀ 'ਟੋਬਾ ਟੇਕ ਸਿੰਘ', 'ਗੰਗਾ ਰਾਮ ਹਸਪਤਾਲ' ਵਰਗੇ ਅਨੇਕਾਂ ਨਾਮ ਉਸੇ ਤਰਾਂ ਪ੍ਰਚਲਤ ਹਨ ਜਿਵੇਂ ੪੭ ਤੋਂ ਪਹਿਲਾਂ ਸਨ| ਪਰ ਇਨ੍ਹਾਂ ਗੱਲਾਂ ਤੋਂ ਇਹ ਨਤੀਜਾ ਨਹੀਂ ਕਡਿਆ ਜਾ ਸਕਦਾ ਕਿ ਨਾਮ ਨਾ ਬਦਲਣ ਪਿਛੇ ਕੋਈ ਆਪਸੀ ਪਿਆਰ ਜਾਂ 'ਦੂਜਿਆਂ' ਪ੍ਰਤੀ ਸਤਿਕਾਰ ਦੀ ਭਾਵਨਾ ਕੰਮ ਕਰ ਰਹੀ ਹੈ | ਇੰਨਾ ਆਪਸੀ ਮੋਹ ਹੁੰਦਾ ਤਾਂ ਧਾਰਮਿਕ ਕਟੜਤਾ ਸਾੰਨੂ ਵਖਰੇ ਕਰਨ 'ਚ ਕਾਮਯਾਬ ਨਾ ਹੁੰਦੀ !

Jag GoodDo

BJP ਦਾ ਰਾਜ ਆ ਗਿਆ ਤਾਂ ਬਦਲ ਦੇਣਗੇ ॥

Channi Sandhu

thats great

Sadia Shergill

ehde ch kehri khaas gal ah....paakistan ch vee naa hege ah apne singha de name te..."toba tek singh, maan singh waaala, te hor"

Rattowalz

Kinna changa hunda je de wang hi na hundi , pyar nal sabh mil jul ke rahinde. Ik war jad Nankana Sahib lye sangat pakistan pahunchi ta ik bjurag( old man) uchi uchi awaaja mar ke akh reha c " koe bhai Jagron laage to hai ?" Mere nanaji je hath khara kita hi c ke oh admi ne jhat aa jaffi pa lyee te bhut royea ! Ehna pyar ajje bhi kuj loka de dila ch hai"

Angrej

khas gall a..lekhk da ik chnga yatan a..jp PAK to ayea oh jada smjhda a..k apne purane pind da naam sunke kiwe lgda a need nt to change,,

CoreyPut

This year turned out to be very difficult. But we have optimized and reduced the cost of our products! It is almost impossible to find prices lower than ours, the sale is at the cost price level. Watch and be surprised by our super low prices https://is.gd/72jG3I

Security Code (required)



Can't read the image? click here to refresh.

Name (required)

Leave a comment... (required)





ਖ਼ਬਰਸਾਰ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ