ਕਲ਼ਮ ਦੀ ਅਵਾਜ਼ - ਗੁਰਮੇਲ ਸਿੰਘ ਸਿੱਧੂ ਇਟਲੀ
Posted on:- 20-05-2015
ਹੱਥ ਜੋੜ ਆਖਦੀ ਕਲਮ ਲਿਖਾਰੀ ਨੂੰ
ਕੀਤੇ ਐਂਵੇਂ ਨਾ ਮੈਨੂੰ ਬਾਦਨਾਮ ਕਰਦੀਂ
ਦੁਨੀਆ ਵਿਚ ਉੱਚਾ ਰੁਤਬਾ ਮੇਰਾ,,
ਕੀਤੇ ਖਾਸ ਤੋਂ ਨਾ ਮੈਨੂੰ ਆਮ ਕਰਦੀਂ
ਹੱਥ ਲਗ ਕੇ ਵਖਤ ਦੀਆਂ ਸਰਕਾਰਾਂ ਦੇ
ਕੀਤੇ ਵਖਤ ਦੀ ਨਾ ਮੈਨੂੰ ਗੁਲਾਮ ਕਰਦੀਂ
ਬਹੁਤ ਔਖਾ ਸੱਚ ਅਤੇ ਝੂਠ ਵਿਖਾਉਣ
ਕੀਤੇ ਇਹਨਾਂ ਪੰਨਿਆਂ ਦੀ ਇਕੋ ਨਾ ਪਹਿਚਾਨ ਕਰਦੀਂ
ਤੇਰਾ ਲਿਖਿਆ ਹਰ ਕੋਈ ਪੜਦਾ-ਸੁਣਦਾ
ਕੀਤੇ ਲੱਚਕਰਤਾ ਦੀ ਨਾ ਹਰ ਸ਼ਾਮ ਕਰਦੀਂ
ਮੇਰਾ ਹਰ ਇਕ ਅੱਖਰ ਸਿੱਧੂ-ਆ
ਤੂੰ ਵੀ ਨੇਕੀ ਦੇ ਨਾਮ ਕਰਦੀ
ਕੋਈ ਲਿਖਦਾ ਗੀਤ-ਕਵਿਤਾ, ਕੋਈ ਲਿਖਦਾ ਕਥਾ-ਕਹਾਣੀ
ਸਦਾ ਸਲਾਮ ਕਰਦਾ ਜਗ ਉਹਨਾਂ ਨੂੰ, ਆਖ ਗਏ ਜੋ ਗੱਲ ਸਿਆਣੀ
ਈ-ਮੇਲ: sidhupunjabbi@gmail.com