Fri, 17 May 2024
Your Visitor Number :-   7045944
SuhisaverSuhisaver Suhisaver

ਗ਼ਜ਼ਲ - ਸਰਬਜੀਤ ਧੀਰ

Posted on:- 10-09-2012



ਬਿਨ ਬੋਲੇ ਵੀ ਇਸ ਤਰ੍ਹਾਂ ਦਿੱਤੀ ਗੱਲ ਸਮਝਾ
ਅੱਖੀਆਂ ਵਿਚਲੀ ਰਮਜ ਨੂੰ, ਦਿਲ ਨੇ ਬੁੱਝ ਲਿਆ

ਹੁਸਨ ਮੇਰੇ ਦੇ ਸੇਕ ਤੋਂ ਬਚਕੇ ਰਹੀਂ ਜ਼ਰਾ,
ਸ਼ਮ੍ਹਾ ਦੀ ਇਸ ਗੱਲ ’ਤੇ ਭੰਵਰਾ ਹੱਸ ਪਿਆ ।

ਹੋਣ ਨਿਛਾਵਰ ਹੁਸਨ ਤੋਂ ,ਆਸ਼ਕ ਸਦਾ ਬੇਖੌਫ,
ਭੰਵਰਾ ਸੜਦਾ ਅੱਗ ਵਿੱਚ, ਗੱਲ ਇਹ ਦੱਸ ਗਿਆ ।

ਜਿਹੜੇ ਹੁਸਨ ’ਤੇ ਹਰ ਵੇਲੇ ਤੂੰ ਮਾਣ ਕਰੇਂਦੀ ਝੱਲੀਏ,
ਮੈਂ ਨਾ ਪੁੱਛਾਂ ਰੂਪ ਤੇਰਾ ਇਹ ਦੱਸ ਕਿਸ ਕੰਮ ਰਿਹਾ ।

ਸੁਗੰਧੀਆਂ ਲਿਪਟੀ ਪੌਣ ਨੇ ਦਸਤਕ ਦਿੱਤੀ ਆਣ,
ਧੁੱਪੇ ਮੱਚਦੇ ਰੁੱਖ ਦਾ,ਅੰਗ-ਅੰਗ ਨੱਚ ਪਿਆ ।

ਉਸਦੇ ਚਿਹਰੇ ਚਾਨਣੀ ਰਿਸ਼ਮਾਂ ਰਹੀ ਖਿਲਾਰ,
ਇੱਕ ਅੱਖ ਲਈ ਹੂਰ ਹੈ, ਦੂਜੀ ਲਈ ਖ਼ੁਦਾ ।

ਔੜਾਂ ਮਾਰੇ ਰੁੱਖ ‘ਤੇ ਫੁੱਲ ਖਿੜਦੇ ਤੂੰ ਵੇਖੀਂ,
ਬਣ ਸ਼ਬਨਮ ਦੀ ਬੂੰਦ ਤੂੰ, ਇਸਦੇ ਗਲ ਲੱਗ ਜਾ ।

ਇੱਕ ਦਿਨ ਤੈਨੂੰ ਖ਼ੁਦ ਮਿਲੂ, ਦਰ ਤੇਰੇ ’ਤੇ ਆ ਕੇ,
ਜਿਸਨੂੰ ‘ਧੀਰਾ’ ਲੱਭ ਰਿਹੈਂ, ਹਰ ਬੂਹਾ ਖੜਕਾ ।
                              

                                    ਸੰਪਰਕ:  88722 18418

Comments

Amandeep Singh

bhut vdhia hai ji

Security Code (required)



Can't read the image? click here to refresh.

Name (required)

Leave a comment... (required)





ਕਾਵਿ-ਸ਼ਾਰ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ