Fri, 23 February 2018
Your Visitor Number :-   1144219
SuhisaverSuhisaver Suhisaver
ਅੰਮ੍ਰਿਤਸਰ ਹਵਾਈ ਅੱਡੇ ਤੋਂ ਬਰਮਿੰਘਮ ਲਈ ਸਿੱਧੀ ਉਡਾਣ ਸ਼ੁਰੂ               ਇਰਾਨੀ ਜਹਾਜ਼ ਹਾਦਸਾਗ੍ਰਸਤ; 66 ਹਲਾਕ              

ਵਿਕੀਪੀਡੀਆ -ਸੱਤਦੀਪ ਗਿੱਲ

Posted on:- 03-01-2017

suhisaver

ਵਿਕੀਪੀਡੀਆ ਦੁਨੀਆਂ ਦਾ ਸਭ ਤੋਂ ਵਿਸ਼ਾਲ ਵਿਸ਼ਵਕੋਸ਼ ਹੈ ਇਹ ਲਗਭਗ ਹਰ ਕੋਈ ਜਾਣਦਾ ਹੈ। ਇਹ ਜਿੰਮੀ ਵੇਲਜ਼ ਦੁਆਰਾ 15 ਜਨਵਰੀ 2001 ਵਿੱਚ ਸ਼ੁਰੂ ਕੀਤਾ ਗਿਆ ਸੀ ਅਤੇ ਅੱਜ ਇਹ ਦੁਨੀਆਂ ਦੀਆਂ 295 ਭਾਸ਼ਾਵਾਂ ਵਿੱਚ ਮੌਜੂਦ ਹੈ। ਬਹੁਤ ਘੱਟ ਲੋਕ ਜਾਣਦੇ ਹਨ ਕਿ ਵਿਕੀਪੀਡੀਆ ਸਿਰਫ਼ ਪ੍ਰੋਜੈਕਟ ਨਹੀਂ ਹੈ ਸਗੋਂ ਇਸਦੇ ਨਾਲ ਹੀ ਵਿਕਸ਼ਨਰੀ, ਵਿਕੀਸਰੋਤ, ਵਿਕੀਕਥਨ, ਵਿਕੀਬੁਕਸ, ਵਿਕੀਸਫ਼ਰ ਆਦਿ ਵਰਗੇ ਹੋਰ ਪ੍ਰੋਜੈਕਟ ਵੀ ਹਨ। ਸਾਂਝੇ ਤੌਰ ਉੱਤੇ ਇਹਨਾਂ ਸਾਰੇ ਪ੍ਰੋਜੈਕਟਾਂ ਨੂੰ ਵਿਕੀਮੀਡੀਆ ਪ੍ਰੋਜੈਕਟ ਵੀ ਕਹਿੰਦੇ ਹਨ।

ਪੰਜਾਬੀ ਵਿੱਚ ਇਸ ਵੇਲੇ ਵਿਕੀਪੀਡੀਆ, ਵਿਕਸ਼ਨਰੀ ਅਤੇ ਵਿਕੀਬੁਕਸ ਪ੍ਰੋਜੈਕਟ ਮੌਜੂਦ ਹਨ। ਵਿਕੀਸਰੋਤ, ਜਿਸ ਵਿੱਚ ਕਾਪੀਰਾਈਟ ਤੋਂ ਮੁਕਤ ਕਿਤਾਬਾਂ ਪਾਈਆਂ ਜਾਂਦੀਆਂ ਹਨ, ਸ਼ੁਰੂ ਕਰਨ ਲਈ ਪੂਰੀ ਕੋਸ਼ਿਸ਼ ਜਾਰੀ ਹੈ। ਪੰਜਾਬੀ ਵਿਕੀਪੀਡੀਆ 2002 ਵਿੱਚ ਸ਼ੁਰੂ ਹੋ ਗਿਆ ਸੀ ਪਰ 2006 ਤੱਕ ਕੋਈ ਜ਼ਿਆਦਾ ਕੰਮ ਨਹੀਂ ਹੋਇਆ। ਇਸ ਤੋਂ ਬਾਅਦ ਵਿਕੀ ਭਾਈਚਾਰਾ ਬਣਨਾ ਸ਼ੁਰੂ ਹੋਇਆ। 2008 ਤੋਂ ਬਾਅਦ ਵੱਡੇ ਪੱਧਰ ਉੱਤੇ ਵਰਤੋਂਕਾਰ ਜੁੜਨੇ ਸ਼ੁਰੂ ਹੋਏ ਅਤੇ ਵਰਕਸ਼ਾਪਾਂ ਵੀ ਕੀਤੀਆਂ ਗਈਆਂ। ਪਹਿਲੀਆਂ ਵਰਕਸ਼ਾਪਾਂ ਗੁਗਲਾਨੀ ਜੀ ਦੁਆਰਾ ਅੰਮ੍ਰਿਤਸਰ, ਲੁਧਿਆਣਾ ਅਤੇ ਪਟਿਆਲਾ ਵਿਖੇ ਕੀਤੀਆਂ ਗਈਆਂ। ਇਸ ਤੋਂ ਬਾਅਦ ਚਰਨ ਗਿੱਲ ਜੀ ਦੁਆਰਾ ਵੱਖ-ਵੱਖ ਥਾਵਾਂ ਉੱਤੇ ਵਰਕਸ਼ਾਪਾਂ ਕੀਤੀਆਂ ਗਈਆਂ।

ਅੱਗੇ ਪੜੋ

ਸੰਚਾਰ ਤਕਨਾਲੋਜੀ ਅਤੇ ਪੱਛੜੀ ਆਬਾਦੀ -ਮੋਬਨੀ ਦੱਤਾ

Posted on:- 06-01-2016

suhisaver

ਅਨੁਵਾਦਕ: ਸਚਿੰਦਰ ਪਾਲ ‘ਪਾਲੀ’

ਅੱਜ
-ਕੱਲ ਸੰਚਾਰ ਤਕਨਾਲੋਜੀ ਜਿਵੇਂ ਕਿ ਮੋਬਾਈਲ ਫ਼ੋਨ ਨੂੰ ਆਰਥਿਕ ਅਤੇ ਸਮਾਜਿਕ ਵਿਕਾਸ ਦੇ ਲਈ ਇੱਕ ਸ਼ਕਤੀਸ਼ਾਲੀ ਸੰਦ ਵਜੋਂ ਮੰਨਿਆ ਜਾਂਦਾ ਹੈ, ਜੋ ਭਾਰਤ ਵਿੱਚ ਪੱਛੜੀ ਆਬਾਦੀ ਦੀ ਮਦਦ ਕਰਦਾ ਹੈ। ਇਸ ਕਰਕੇ ਬਹੁਤ ਸਾਰੇ ਗੈਰ-ਮੁਨਾਫ਼ਾ ਸੰਗਠਨ ਆਪਣੇ ਜਾਂ ਆਪਣੇ ਦੁਆਰਾ ਖ਼ਰੀਦੀ ਸੰਚਾਰ ਤਕਨਾਲੋਜੀ ਦੇ ਨਾਲ ਪੱਛੜੀ ਆਬਾਦੀ ਦੇ ਵਿਕਾਸ ਲਈ ਭਾਰਤ ਦੀ ਕਈ ਪੱਛੜੇ ਖੇਤਰਾਂ 'ਚ ਕੰਮ ਕਰ ਰਹੇ ਹਨ। ਵਿਚਾਰਿਕ ਤੌਰ ’ਤੇ ਇਹ ਸਿੱਧਾ ਇਨ੍ਫ਼ਾਰਮੇਸ਼ਨ ਤਕਨਾਲੋਜੀ ਤਰੀਕੇ ਨਾਲ ਗਰੀਬੀ ਘਟਾਉਣ, ਪੱਛੜੀ ਆਬਾਦੀ ਨੂੰ ਲਾਭ ਪਹੁੰਚਾਉਣ, ਉਨ੍ਹਾਂ ਦੀਆਂ ਸਮਾਜਿਕ-ਆਰਥਿਕ ਹਾਲਾਤਾਂ ਵਿੱਚ ਸੁਧਾਰ ਲਿਆਉਣ ਨਾਲ ਸੰਬੰਧਿਤ ਹਨ ।


ਪਰ ਭਾਰਤ ਦੀ ਪੱਛੜੀ ਆਬਾਦੀ ਵਿੱਚ ਗੈਰ-ਮੁਨਾਫ਼ਾ ਸੰਗਠਨਾਂ ਦੁਆਰਾ ਸੰਚਾਰ ਤਕਨਾਲੋਜੀ ਦੇ ਪ੍ਰਾਜੈਕਟਾਂ ’ਤੇ ਖੋਜ ਆਧਾਰਿਤ ਅਧਿਐਨ ਦੀ ਪੜਤਾਲ ਕਰਨ ਦੀ ਲੋੜ ਹੈ । ਇਨ੍ਹਾਂ ਪੱਛੜੇ ਹੋਏ ਖੇਤਰਾਂ ਨਾਲ ਸੰਬੰਧਿਤ ਆਬਾਦੀ , ਆਰਥਿਕ , ਵਿੱਦਿਅਕ ਅਤੇ ਸਮਾਜਿਕ ਪੱਖੋਂ ਪੱਛੜੀ ਹੋਈ ਹੈ । ਉਹ ਮੁਸ਼ਕਿਲ ਨਾਲ ਇੱਕ ਮੋਬਾਇਲ ਫ਼ੋਨ ਰੱਖਣ ਦੀ ਹਾਲਤ ਵਿੱਚ ਹਨ । ਇਹਨਾਂ ਖੇਤਰਾਂ ਵਿੱਚ ਬਹੁਤ ਘੱਟ ਲੋਕਾਂ ਨੂੰ ਮੋਬਾਇਲ ਫ਼ੋਨ ਇਸਤੇਮਾਲ ਕਰਨ ਦੀ ਸੂਝ ਹੈ । ਇਹਨਾਂ ਖੇਤਰਾਂ ਵਿੱਚ ਬਿਜਲੀ ਦੇ ਕੁਨੈਕਸ਼ਨ ਵੀ ਬਹੁਤ ਘੱਟ ਹਨ , ਜਿਸ ਨਾਲ ਲੋਕ ਆਪਣੇ ਮੋਬਾਇਲ ਫ਼ੋਨ ਚਾਰਜ ਕਰ ਸਕਣ ।

ਅੱਗੇ ਪੜੋ

ਜਦੋਂ ਵਟਸਐਪ ਦੇ ਮੈਸੇਜ ਨੇ ਪਾਈਆਂ ਭਾਜੜਾਂ - ਬਿੱਟੂ ਜਖੇਪਲ

Posted on:- 30-01-2015

suhisaver

ਅਜੋਕੀ ਨੌਜਵਾਨ ਪੀੜ੍ਹੀ ’ਚ ਹਰ ਐਕਟਿਵ ਇਨਸਾਨ ਇਹੀ ਚਾਹੁੰਦਾ ਹੈ ਕਿ ਉਸ ਕੋਲ ਐਂਡਰਾਇਡ ਫੋਨ ਹੋਵੇ ਤੇ ਨੈੱਟ ਚੱਲਦਾ ਹੋਵੇ। ਅੱਜ ਇੰਟਰਨੈੱਟ ਦੀ ਵਰਤੋਂ ਕਰਨ ਲਈ ਨੌਜਵਾਨਾਂ ’ਚ ਹੋੜ ਮੱਚੀ ਹੋਈ ਹੈ। ਹਰ ਕੋਈ ਫੋਨ ’ਤੇ ਨਜ਼ਰਾਂ ਟਿਕਾਈ ਰੱਖਦਾ ਹੈ ਕਿ ਕਿੱਧਰੋਂ ਕੁਝ ਆਵੇ ਤੇ ਉਹ ਨਾਲ ਦੀ ਨਾਲ ਜਵਾਬ ਦੇਣ । ਗੱਲ ਕਰਨ ਲੱਗੇ ਹਾਂ ਵਟਸਐਪ ਦੀ।

ਵਟਸਐਪ ਸਾਡੀ ਸਹੂਲਤ ਲਈ ਸ਼ੁਰੂ ਕੀਤੀ ਗਈ ਇੱਕ ਅਜਿਹੀ ਸਹੂਲਤ ਹੈ , ਜਿਸ ਰਾਹੀਂ ਸਾਡੇ ਬਹੁਤ ਸਾਰੇ ਜ਼ਰੂਰੀ ਸੁਨੇਹੇ ਆਸਾਨੀ ਨਾਲ ਇੱਕ-ਦੂਜੇ ਨੂੰ ਭੇਜੇ ਜਾ ਸਕਦੇ ਹਨ ਤੇ ਕੋਈ ਬਹੁਤਾ ਖ਼ਰਚਾ ਵੀ ਨਹੀਂ ਆਉਦਾ ਪਰ ਕੁਝ ਸ਼ਰਾਰਤੀ ਅਨਸਰ ਤੇ ਸੌੜੀ ਸੋਚ ਵਾਲੇ ਲੋਕ ਇਸ ਸਹੂਲਤ ਦੀ ਦੁਰਵਰਤੋਂ ਕਰ ਰਹੇ ਹਨ । ਜਦੋਂ ਕਿਸੇ ਨੂੰ ਵਟਸਐਪ ’ਤੇ ਕੋਈ ਮੈਸੇਜ ਆਉਂਦਾ ਹੈ ਤਾਂ ਉਹ ਉਸ ਨੂੰ ਅੱਗੇ ਦੀ ਅੱਗੇ ਭੇਜ ਦਿੰਦੇ ਹਨ। ਇਹ ਬਹੁਤ ਵਧੀਆ ਤਰੀਕਾ ਹੈ ਕਿਸੇ ਨੂੰ ਚੰਗੀ ਸਿੱਖਿਆ ਦੇਣ ਦਾ ਪਰ ਪਿਛਲੇ ਦਿਨੀਂ ਕਿਸੇ ਸ਼ਰਾਰਤੀ ਅਨਸਰ ਨੇ ਵਟਸਐਪ ’ਤੇ ਇੱਕ ਮੈਸੇਜ ਕੀਤਾ ਕਿ ਇੱਕ ਸਕੂਲੀ ਬੱਸ ਹਾਦਸੇ ਦਾ ਸ਼ਿਕਾਰ ਹੋ ਗਈ ਹੈ , ਜਿਸ ’ਚ 19 ਬੱਚੇ ਗੰਭੀਰ ਜ਼ਖ਼ਮੀ ਹੋ ਗਏ ਹਨ ਤੇ ਉਨ੍ਹਾਂ ਨੂੰ ਐਮਰਜੈਂਸੀ ਖੂਨ ਦੀ ਲੋੜ ਹੈ , ਜਲਦੀ ਹਸਪਤਾਲ ਪਹੁੰਚੋ ।

ਅੱਗੇ ਪੜੋ

ਸੂਚਨਾ-ਤਕਨਾਲੋਜੀ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ