Sat, 06 June 2020
Your Visitor Number :-   2530600
SuhisaverSuhisaver Suhisaver
ਸੂਹੀ ਸਵੇਰ ਦਾ ਸਾਲਾਨਾ ਸਮਾਗਮ 9 ਫਰਵਰੀ ਨੂੰ ਪੰਜਾਬੀ ਭਵਨ ਲੁਧਿਆਣਾ ਵਿਖੇ               ਜਥੇਦਾਰ ਅਵਤਾਰ ਸਿੰਘ ਮੱਕੜ ਨਹੀਂ ਰਹੇ              

ਸ਼ਹੀਦ -ਡਾ. ਨਿਸ਼ਾਨ ਸਿੰਘ ਰਾਠੌਰ

Posted on:- 11-02-2020

suhisaver

ਅਰਪਿਤਾ ਬਹੁਤ ਖੁਸ਼ ਸੀ ਕਿਉਂਕਿ ਅੱਜ ਉਸਦੇ ਬੇਟੇ ਅਰਮਾਨ ਦਾ ਚੌਥਾ ਜਨਮਦਿਨ ਸੀ। ਇਸ ਲਈ ਉਸਨੇ ਆਫ਼ਿਸ ਤੋਂ ਵੀ ਛੁੱਟੀ ਲੈ ਰੱਖੀ ਸੀ। ਉਹ ਸਵੇਰ ਤੋਂ ਹੀ ਘਰ ਵਿਚ ਹੋਣ ਵਾਲੀ ਪਾਰਟੀ ਦੀਆਂ ਤਿਆਰੀਆਂ ਕਰ ਰਹੀ ਸੀ। ਘਰ ਵਿਚ ਨਵੇਂ ਗਮਲੇ ਰੱਖਵਾ ਦਿੱਤੇ ਸਨ ਅਤੇ ਨਵੇਂ ਪਰਦੇ ਪਹਿਲਾਂ ਹੀ ਤਿਆਰ ਕਰਵਾ ਲਏ ਸਨ। ਬੰਗਲੇ ਨੂੰ ਰੰਗ- ਰੋਗਨ ਹਫ਼ਤਾ ਪਹਿਲਾਂ ਹੀ ਪੂਰਾ ਹੋ ਚੁਕਾ ਸੀ।

ਅਰਪਿਤਾ ਨੂੰ ਕੰਮ ਨਿਪਟਾਉਂਦਿਆਂ ਦੁਪਹਿਰ ਹੋ ਗਈ ਸੀ। ਹੁਣ ਕੰਮ ਬਾਕੀ ਸੀ, ਸਿਰਫ ਸਾਫ਼- ਸਫ਼ਾਈ ਕਰਨ ਵਾਲਾ। ਅਰਪਿਤਾ ਨੇ ਆਪਣੀ ਤਿਆਰੀ ਵੀ ਕਰਨੀ ਸੀ ਅਤੇ ਬਾਜ਼ਾਰੋਂ ਖਰੀਦਦਾਰੀ ਵੀ ਕਰਨੀ ਸੀ।

“ਮੰਮਾ, ਅਰਮਾਨ ਦਾ ਧਿਆਨ ਰੱਖਣਾ... ਮੈਂ ਬਿਊਟੀ ਪਾਰਲਰ ਜਾ ਆਵਾਂ, ਨਾਲੇ ਬਾਜ਼ਾਰੋਂ ਖਰੀਦਦਾਰੀ ਵੀ ਕਰਨੀ ਹੈ।” ਉਸਨੇ ਆਪਣੀ ਮੰਮੀ ਨੂੰ ਕਿਹਾ, ਜੋ ਆਪਣੇ ਦੋਹਤੇ ਦੇ ਜਨਮਦਿਨ ਲਈ ਉਹਨਾਂ ਦੇ ਘਰ ਆਈ ਹੋਈ ਸੀ।

ਅੱਗੇ ਪੜੋ

ਨਜ਼ਰਬੰਦ -ਵਰਗਿਸ ਸਲਾਮਤ

Posted on:- 15-11-2019

suhisaver

"ਅੱਬੂ! ਅੱਬੂ! ਬਾਹਰ ਗਲੀ 'ਚ ਫੌਜ਼, ਸਾਰੀ ਗਲੀ ਭਰ ਗਈ!
ਖ਼ਬਰਾਂ ਸੁਣ ਰਹੇ ਅੱਬੂ ਨੂੰ ਹਿਲਾਉਂਦਿਆਂ ਜ਼ਿਹਾਨ ਨੇ ਕਿਹਾ
ਉਸਦੀ ਅਵਾਜ਼ 'ਚ ਮਾਸੂਮੀਅਤ ਅਤੇ ਹੈਰਾਨਗੀ ਸੀ।

ਟੈਲੀਵਿਜ਼ਨ 'ਤੇ ਕੈਲਾਸ਼ਨਾਥ ਯਾਤਰਾ ਰੋਕਣ ਦੀ ਖ਼ਬਰ ਬਾਰ-ਬਾਰ ਦੁਹਰਾਈ ਜਾ ਰਹੀ ਸੀ। ਸਾਰੇ ਯਾਤਰੂਆਂ ਨੂੰ ਵਾਪਸ ਆਪਣੇ-ਆਪਣੇ ਘਰਾਂ ਤੱਕ ਪਹੁੰਚਾਉਣ ਲਈ ਫੌਜ ਅਤੇ ਲੀਡਰਸ਼ਿਪ ਵੱਧ ਤੋਂ ਵੱਧ ਯਤਨ ਮੁਹੱਈਆ ਕਰਵਾ ਰਹੀ ਸੀ।

ਅਹਿਮਦ ਨੇ ਪਹਿਲਾਂ ਖਿੜਕੀ ਰਾਹੀਂ ਝਾਕਿਆ ਪਰ ਤਸੱਲੀ ਨਾ ਹੋਣ ਤੇ ਉਸ ਨੇ ਬਾਹਰ ਦਰਵਾਜ਼ੇ 'ਚ ਆ ਕੇ ਵੇਖਿਆ। ਕੁਝ ਦੇਰ ਪਹਿਲਾਂ ਉਹ ਜਦੋਂ ਆਇਆ ਸੀ ਤਾਂ ਗਲੀ ਵਿਚ ਬਹੁਤ ਚਹਿਲ-ਪਹਿਲ ਸੀ। ਲੋਕ ਆ-ਜਾ ਰਹੇ ਸਨ, ਬੱਚੇ ਖੇਡ ਰਹੇ ਸਨ, ਸ਼ਹਿਰ ਦੀਆਂ ਦੁਕਾਨਾਂ ਵੀ ਖੁਲ੍ਹੀਆਂ ਸੀ, ਹੁਣੇ ਤਾਂ ਉਹ ਜ਼ਿਹਾਨ ਅਤੇ ਆਇਤ ਲਈ ਬਰਗਰ ਅਤੇ ਪੇਸਟਰੀਆਂ ਲੈ ਕੇ ਆਇਆ ਸੀ ਅਤੇ ਆਪਣੀ ਰੇਹੜੀ ਲਈ ਵੀ ਬਰਿਆਨੀ ਆਦਿ ਦਾ ਸਮਾਨ ਲਿਆਇਆ ਹੈ। ਇਕ ਦਮ ਅਜਿਹਾ ਕੀ ਹੋ ਗਿਆ ਕਿ ਸਾਰੀ ਗਲੀ ਫੌਜ ਨਾਲ ਭਰ ਗਈ ... ਬੜੀਆਂ ਬੜੀਆਂ ਵਾਰਦਾਤਾਂ ਅਸੀਂ ਆਪਣੇ ਪਿੰਡੇ ਤੇ ਝੱਲੀਆਂ ਹਨ, ਬੜੇ ਬੰਦ, ਵੱਡੀਆਂ ਹੜਤਾਲਾਂ ਅਤੇ ਬੜੇ ਕਰਫਿਊ  ਅਸੀਂ ਫਾਕਿਆਂ ਨਾਲ ਲੰਘਾਏ, ਬੜੀਆਂ ਅੱਤਵਾਦ ਦੀਆਂ ਗਤੀਵਿਧੀਆਂ ਇਸ ਮੁਹੱਲੇ 'ਚ ਹੁੰਦੀਆਂ ਮਹਿਸੂਸ ਹੋਈਆਂ, ਆਰਮੀ ਦੇ ਕਈ ਸਰਚ ਅਪਰੇਸ਼ਨ ਵੇਖੇ, ਕਰੈਕ ਡਾਊਨ ਤੱਕ ਅਸੀਂ ਝੱਲੇ ..... ਪਰ ਇਸ ਤਰ੍ਹਾਂ ਦੀ ਵੱਡੀ ਤਦਾਦ 'ਚ ਆਰਮੀ ਕਦੇ ਨਹੀਂ ਦੇਖੀ!

ਅੱਗੇ ਪੜੋ

ਮੈਂ ਭਾਰਤੀ ਕਸ਼ਮੀਰਨ ਹਾਂ... -ਵਰਗਿਸ ਸਲਾਮਤ

Posted on:- 16-08-2019

suhisaver

ਸਿਰ ਤੋਂ ਲੱਕੜੀਆਂ ਦੀ ਗੰਢ ਚੌਕੇ ਵਿੱਚ ਸੁੱਟੀ, ਕਮਰ ਅਤੇ ਚੁੱਕਿਆ ਪਾਣੀ ਦਾ ਘੜਾ ਉਹ ਅੰਦਰ ਲੈ ਗਈ ਅਤੇ ਭਰਿਆ ਘੜਿਆਂ ਉੱਤੇ ਜਾ ਟਕਾਇਆ । ਹੰਬੀ ਹੋਈ ਜਲਾਲੋ ਉਥੇ ਹੀ ਲਤਾਂ ਵਛਾਂ ਕੰਧ ਨਾਲ ਢੋਅ ਲਾ ਕੇ ਬੈਠ ਗਈ ਅੱਖਾ ਬੰਦ ਕਰਕੇ ਅਰਾਮ ਅਤੇ ਸਕੂਨ 'ਚ ਘੁਲ ਗਈ …

ਪਹਾੜਾਂ ਦਾ ਹੁਸਨ ਪਹਾੜਾ ਵਾਂਗ ਹੀ ਸੋਹਣਾ ਤੇ ਅਕਰਸ਼ਕ ਹੁੰਦਾ ਹੈ ਰੁੱਖਾਂ ਅਤੇ ਜੜੀਆਂ ਬੂਟੀਆਂ ਨਾਲ ਕੱਝੇ ਪਹਾੜਾ ਵਾਂਗ ਇੱਥੋਂ ਦਾ ਹੁਸਨ ਵੀ ਮੋਟੇ ਕੱਪੜਿਆਂ ਨਾਲ ਸਿਰ ਤੋਂ ਪੈਰਾ ਤੱਕ ਕੱਝਿਆ ਰਹਿੰਦਾ ਹੈ । ਹਰੀਆਂ ਹਰੀਆਂ ਪਹਾੜੀਆਂ ਵਿੱਚੋਂ ਸੂਰਜ ਦਾ ਉੱਗਣਾ ਤੇ ਡੁੱਬਣਾ ਵਾਤਾਵਰਣ ਨੂੰ ਖੁਸ਼ਗਵਾਰ ਕਰ ਦਿੰਦਾ ਹੈ । ਪਹਾੜਾਂ ਵਿੱਚ ਜ਼ਿੰਦਗੀ ਭਾਵੇ ਖਾਸ ਅਰਥ ਰੱਖਦੀ ਹੈ ਪਰ ਆਮ ਜ਼ਿੰਦਗੀ ਨਾਲੋਂ ਕਿਤੇ ਔਖੀ ਹੁੰਦੀ ਹੈ ਸ਼ਾਇਦ ਤਾਂ ਹੀ ਉਹ ਲੋਕ ਤੰਦਰੁਸਤ ਅਤੇ ਮੇਹਨਤੀ ਹੁੰਦੇ    ਹਨ । ਪਰ ਜੋ ਹਾਲਾਤ ਖੁਸਗਵਾਰ  ਨਾ ਰਹਿਣ ਤਾਂ ਕੁਦਰਤ ਦੀ ਗੋਦ ਵਿੱਚ ਵੀ ਲੋਕ ਨਕੋਂ ਮੂੰਹੀ ਤੰਗ ਹੋ ਜਾਂਦੇ ਹਨ । ਕੁਝ ਇਸ ਤਰ੍ਹਾਂ ਦੇ ਹਾਲਾਤਾਂ 'ਚੋਂ ਹੀ ਜ਼ਿੰਦਗੀ ਬਸਰ ਗੁਜ਼ਰ ਰਹੀ ਸੀ ।  ਭੇਡਾਂ-ਬਕਰੀਆਂ ਦੇ ਦਲ ਦੀਆਂ ਅਵਾਜ਼ਾਂ ਨੇ ਜਲਾਲੋ ਦੀਆਂ ਅੱਖਾਂ ਖੁਲਵਾਈਆਂ ਉਸਨੇ ਸਹਿਮੇ ਜਿਹੇ ਪੈਰ ਦਰਵਾਜ਼ੇ ਵੱਲ ਵਧਾਏ ਉਦੋਂ ਠੰਡੀ ਸਾਹ ਭਰੀ ਜਦੋਂ ਨੂਰਾਂ ਨੂੰ ਨਿੱਕੇ-ਨਿੱਕੇ ਕਦਮ ਭਰਦੀ ਨਿੱਕੇ -ਨਿੱਕੇ ਹਥਾਂ ਵਿੱਚ ਡੰਡਾ ਫੜ੍ਹੀ ਭੇਡਾਂ ਬਕਰੀਆਂ ਨੂੰ ਹਿੱਕਦੀ ਆਉਂਦੀ ਵੇਖਿਆ । ਲਕੱੜਾ ਦੇ ਬਣੇ ਵਾੜੇ ਵਿੱਚ ਭੇਡ ਬਕਰੀਆਂ ਛੱਡ ਨੂਰਾਂ, ਦਾਦੀ ਨਾਲ ਆ ਝੰਬੜੀ ।

ਅੱਗੇ ਪੜੋ

ਕਹਾਣੀ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ