Thu, 15 November 2018
Your Visitor Number :-   1528165
SuhisaverSuhisaver Suhisaver
ਹਰਿਆਣਾ : ਆਈ ਐੱਨ ਐੱਲ ਡੀ 'ਚੋਂ ਕੱਢੇ ਅਜੈ ਚੌਟਾਲਾ               ਇਸਰੋ ਦੀ ਇੱਕ ਹੋਰ ਵੱਡੀ ਪ੍ਰਾਪਤੀ, ਸਫਲਤਾਪੂਰਵਕ ਦਾਗਿਆ ਜੀਸੈੱਟ-29              

ਅਨੁਵਾਦ ਵਿੱਚੋਂ ਗੁਜ਼ਰਦਿਆਂ -ਡਾ. ਵਿਨੋਦ ਕੁਮਾਰ

Posted on:- 15-11-2018

suhisaver

(ਅਨੁਵਾਦਕ ਵੱਲੋਂ ਸਵੈ ਕਥਨ)

ਪੁਸਤਕ ਦੀ ਮਹੱਤਤਾ

ਹਥਲੀ ਪੁਸਤਕ ਦਾ ਇਕ ਇਕ ਵਾਕ ਮਨੁੱਖੀ ਜੀਵਨ ਦੀ ਪ੍ਰਕਿਰਿਆ ਨੂੰ ਸਮਝਣ ਦੀ ਕੋਸ਼ਿਸ਼ ਅਤੇ ਮਨੁੱਖੀ ਸੰਭਾਵਨਾਵਾਂ ਉਪਰ ਕੇਂਦਰਿਤ ਹੈ। ਕਿਤਾਬ ਦੀ ਸ਼ੁਰੂਆਤ ਮਨੁੱਖ ਦੀ ਇਸ ਸ੍ਰਿਸ਼ਟੀ ਵਿੱਚ ਸਥਿਤੀ ਨੂੰ ਮਾਪਣ ਨਾਲ ਸ਼ੁਰੂ ਹੁੰਦੀ ਹੈ। ਥਾਮਸਨ ਤਿੰਨ ਪ੍ਰਸ਼ਨਾਂ ਨੂੰ ਸੰਬੋਧਿਤ ਹੁੰਦਾ ਹੈ। ਮਨੁੱਖੀ ਜੀਵਨ ਦੀ ਇਸ ਸ੍ਰਿਸ਼ਟੀ ਵਿਚ ਸਿਰਜਣਾ ਕਿਵੇਂ ਹੁੰਦੀ ਹੈ? ਇਸਦਾ ਕੁਦਰਤ ਨਾਲ ਕੀ ਰਿਸ਼ਤਾ ਹੈ? ਅਤੇ ਜੀਵਨ ਤੇ ਚੇਤਨਾ ਕਿਵੇਂ ਪ੍ਰਸਪਰ ਚਲਦੇ ਹਨ? ਅਧਿਐਨ ਦੱਸਦਾ ਹੈ ਕਿ ਪਦਾਰਥ ਸਾਡੀ ਚੇਤਨਾ ਦਾ ਆਧਾਰ ਬਣਦਾ ਹੈ। ਸਾਰਾ ਪਦਾਰਥਕ ਜਗਤ ਲਗਾਤਾਰ ਗਤੀ ਅਤੇ ਬਦਲਾਅ ਅਧੀਨ ਹੈ। ਮਨੁੱਖ ਆਪਣੀ ਜ਼ਿੰਦਗੀ ਨੂੰ ਬਿਹਤਰ ਬਨਾਉਣ ਲਈ ਉਤਪਾਦਨ ਤੇ ਵਾਧੂ ਉਤਪਾਦਨ ਕਰਦਾ ਹੈ।

ਇਸ ਵਾਧੂ ਉਤਪਾਦਨ ਨਾਲ ਨਾ-ਬਰਾਬਰ ਵਿਤਰਣ ਅਤੇ ਨਿੱਜੀ ਜਾਇਦਾਦ ਵਾਲੇ ਮਸਲੇ ਖੜ੍ਹੇ ਹੁੰਦੇ ਹਨ। ਇਸੇ ਤਹਿਤ, ਥਾਮਸਨ ਅਨੁਸਾਰ, ਸਾਇੰਸ ਅਤੇ ਕਲਾ ਦੇ ਵਿਕਾਸ ਲਈ ਉਤਪਾਦਨ ਦਾ ਵਿਕਾਸ, ਦਿਮਾਗੀ ਤੇ ਸਰੀਰਕ ਕਿਰਤ ਵਿੱਚ ਵਿਰੋਧ ਅਤੇ ਜਮਾਤੀ ਵੰਡ ਜ਼ਰੂਰੀ ਸ਼ਰਤਾਂ ਬਣ ਜਾਂਦੇ ਹਨ। ਦਵੰਦਵਾਦ ਨੂੰ ਸਮਝਦਿਆਂ ਪਤਾ ਚਲਦਾ ਹੈ ਕਿ ਇਹ ਕੁਦਰਤ, ਮਨੁੱਖੀ ਸਮਾਜ ਤੇ ਸੋਚ ਦੀ ਗਤੀਸ਼ੀਲਤਾ ਅਤੇ ਵਿਕਾਸ ਦੇ ਕੰਮਾਂ ਦਾ ਵਿਖਿਆਨ ਹੈ। ਮਨੁੱਖ ਕਰਤਾ ਹੈ ਤੇ ਕੁਦਰਤ ਕਰਮ। 'ਉਤਪਾਦਨ' ਮਨੁੱਖ ਦੇ ਕੁਦਰਤ ਉਪਰ ਚੇਤੰਨ ਕਾਰਜ ਦੇ ਨਤੀਜੇ ਵਜੋਂ ਸਾਹਮਣੇ ਆਉਂਦਾ ਹੈ।

ਅੱਗੇ ਪੜੋ

ਉੱਨੀ ਸੌ ਚੁਰਾਸੀ: ਕਵਿਤਾਵਾਂ ਤੇ ਲੇਖ ਡਾ. ਹਰਿਭਜਨ ਸਿੰਘ

Posted on:- 25-08-2018

-ਯੋਗੇਸ਼ ਕੁਮਾਰ

ਸਾਲ 2017,
ਚੇਤਨਾ ਪ੍ਰਕਾਸ਼ਨ ਲੁਧਿਆਣਾ
ਪੰਨੇ-127


ਉੱਨੀ ਸੌ ਚੁਰਾਸੀ, ਹਰਿਭਜਨ ਸਿੰਘ ਦੀਆਂ ਸਾਕੇ ਨੀਲੇ ਤਾਰੇ ਬਾਬਤ ਲਿਖੀਆਂ ਅੱਠਤਾਲੀ ਕਵਿਤਾਵਾਂ ਦਾ ਸੰਗ੍ਰਹਿ ਹੈ।ਇਨ੍ਹਾਂ ਕਵਿਤਾਵਾਂ ਨੂੰ ਕਵੀ ਨੇ ਜੂਨ ਤੋਂ ਨਵੰਬਰ 1984 ਦੌਰਾਨ ਆਪਣੀਆਂ ਅਮ੍ਰਿਤਸਰ ਦੀਆਂ ਫੇਰੀਆਂ ਦੌਰਾਨ ਲਿਖੀਆਂ ਸਨ।ਹੁਣ ਜਾਹ ਕੇ ਇਹਨਾਂ ਲਿਖਤਾਂ ਦੀ ਸੁਧ ਪਈ ਹੈ। ਇਨ੍ਹਾਂ ਲਿਖਤਾਂ ਨੂੰ ਇਕੱਠਾ ਕਰਨ ਤੇ ਸੰਪਾਦਨ ਦਾ ਕਾਰਜ ਨਿਭਾਉਣ ਦੀ ਜ਼ਿੰਮੇਵਾਰੀ ਅਮਰਜੀਤ ਚੰਦਨ ਦੇ ਹਿੱਸੇ ਆਈ ਹੈ।ਜਿਸਨੂੰ ਉਨ੍ਹਾਂ ਨੇ ਚੇਤਨਾ ਪ੍ਰਕਾਸ਼ਨ ਵੱਲੋਂ ਛਪਵਾਇਆ।ਹਥਲੀ ਲਿਖਤ ਉਨੀ ਸੌ ਚੁਰਾਸੀ: ਕਵਿਤਾਵਾਂ ਤੇ ਲੇਖਾਂ ਦੀ ਪੜਚੋਲ ਹੈ।

ਪੰਜਾਬ ਦੀ ਗੱਲ ਕਰਨਾ ਕਾਲੇ ਨਾਗ ਨੂੰ ਛੇੜਨ ਦੇ ਤੁਲ ਹੈ। ਅਮਰਜੀਤ ਚੰਦਨ ਆਖਦਾ ਹੈ ਕਿ ਅਸੀ ਪੰਜਾਬੀ ਸਰਾਪੀ ਹੋਈ ਧਰਤੀ ਦੇ ਸਰਾਪੇ ਹੋਏ ਲੋਕ ਹਾਂ।ਪੰਜਾਬ ਦੀ ਤਾਰੀਖ ਦੁਰਅਸੀਸਾਂ ਦੇ ਘਾਉ ਮੁੜ-ਮੁੜ ਹਰੇ ਹੋਣ ਦੀ ਤਾਰੀਖ ਹੈ।ਪੰਜਾਬ ਨੇ ਪਿਛਲੇ ਤਿੰਨ ਹਜ਼ਾਰ ਸਾਲਾਂ 'ਚ ਕਦੇ ਸੁੱਖ ਨਹੀਂ ਡਿੱਠਾ, ਸਿਵਾਇ ਉਨੀਵੀਂ ਸਦੀ ਦੇ ਪਹਿਲੇ ਅੱਧ ਦੇ ਜਦ ਪੰਜਾਬੀ ਆਪਣੀ ਹੋਣੀ ਦੇ ਆਪ ਮਾਲਿਕ ਸਨ। ਵੀਹਵੀਂ ਸਦੀ ਵਿੱਚ ਪੰਜਾਬ ਨਾਲ ਬੜੇ ਵੱਡੇ-ਵੱਡੇ ਧ੍ਰੋਹ ਹੋਏ।ਸੰਨ ਸੰਤਾਲੀ ਦਾ ਉਜਾੜਾ ਤੇ ਚੁਰਾਸੀ ਦਾ ਘੱਲੂਘਾਰਾ-ਪੰਜਾਬੀਆਂ ਦੇ ਦੋ ਵੱਡੇ ਦੁਖਾਂਤ ਹਨ।ਇਨ੍ਹਾਂ ਦਖਾਂਤਾਂ ਦੀ ਕੋਈ ਹੱਥੀ ਵਾਹੀ ਜਾਂ ਖਿੱਚੀ ਤਸਵੀਰ ਵੀ ਨਹੀਂ ਮਿਲਦੀ।ਹੁਣ ਲੋਕਗੀਤ ਨਹੀਂ ਬਣਦੇ।ਸੰਨ ਸੰਤਾਲੀ ਦਾ ਕੋਈ ਲੋਕਗੀਤ ਨਹੀਂ, ਚੁਰਾਸੀ ਦਾ ਤਾਂ ਕੀ ਬਣਨਾ ਸੀ।

ਅੱਗੇ ਪੜੋ

ਜਾਗਦੀ ਜ਼ਮੀਰ ਵਾਲੀ ਕਲਮ ਦੀ ਘਾਲਣਾ: ''ਗੁਜਰਾਤ ਫ਼ਾਈਲਾਂ''-ਬੂਟਾ ਸਿੰਘ

Posted on:- 24-10-2016

suhisaver

ਰਾਣਾ ਅਯੂਬ ਦੀ ਕਿਤਾਬ 'ਗੁਜਰਾਤ ਫ਼ਾਈਲਾਂ' ਉਦੋਂ ਛਪਕੇ ਪਾਠਕਾਂ ਦੇ ਹੱਥਾਂ ਵਿਚ ਪਹੁੰਚੀ ਹੈ ਜਦੋਂ ਸੱਚ ਨੂੰ ਨਿਧੜਕ ਹੋਕੇ ਸਾਹਮਣੇ ਲਿਆਉਣ ਵਾਲੇ ਹੌਸਲੇ ਵਾਲੇ ਪੱਤਰਕਾਰਾਂ ਅਤੇ ਬੇਬਾਕ ਲੇਖਕਾਂ, ਚਿੰਤਕਾਂ ਅਤੇ ਬੁੱਧੀਜੀਵੀਆਂ ਦੀ ਇਸ ਮੁਲਕ ਨੂੰ ਪਹਿਲਾਂ ਦੇ ਕਿਸੇ ਵੀ ਵਕਤ ਨਾਲੋਂ ਅਤਿ ਜ਼ਿਆਦਾ ਜ਼ਰੂਰਤ ਹੈ। ਇਹ ਸਾਡੇ ਸਮਿਆਂ ਦੀ ਇਕ ਅਹਿਮ ਕਿਤਾਬ ਹੈ ਜੋ ਸਮਝੌਤਾਰਹਿਤ ਪੱਤਰਕਾਰੀ ਦੀ ਮਿਸਾਲ ਹੈ।

ਉਸ ਦੌਰ ਦੇ ਸੱਚ ਨੂੰ ਰਾਣਾ ਅਯੂਬ ਵਰਗੇ ਦਲੇਰ ਪੱਤਰਕਾਰ ਹੀ ਕੁਰੇਦਕੇ ਸਾਹਮਣੇ ਲਿਆ ਸਕਦੇ ਹਨ ਅਤੇ ਲਿਆ ਰਹੇ ਹਨ ਜਿਸ ਦੌਰਾਨ ਗੁਜਰਾਤ ਵਿਚ ਮੋਦੀ ਹਕੂਮਤ ਹੇਠ ਸੰਨ 2002 'ਚ ਮੁਸਲਮਾਨਾਂ ਦੀ ਕਤਲੋਗ਼ਾਰਤ, ਸਿਆਸੀ ਵਿਰੋਧੀਆਂ ਦੇ ਕਤਲਾਂ ਅਤੇ ਫਿਰ ਅਗਲੇ ਸਾਲਾਂ ਵਿਚ ਬਹੁਤ ਸਾਰੇ ਫਰਜ਼ੀ ਪੁਲਿਸ ਮੁਕਾਬਲਿਆਂ ਨੂੰ ਅੰਜਾਮ ਦਿੱਤਾ ਗਿਆ। 'ਤਹਿਲਕਾ' ਲਈ ਰਾਣਾ ਅਯੂਬ ਦੀਆਂ ਇਸ ਤੋਂ ਪਹਿਲੀਆਂ ਖੋਜੀ ਰਿਪੋਰਟਾਂ ਦੀ ਬਦੌਲਤ ਹੀ ਨਰਿੰਦਰ ਮੋਦੀ ਦੀ ਸੱਜੀ ਬਾਂਹ ਅਮਿਤ ਸ਼ਾਹ ਦੀ ਐਸੇ ਪੁਲਿਸ ਮੁਕਾਬਲਿਆਂ ਦੇ ਮਾਮਲੇ ਵਿਚ ਗ੍ਰਿਫ਼ਤਾਰੀ ਸੰਭਵ ਹੋਈ ਸੀ ਜੋ ਹੁਣ ਅਦਾਲਤੀ ਪ੍ਰਣਾਲੀ ਦੀਆਂ ਚੋਰ-ਮੋਰੀਆਂ ਅਤੇ ਸੱਤਾਧਾਰੀ ਹੋਣ ਦਾ ਲਾਹਾ ਲੈਕੇ ਬੇਕਸੂਰ ਹੋਣ ਦਾ ਸਰਟੀਫਿਕੇਟ ਲੈ ਚੁੱਕਾ ਹੈ। ਇਸ ਫਾਸ਼ੀਵਾਦੀ ਵਰਤਾਰੇ ਦੀ ਜਾਂਚ ਲਈ ਬਣਾਈਆਂ ਵਿਸ਼ੇਸ਼ ਜਾਂਚ ਟੀਮਾਂ ਅਤੇ ਕਮਿਸ਼ਨਾਂ ਵਿੱਚੋਂ ਕਿਸੇ ਦੀ ਵੀ ਏਨੀ ਹਿੰਮਤ ਨਹੀਂ ਪਈ ਕਿ ਮੋਦੀ ਵਜ਼ਾਰਤ, ਕਤਲੋਗ਼ਾਰਤ ਨੂੰ ਅੰਜਾਮ ਦੇਣ ਵਾਲੇ ਹਿੰਦੂਤਵੀ ਗਰੋਹਾਂ ਅਤੇ ਸੀਨੀਅਰ ਪੁਲਿਸ ਅਧਿਕਾਰੀਆਂ ਦੀ ਮਿਲੀਭੁਗਤ ਨੂੰ ਨੰਗਾ ਕਰਦੇ ਹੋਏ ਕਤਲੋਗ਼ਾਰਤ ਅਤੇ ਮੁਕਾਬਲਿਆਂ ਦੇ ਅਸਲ ਸੂਤਰਧਾਰਾਂ ਨੂੰ ਕਟਹਿਰੇ ਵਿਚ ਖੜ੍ਹਾ ਕਰ ਦਿੰਦੇ। ਇਸਦੇ ਉਲਟ, ਤੱਥਾਂ ਨੂੰ ਦਬਾਇਆ ਗਿਆ ਅਤੇ ਸਬੂਤਾਂ ਨੂੰ ਮਿਟਾਉਣ ਦੀ ਪੂਰੀ ਵਾਹ ਲਾਈ ਗਈ।

ਅੱਗੇ ਪੜੋ

ਕਿਤਾਬਾਂ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ